Coronavirus: ਪੱਛਮੀ ਬੰਗਾਲ 'ਚ ਕੋਰੋਨਾ ਨਾਲ ਪਹਿਲੀ ਮੌਤ,ਭਾਰਤ 'ਚ ਮਰਨ ਵਾਲਿਆਂ ਦੀ ਗਿਣਤੀ ਹੋਈ 8

By  Shanker Badra March 23rd 2020 06:18 PM

Coronavirus: ਪੱਛਮੀ ਬੰਗਾਲ 'ਚ ਕੋਰੋਨਾ ਨਾਲ ਪਹਿਲੀ ਮੌਤ,ਭਾਰਤ 'ਚ ਮਰਨ ਵਾਲਿਆਂ ਦੀ ਗਿਣਤੀ ਹੋਈ 8:ਨਵੀਂ ਦਿੱਲੀ :ਚੀਨ ਦੇ ਵੁਹਾਨ ਤੋਂ ਫੈਲੇ ਕੋਰੋਨਾ ਵਾਇਰਸ ਦੇ ਕਹਿਰ ਨੇ ਹੁਣ ਸਮੁੱਚੀ ਦੁਨੀਆ ਨੂੰ ਲਪੇਟ ਵਿਚ ਲੈ ਲਿਆ ਹੈ। ਇਹ ਅੰਕੜੇ ਐਨੀ ਤੇਜ਼ੀ ਨਾਲ ਵਧ ਰਹੇ ਹਨ ਕਿ ਹਰ ਤੀਜੇ ਦਿਨ ਮੌਤਾਂ ਦੀ ਗਿਣਤੀ ਦੁਗਣੇ ਤੋਂ ਵੀ ਵਧੇਰੇ ਹੋ ਰਹੀ ਹੈ। ਪੱਛਮੀ ਬੰਗਾਲ 'ਚ 'ਚ ਕੋਰੋਨਾ ਵਾਇਰਸ ਨਾਲ ਪਹਿਲੀ ਮੌਤ ਹੋ ਗਈ ਹੈ। ਪਿਛਲੇ ਚਾਰ ਦਿਨਾਂ ਤੋਂ ਕੋਲਕਾਤਾ 'ਚ ਸਥਿਤ ਇਕ ਨਿੱਜੀ ਹਸਪਤਾਲ 'ਚ ਭਰਤੀ ਕੋਰੋਨਾ ਪੀੜਤ ਇਕ ਬਾਲਗ ਦੀ ਸੋਮਵਾਰ ਦੁਪਹਿਰ ਮੌਤ ਹੋ ਗਈ ਹੈ।

ਕੋਲਕਾਤਾ 'ਚ ਸੱਤ ਕੋਰੋਨਾ ਵਾਇਰਸ ਪ੍ਰਭਾਵਿਤ ਰੋਗੀ ਹਨ,ਜਿਨ੍ਹਾਂ 'ਚੋਂ ਦਮਦਮ ਖੇਤਰ ਦੇ ਰਹਿਣ ਵਾਲੇ ਇਸ ਵਿਅਕਤੀ ਦੀ ਮੌਤ ਹੋਈ ਹੈ। ਜਾਣਕਾਰੀ ਅਨੁਸਾਰ ਮਰੀਜ਼ ਦੀ ਹਾਲਤ ਸ਼ੁਰੂ ਤੋਂ ਹੀ ਕਾਫੀ ਗੰਭੀਰ ਸੀ। ਪਿਛਲੇ ਕਈ ਦਿਨਾਂ ਤੋਂ Ventilation 'ਤੇ ਸਨ। ਪਿਛਲੇ ਹਫ਼ਤੇ ਸੋਮਵਾਰ ਤੋਂ ਹਸਪਤਾਲ 'ਚ ਭਰਤੀ ਸੀ। ਇਹ ਕਦੇ ਵਿਦੇਸ਼ ਨਹੀਂ ਗਿਆ ਪਰ ਛੱਤੀਸਗੜ੍ਹ ਤੋਂ ਟਰੇਨ ਰਾਹੀਂ ਵਾਪਸ ਆਇਆ ਸੀ। ਇਸ ਤੋਂ ਬਾਅਦ ਹੀ ਉਹ ਬੀਮਾਰ ਹੋ ਗਿਆ ਸੀ।

ਕੋਲਕਾਤਾ ਦੇ ਅਮਰੀ ਹਸਪਤਾਲ ਨੇ ਕਿਹਾ- 57 ਸਾਲਾ ਮਰੀਜ਼ ਨੂੰ ਸਾਲਟ ਲੇਕ ਯੂਨਿਟ ਵਿੱਚ ਦਾਖਲ ਕਰਵਾਇਆ ਗਿਆ, ਜਿਸ ਨੇ ਅੱਜ ਦੁਪਹਿਰ 3.35 ਵਜੇ ਆਖਰੀ ਸਾਹ ਲਿਆ। ਉਸ ਦਾ ਸੈਂਪਲ 20 ਅਤੇ 21 ਮਾਰਚ ਨੂੰ ਐਨਆਈਸੀਈਡੀ ਅਤੇ ਐਸਐਸਕੇਐਮ ਹਸਪਤਾਲ ਭੇਜਿਆ ਗਿਆ ਸੀ ਅਤੇ ਉਸ ਦੀ ਟੈਸਟ ਰਿਪੋਰਟ ਕੋਰਨਾ ਪਾਜ਼ੀਟਿਵ ਆਈ ਸੀ। ਭਾਰਤ 'ਚ ਕੋਰੋਨਾ ਵਾਇਰਸ ਦੇ ਪੌਜ਼ਿਟਿਵ ਮਾਮਲਿਆਂ ਦੀ ਗਿਣਤੀ 415 ਹੋ ਗਈ ਹੈ, ਉੱਥੇ ਹੀ ਇਸ ਨਾਲ ਹੁਣ ਤੱਕ ਅੱਠ ਲੋਕਾਂ ਦੀ ਮੌਤ ਹੋਈ ਹੈ।

-PTCNews

Related Post