ਦਾਜ ਦੇ ਲੋਭੀਆਂ ਨੇ ਧੀ ਨਾਲ ਕੀਤੀ ਘਟੀਆ ਕਰਤੂਤ
Jagroop Kaur
October 8th 2020 04:16 PM --
Updated:
October 8th 2020 04:44 PM
ਨਵਾਂਸ਼ਹਿਰ : ਉਂਝ ਤਾਂ ਬੇਟੀ ਪੜ੍ਹਾਓ ਬੇਟੀ ਬਚਾਓ ਦੇ ਨਾਅਰਿਆਂ ਨਾਲ ਦੇਸ਼ ਗੂੰਜਦਾ ਹੈ , ਪਰ ਜਿੰਨਾ ਲੋਕਾਂ ਨੇ ਆਪਣੀਆਂ ਧੀਆਂ ਨੂੰ ਇਸ ਦੁਨੀਆ 'ਚ ਲਿਆ ਕੇ ਉਨ੍ਹਾਂ ਨੂੰ ਫੁੱਲਾਂ ਵਾਂਗ ਪਾਲ ਪੋਸ ਕੇ ਵੱਡਾ ਕੀਤਾ ਹੈ ਉਹ ਊਨਾ ਲੋਕਾਂ ਨੂੰ ਅੱਜ ਦਾਜ ਦੇ ਲੋਭੀ ਜਿਉਂ ਨਹੀਂ ਦੇ ਰਹੇ। ਮਾਮਲਾ ਨਵਾਂਸ਼ਹਿਰ ਦਾ ਹੈ |ਜਿਥੇ ਦਾਜ ਦੀ ਮੰਗ ਨੂੰ ਲੈ ਕੇ ਵਿਆਹੁਤਾ ਨਾਲ ਕੁੱਟਮਾਰ ਕਰਨ ਦੇ ਦੋਸ਼ਾਂ ਤਹਿਤ ਪੁਲਸ ਨੇ ਵਿਆਹੁਤਾ ਦੇ ਪਤੀ ਅਤੇ ਸੱਸ ਖ਼ਿਲਾਫ਼ ਦਾਜ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਮਾਮਲੇ ਦੀ ਸ਼ਿਕਾਇਤ ਐੱਸ. ਐੱਸ. ਪੀ. ਨੂੰ ਦਿੱਤੀ ਗਈ ਹੈ ਜਿਸ ਵਿਚ ਮਨੀਸ਼ਾ ਪੁੱਤਰੀ ਰਾਜਿੰਦਰ ਕੁਮਾਰ ਵਾਸੀ ਪਿੰਡ ਮਹਿਰਮਪੁਰ ਨੇ ਦੱਸਿਆ ਕਿ ਉਸ ਦਾ ਵਿਆਹ 21 ਮਈ 2013 ਨੂੰ ਗਗਨਜੋਤ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਲੁਧਿਆਣਾ ਨਾਲ ਹੋਇਆ ਸੀ।