ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਗਮ ‘ਚ ਸ਼ਾਮਲ ਹੋਵੇਗੀ ਮਮਤਾ ਬੈਨਰਜੀ

By  Shanker Badra May 29th 2019 09:33 AM -- Updated: May 29th 2019 09:35 AM

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਗਮ ‘ਚ ਸ਼ਾਮਲ ਹੋਵੇਗੀ ਮਮਤਾ ਬੈਨਰਜੀ:ਨਵੀਂ ਦਿੱਲੀ : ਲੋਕ ਸਭਾ ਚੋਣਾਂ 'ਚ ਜ਼ਬਰਦਸਤ ਜਿੱਤ ਹਾਸਲ ਕਰਨ ਮਗਰੋਂ ਭਾਜਪਾ ਇੱਕ ਵਾਰ ਫਿਰ ਤੋਂ ਦੇਸ਼ ਦੀ ਕਮਾਨ ਸੰਭਾਲਣ ਦੀ ਤਿਆਰੀ ‘ਚ ਹੈ। ਨਰਿੰਦਰ ਮੋਦੀ 30 ਮਈ ਨੂੰ ਮੁੜ ਤੋਂ ਪ੍ਰਧਾਨ ਮੰਤਰੀ ਦੇ ਅਹੁਦੇ ਵਜੋਂ ਰਾਸ਼ਟਰਪਤੀ ਭਵਨ ‘ਚ ਸਹੁੰ ਚੁੱਕਣਗੇ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਹੁੰ-ਚੁੱਕ ਸਮਾਗਮ ਵਿੱਚ ਇਸ ਵਾਰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵੀ ਸ਼ਾਮਲ ਹੋਵੇਗੀ। [caption id="attachment_301054" align="aligncenter" width="300"]West Bengal CM Mamata Banerjee on PM Modi's oath taking ceremony
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਗਮ ‘ਚ ਸ਼ਾਮਲ ਹੋਵੇਗੀ ਮਮਤਾ ਬੈਨਰਜੀ[/caption] ਜਾਣਕਾਰੀ ਅਨੁਸਾਰ 30 ਮਈ ਨੂੰ ਹੋਣ ਵਾਲੇ ਪੀਐਮ ਮੋਦੀ ਦੇ ਸਹੁੰ ਚੁੱਕ ਸਮਾਗਮ ਨੂੰ ਲੈ ਕੇ ਮਮਤਾ ਨੇ ਕਿਹਾ ਹੈ ਕਿ ਮੈਂ ਹੋਰਨਾਂ ਮੁੱਖ ਮੰਤਰੀਆਂ ਨੂੰ ਵੀ ਕਿਹਾ ਹੈ, ਕਿਉਂਕਿ ਇਹ ਇਕ ਸੰਵਿਧਾਨਕ ਸਮਾਗਮ ਹੈ। ਇਸ ਸਮਾਗਮ 'ਚ ਹਾਜ਼ਰ ਹੋਣ ਦੀ ਕੋਸ਼ਿਸ਼ ਕਰਾਂਗੀ। [caption id="attachment_301052" align="aligncenter" width="300"]West Bengal CM Mamata Banerjee on PM Modi's oath taking ceremony
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਗਮ ‘ਚ ਸ਼ਾਮਲ ਹੋਵੇਗੀ ਮਮਤਾ ਬੈਨਰਜੀ[/caption] ਦੱਸ ਦੇਈਏ ਕਿ ਪੀਐਮ ਮੋਦੀ 30 ਮਈ ਨੂੰ ਮੁੜ ਤੋਂ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕਣ ਜਾ ਰਹੇ ਹਨ ਤੇ ਇਸ ਸਮਾਗਮ ਚ ਬਿਮਸਟੇਕ ਦੇ ਆਗੂ ਵੀ ਸ਼ਾਮਲ ਹੋਣ ਵਾਲੇ ਹਨ।ਜਿਸ ਵਿਚ ਬੰਗਲਾਦੇਸ਼, ਭੂਟਾਨ, ਨੇਪਾਲ, ਸ਼੍ਰੀ ਲੰਕਾ, ਮਿਆਂਮਾਰ ਤੇ ਥਾਈਲੈਂਡ ਸ਼ਾਮਲ ਹਨ। [caption id="attachment_301055" align="aligncenter" width="300"]West Bengal CM Mamata Banerjee on PM Modi's oath taking ceremony
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਗਮ ‘ਚ ਸ਼ਾਮਲ ਹੋਵੇਗੀ ਮਮਤਾ ਬੈਨਰਜੀ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਅੰਮ੍ਰਿਤਸਰ : ਮਜੀਠਾ ‘ਚ ਸਹੁਰੇ ਪਰਿਵਾਰ ਤੋਂ ਦੁਖੀ ਵਿਆਹੁਤਾ ਲੜਕੀ ਨੇ ਕੀਤੀ ਖ਼ੁਦਕੁਸ਼ੀ ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ 2019 ਤੋਂ ਪਹਿਲਾਂ ਮਮਤਾ ਬੈਨਰਜੀ ਨੇ ਕਿਹਾ ਸੀ ਕਿ ਉਹ ਮੋਦੀ ਨੂੰ ਪ੍ਰਧਾਨ ਮੰਤਰੀ ਨਹੀਂ ਮੰਨਦੀ ਹੈ ਤੇ ਉਨ੍ਹਾਂ ਨੇ ਪੱਛਮੀ ਬੰਗਾਲ ਚ ਆਏ ਫਾਨੀ ਤੂਫਾਨ ਦੌਰਾਨ ਮੋਦੀ ਵਲੋਂ ਕੀਤੇ ਗਏ 2 ਵਾਰ ਟੈਲੀਫ਼ੋਨ ਨੂੰ ਵੀ ਨਹੀਂ ਚੁਕਿਆ ਸੀ। -PTCNews

Related Post