ਕੀ ਤੁਸੀਂ ਵਟਸਐਪ ਜਾਂ ਫੇਸਬੁੱਕ 'ਤੇ ਆਡੀਓ, ਵੀਡੀਓ ਜਾਂ ਹੋਰ ਮੀਡੀਆ ਡਾਊਨਲੋਡ ਨਹੀਂ ਕਰ ਪਾ ਰਹੇ?

By  Joshi July 3rd 2019 10:24 PM

Whatsapp problem Facebook down :ਕੀ ਤੁਸੀਂ ਵਟਸਐਪ ਜਾਂ ਫੇਸਬੁੱਕ 'ਤੇ ਆਡੀਓ, ਵੀਡੀਓ ਜਾਂ ਹੋਰ ਮੀਡੀਆ ਡਾਊਨਲੋਡ ਨਹੀਂ ਕਰ ਪਾ ਰਹੇ? ਕੀ ਤੁਸੀਂ ਫੇਸਬੁੱਕ ਦੀ ਪ੍ਰੋਫਾਈਲ ਜਾਂ ਪੇਜ ਦੇ ਮੀਡੀਆ ਨੂੰ ਨਹੀਂ ਦੇਖ ਪਾ ਰਹੇ? ਕੀ ਤੁਹਾਡਾ ਇੰਸਟਾਗ੍ਰਾਮ ਸਹੀ ਤਰੀਕੇ ਨਾਲ ਨਹੀਂ ਚੱਲ ਰਿਹਾ? ਅਗਰ ਅਜਿਹਾ ਹੈ ਤਾਂ ਤੁਸੀਂ ਇੱਕਲੇ ਨਹੀਂ ਹੋ ਜਿੰਨ੍ਹਾਂ ਨੂੰ ਇਹਨਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਫੇਸਬੁੱਕ ਦੇ ਤਿੰਨੇ ਸੋਸ਼ਲ ਪਲੇਟਫਾਰਮ - ਫੇਸਬੁੱਕ, ਇੰਸਟਾਗ੍ਰਾਮ, ਅਤੇ ਵਟਸ ਐਪ - ਅੱਜ ਪਿਛਲੇ ਇੱਕ ਘੰਟੇ ਤੋਂ ਜ਼ਿਆਦਾ ਤੋਂ ਤਕਨੀਕੀ ਖਰਾਬੀ ਦਾ ਸਾਹਮਣਾ ਕਰ ਰਹੇ ਹਨ। Whatsapp problem Facebook down : ਡਾਊਨ ਡੀਟੈਕਟਰ ਦੇ ਅਨੁਸਾਰ, ਦੁਨੀਆ ਭਰ 'ਚ ਇਹ ਸਮੱਸਿਆ ਆ ਰਹੀ ਹੈ। ਆਊਟਜ਼ ਪੂਰਬੀ ਯੂਨਾਈਟਿਡ ਸਟੇਟ ਅਤੇ ਯੂਰਪ ਅਤੇ ਦੱਖਣੀ ਅਮਰੀਕਾ ਦੇ ਕੁਝ ਭਾਗਾਂ ਵਿੱਚ ਭਾਰਤ ਤੋਂ ਇਲਾਵਾ ਇਸ ਸਮੱਸਿਆ ਹੁਣ ਤਕਰੀਬਨ ਸਾਰੇ ਮੁਲਕਾਂਂ 'ਚ ਹੀ ਦਿਖਾਈ ਦੇ ਰਹੀ ਹੈ। ਲੋਕਾਂ ਨੂੰ ਇਸਦੇ ਚੱਲਦਿਆਂ ਭਾਰੀ ਪਰੇਸ਼ਾਨੀ ਦਾ ਸਹਾਮਣਾ ਕਰਨਾ ਪੈ ਰਿਹਾ ਹੈ। ਦੱਸ ਦੇਈਏ ਕਿ ਫੇਸਬੁੱਕ ਦੇ ਮਾਲਕਾਨਾ ਹੱਕ ਵਾਲੇ ਇੰਸਟਰਗ੍ਰਾਮ ਅਤੇ ਵਟਸਐਪ ਦੇ ਡਾਊਨ ਹੋਣ ਨਾਲ ਸੋਸ਼ਲ ਮੀਡੀਆ ਪਲੈਟਫਾਰਮ 'ਤੇ ਲੋਕਾਂ ਨੇ ਆਪਣੀ ਪਰੇਸ਼ਾਨੀ ਨੂੰ ਮਜ਼ਾਕੀਆ ਅੰਦਾਜ 'ਚ ਬਿਆਨ ਕੀਤਾ ਹੈ। - PTC News

Related Post