ਪਾਕਿਸਤਾਨ ਦੇ ਐਫ-16 ਨੂੰ ਸੁੱਟਣ ਵਾਲੇ ਹਵਾਈ ਫ਼ੌਜ ਦੇ ਵਿੰਗ ਕਮਾਂਡਰ ਅਭਿਨੰਦਨ ਨੇ ਮੁੜ ਸ਼ੁਰੂ ਕੀਤਾ ਮਿਗ-21 ਉਡਾਉਣਾ

By  Shanker Badra August 22nd 2019 04:02 PM

ਪਾਕਿਸਤਾਨ ਦੇ ਐਫ-16 ਨੂੰ ਸੁੱਟਣ ਵਾਲੇ ਹਵਾਈ ਫ਼ੌਜ ਦੇ ਵਿੰਗ ਕਮਾਂਡਰ ਅਭਿਨੰਦਨ ਨੇ ਮੁੜ ਸ਼ੁਰੂ ਕੀਤਾ ਮਿਗ-21 ਉਡਾਉਣਾ:ਨਵੀਂ ਦਿੱਲੀ : ਭਾਰਤੀ ਹਵਾਈ ਫੌਜ ਦੇ ਵਿੰਗ ਕਮਾਂਡਰ ਅਭਿਨੰਦਨ ਵਰਧਮਾਨ ਨੇ ਮਿਗ -21 ਜਹਾਜ਼ ਫਿਰ ਤੋਂ ਉਡਾਉਣਾ ਸ਼ੁਰੂ ਕਰ ਦਿੱਤਾ ਹੈ। ਅਭਿਨੰਦਨ ਨੇ ਕਰੀਬ ਛੇ ਮਹੀਨੇ ਬਾਅਦ ਫਿਰ ਤੋਂ ਲੜਾਕੂ ਜਹਾਜ਼ ਉਡਾਇਆ ਹੈ। ਹਵਾਈ ਫ਼ੌਜ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇੱਥੇ ਡਿਊਟੀ ਦੇ ਰਹੇ ਵਿੰਗ ਕਮਾਂਡਰ ਅਭਿਨੰਦਨ ਨੇ ਪਹਿਲਾਂ ਦੀ ਤਰ੍ਹਾਂ ਜੰਗੀ ਜਹਾਜ਼ ਤੋਂ ਉਡਾਣ ਭਰਨੀ ਸ਼ੁਰੂ ਕਰ ਦਿੱਤੀ ਹੈ। [caption id="attachment_331485" align="aligncenter" width="300"]Wing Commander Abhinandan Varthaman start flying MiG -21 ਪਾਕਿਸਤਾਨ ਦੇ ਐਫ-16 ਨੂੰ ਸੁੱਟਣ ਵਾਲੇ ਹਵਾਈ ਫ਼ੌਜ ਦੇ ਵਿੰਗ ਕਮਾਂਡਰ ਅਭਿਨੰਦਨ ਨੇ ਮੁੜ ਸ਼ੁਰੂ ਕੀਤਾ ਮਿਗ-21 ਉਡਾਉਣਾ[/caption] ਇਸ ਸਾਲ ਫਰਵਰੀ ਵਿਚ ਪਾਕਿਸਤਾਨੀ ਐਫ-16 ਨੂੰ ਮਾਰ ਸੁੱਟਣ ਤੋਂ ਬਾਅਦ ਮਿਗ-21 ਕ੍ਰੈਸ਼ 'ਚ ਜ਼ਖ਼ਮੀ ਹੋਏ ਅਭਿਨੰਦਨ ਨੂੰ ਗੰਭੀਰ ਸੱਟਾਂ ਕਾਰਨ ਜੰਗੀ ਜਹਾਜ਼ ਦੀ ਉਡਾਣ ਭਰਨ ਤੋਂ ਰੋਕ ਦਿੱਤਾ ਗਿਆ ਸੀ। ਇਸ ਲਈ ਹੁਣ ਫਿੱਟ ਹੋਣ ਤੋਂ ਬਾਅਦ ਉਨ੍ਹਾਂ ਨੂੰ ਫਿਰ ਤੋਂ ਮਿਗ-21 ਦੀ ਉਡਾਣ ਭਰਨ ਲਈ ਰਾਜਸਥਾਨ ਦੇ ਇਕ ਹਵਾਈ ਫ਼ੌਜੀ ਅੱਡੇ 'ਤੇ ਤਾਇਨਾਤ ਕੀਤਾ ਗਿਆ ਹੈ। [caption id="attachment_331487" align="aligncenter" width="300"]Wing Commander Abhinandan Varthaman start flying MiG -21 ਪਾਕਿਸਤਾਨ ਦੇ ਐਫ-16 ਨੂੰ ਸੁੱਟਣ ਵਾਲੇ ਹਵਾਈ ਫ਼ੌਜ ਦੇ ਵਿੰਗ ਕਮਾਂਡਰ ਅਭਿਨੰਦਨ ਨੇ ਮੁੜ ਸ਼ੁਰੂ ਕੀਤਾ ਮਿਗ-21 ਉਡਾਉਣਾ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਕਾਂਗਰਸ ਨੇਤਾ ਪੀ.ਚਿਦੰਬਰਮ ਦੀ ਥੋੜ੍ਹੀ ਦੇਰ ‘ਚ ਹੋਵੇਗੀ ਪੇਸ਼ੀ, ਪਤਨੀ ਤੇ ਬੇਟਾ ਪਹੁੰਚੇ ਅਦਾਲਤ ਜ਼ਿਕਰਯੋਗ ਹੈ ਕਿ 27 ਫਰਵਰੀ ਨੂੰ ਭਾਰਤ ਅਤੇ ਪਾਕਿਸਾਤਨ ਵਿਚਾਲੇ ਹਵਾਈ ਝੜਪ ਤੋਂ ਬਾਅਦ ਮਿਗ-21 ਪਾਕਿਸਤਾਨ ਦੇ ਕਬਜ਼ੇ ਵਾਲੇ ਗੁਲਾਮ ਕਸ਼ਮੀਰ ਵਿਚ ਜਾ ਡਿੱਗਿਆ ਸੀ। ਉਸ ਤੋਂ ਬਾਅਦ ਪਾਕਿਸਤਾਨੀ ਫ਼ੌਜ ਨੇ ਜ਼ਖ਼ਮੀ ਅਭਿਨੰਦਨ ਨੂੰ ਬੰਦੀ ਬਣਾ ਲਿਆ ਸੀ। ਭਾਰਤ ਸਰਕਾਰ ਦੇ ਦਬਾਅ ਦੇ ਚੱਲਦੇ ਪਹਿਲੀ ਮਾਰਚ ਦੀ ਰਾਤ ਨੂੰ ਪਾਕਿਸਤਾਨ ਨੇ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਸੀ। ਅਭਿਨੰਦਨ ਦੀ ਬਹਾਦਰੀ ਲਈ ਉਨ੍ਹਾਂ ਨੂੰ ਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਹੈ। -PTCNews

Related Post