ਵੈਸਟਰਨ ਕਮਾਂਡ ਨੇ PU ਦੇ ਇੰਟਰਨੈਸ਼ਨਲ ਹੋਸਟਲ 'ਚ ਕੋਵਿਡ ਕੇਅਰ ਸੈਂਟਰ ਦੀ ਕੀਤੀ ਸ਼ੁਰੂਆਤ

By  Jagroop Kaur May 10th 2021 02:03 PM

ਕੋਰੋਨਾ ਵਾਇਰਸ ਦੇ ਕਹਿਰ ਦੌਰਾਨ ਇਕ ਰਾਹਤ ਦੀ ਖਬਰ ਵੀ ਸਾਹਮਣੇ ਆਈ ਹੈ ਜਿਥੇ ਵੈਸਟਰਨ ਕਮਾਂਡ ਨੇ ਪੰਜਾਬ ਯੂਨੀਵਰਸਿਟੀ ਦੇ ਇੰਟਰਨੈਸ਼ਨਲ ਹੋਸਟਲ ਵਿਚ ਕੋਵਿਡ ਕੇਅਰ ਸੈਂਟਰ ਤਿਆਰ ਕਰ ਦਿੱਤਾ ਹੈ, ਜੋ ਕਿ ਅੱਜ ਤੋਂ ਸ਼ੁਰੂ ਹੋਵੇਗਾ। ਇਸ ਦੇ ਨਾਲ ਹੀ ਫ਼ੌਜ ਨੇ ਹਰਿਆਣਾ ਦੇ ਫਰੀਦਾਬਾਦ ਅਤੇ ਪਟਿਆਲਾ ਵਿਚ ਵੀ ਕੋਵਿਡ ਕੇਅਰ ਸੈਂਟਰ ਤਿਆਰ ਕਰ ਲਏ ਹਨ। Raed more : ਪੰਜਾਬ ‘ਚ ਨਹੀਂ ਘਟ ਰਿਹਾ ਕੋਰੋਨਾ ਕਹਿਰ, ਇਹਨਾਂ ਸੂਬਿਆਂ ‘ਚ ਆਏ… ਇਨ੍ਹਾਂ ਵਿਚ 100-100 ਬੈੱਡ ਹਨ। ਇਨ੍ਹਾਂ ਹਸਪਤਾਲਾਂ ਨੂੰ ਵੈਸਟਰਨ ਕਮਾਂਡ ਚਲਾਏਗੀ। ਇਸ ਵਿਚ ਡਾਕਟਰਾਂ ਤੋਂ ਲੈ ਕੇ ਪੈਰਾਮੈਡੀਕਲ ਸਟਾਫ਼ ਅਤੇ ਤਕਨੀਸ਼ੀਅਨ ਵੀ ਸੇਵਾ ਦੇਣਗੇ । ਇਸ ਦੇ ਨਾਲ ਹੀ ਹਸਪਤਾਲਾਂ ਵਿਚ ਆਕਸੀਜਨ ਦੀ ਕਮੀ ਨੂੰ ਵੇਖਦਿਆਂ ਵੀ ਫ਼ੌਜ ਨੇ ਮਦਦ ਦਾ ਹੱਥ ਵਧਾਇਆ ਹੈ।Read More :ਸਹੀ ਇਲਾਜ ਦੀ ਘਾਟ ਨੇ ਕਰਵਾਇਆ ਜਿਉਂਦੇ ਜੀਅ ਹੋਇਆ ਮੌਤ ਦਾ ਅਹਿਸਾਸ, ਅਦਾਕਾਰ ਦੀ ਹੋਈ ਮੌਤ ਵੈਸਟਰਨ ਕਮਾਂਡ ਨੇ ਆਪਣੇ ਟਵਿੱਟਰ ਰਾਹੀਂ ਜਾਣਕਾਰੀ ਦਿੱਤੀ ਹੈ ਕਿ ਆਕਸੀਜਨ ਦੀ ਕਮੀ ਨੂੰ ਪੂਰਾ ਕਰਨ ਲਈ ਆਰਮੀ ਦੀ ਇਲੈਕਟ੍ਰਾਨਿਕਸ ਅਤੇ ਮਕੈਨੀਕਲ ਇੰਜੀਨੀਅਰਸ ਦੀ ਟੀਮ ਨੰਗਲ ਵਿਚ ਸਥਿਤ ਭਾਖੜਾ ਬਿਆਸ ਮੈਨੇਜਮੈਂਟ ਦੇ ਆਕਸੀਜਨ ਪਲਾਂਟ ਨੂੰ ਦੁਬਾਰਾ ਸ਼ੁਰੂ ਕਰਨ ਜਾ ਰਹੀ ਹੈ। ਇਸ ਵਿਚ 24 ਘੰਟੇ ਆਕਸੀਜਨ ਪੈਦਾ ਹੋਵੇਗੀ।

Related Post