ਕਿਉਂ ਮਨਾਇਆ ਜਾਂਦਾ ਹੈ ਵਿਸ਼ਵ ਵਿਰਾਸਤ ਦਿਵਸ, ਜਾਣੋ ਪੂਰਾ ਇਤਿਹਾਸ

By  Pardeep Singh April 18th 2022 08:53 AM

World Heritage Day: ਸਾਡੇ ਪੂਰਵਜਾਂ ਅਤੇ ਪੁਰਾਣੇ ਸਮਿਆਂ ਦੀਆਂ ਯਾਦਾਂ ਨੂੰ ਸੰਭਾਲਣ ਵਾਲੀਆਂ ਇਨ੍ਹਾਂ ਕੀਮਤੀ ਵਸਤੂਆਂ ਦੀ ਕੀਮਤ ਨੂੰ ਮੁੱਖ ਰੱਖਦਿਆਂ ਸੰਯੁਕਤ ਰਾਸ਼ਟਰ ਦੀ ਸੰਸਥਾ ਯੂਨੈਸਕੋ ਨੇ 1983 ਤੋਂ ਹਰ ਸਾਲ 18 ਅਪ੍ਰੈਲ ਨੂੰ ਵਿਸ਼ਵ ਵਿਰਾਸਤ ਦਿਵਸ ਮਨਾਉਣਾ ਸ਼ੁਰੂ ਕੀਤਾ। ਸੰਨ 1983 ਈ: ਵਿੱਚ ਪਹਿਲੀ ਵਾਰ ਭਾਰਤ ਦੀਆਂ ਚਾਰ ਇਤਿਹਾਸਕ ਥਾਵਾਂ ਨੂੰ ਯੂਨੈਸਕੋ ਵੱਲੋਂ ‘ਵਿਸ਼ਵ ਵਿਰਾਸਤੀ ਥਾਂ’ ਵਜੋਂ ਮੰਨਿਆ ਗਿਆ। ਇਹ ਚਾਰ ਸਥਾਨ ਸਨ- ਤਾਜ ਮਹਿਲ, ਆਗਰਾ ਦਾ ਕਿਲਾ, ਅਜੰਤਾ ਅਤੇ ਏਲੋਰਾ ਗੁਫਾਵਾਂ। ਉਸ ਸਮੇਂ ਤੋਂ ਯੂਨੈਸਕੋ ਨੇ ਭਾਰਤ ਦੀਆਂ ਕਈ ਇਤਿਹਾਸਕ ਥਾਵਾਂ ਨੂੰ ਵਿਸ਼ਵ ਵਿਰਾਸਤ ਸੂਚੀ ਵਿੱਚ ਸ਼ਾਮਲ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਵਰਤਮਾਨ ਵਿੱਚ ਭਾਰਤ ਵਿੱਚ ਕੁੱਲ 35 ਸਾਈਟਾਂ ਵਿਸ਼ਵ ਵਿਰਾਸਤ ਸੂਚੀ ਵਿੱਚ ਸ਼ਾਮਲ ਹਨ। ਜਿਨ੍ਹਾਂ ਵਿੱਚੋਂ 27 ਨੂੰ ਸੱਭਿਆਚਾਰਕ ਸ਼੍ਰੇਣੀ ਵਿੱਚ, 7 ਨੂੰ ਕੁਦਰਤੀ ਅਤੇ 1 ਨੂੰ ਮਿਸ਼ਰਤ ਵਰਗ ਵਿੱਚ ਸਥਾਨ ਦਿੱਤਾ ਗਿਆ ਹੈ।  ਵਿਸ਼ਵ ਵਿਰਾਸਤ ਦਿਵਸ ਦੇ ਮੌਕੇ ਤੁਸੀਂ ਆਗਰਾ ਦਾ ਕਿਲਾ, ਫਤਿਹਪੁਰ ਸੀਕਰੀ ਸਮੇਤ ਸਾਰੇ ਸਮਾਰਕਾਂ ਨੂੰ ਮੁਫਤ ਵਿਚ ਦੇਖ ਸਕਦੇ ਹੋ। ਇਹ ਸਿਰਫ਼ 18 ਅਪ੍ਰੈਲ ਨੂੰ ਹੀ ਵੇਖਿਆ ਜਾ ਸਕਦਾ ਹੈ ਕਿਉਂਕਿ ਵਿਸ਼ਵ ਵਿਰਾਸਤ ਦਿਵਸ 18 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ। ਕਈ ਥਾਵਾਂ ਉੱਤੇ ਪ੍ਰਦੂਸ਼ਣ ਵਧੇਰੇ ਹੋ ਰਿਹਾ ਹੈ ਜਿਸ ਕਰਕੇ ਵਿਰਾਸਤੀ ਥਾਵਾਂ ਨੂੰ ਬਹੁਤ ਨੁਕਸਾਨ ਪਹੁੰਚਦਾ ਹੈ। ਉਦਾਹਰਣ ਜਿਵੇਂ ਕਿ ਮਥੁਰਾ ਵਿਖੇ ਤੇਲ ਸੋਧਕ ਕਾਰਖਾਨੇ ਅਤੇ ਤਾਜ ਗੰਜ ਖੇਤਰ ਵਿੱਚ ਵਰਤੀਆਂ ਜਾਣ ਵਾਲੀਆਂ 200 ਤੋਂ ਵੱਧ ਭੱਠੀਆਂ ਦੁਆਰਾ ਨਿਕਲਣ ਵਾਲੀ ਸਲਫਰ ਡਾਈਆਕਸਾਈਡ ਆਦਿ ਨਾਲ ਤਾਜ ਮਹਿਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਸੀ। ਇਹ ਵੀ ਪੜ੍ਹੋ:ਬੀਤੀ ਰਾਤ ਰੋਪੜ 'ਚ ਇਕ ਮਾਲ ਗੱਡੀ ਪਲਟੀ, 16 ਡੱਬੇ ਨੁਕਸਾਨੇ, ਜਾਨੀ ਨੁਕਸਾਨ ਤੋਂ ਬਚਾਅ -PTC News

Related Post