ਪਹਿਲੀ ਡੇਟ 'ਤੇ ਰਿਸ਼ਤੇਦਾਰਾਂ ਨਾਲ ਪਹੁੰਚੀ ਕੁੜੀ, ਬਿੱਲ ਦੇਖ ਭੱਜਿਆ ਪ੍ਰੇਮੀ
ਅੱਜ ਦੇ ਜ਼ਮਾਨੇ 'ਚ ਲੋਕ ਆਪਣੇ ਸਾਥੀ ਭਾਲਣ ਲਈ ਆਨਲਾਈਨ ਚਿੱਟ ਚੈਟ ਦਾ ਸਹਾਰਾ ਲੈਂਦੇ ਹਨ , ਅਤੇ ਅਜਿਹੇ 'ਚ ਉਨ੍ਹਾਂ ਨੂੰ ਕਈ ਤਰ੍ਹਾਂ ਦੇ ਚੰਗੇ ਮਾੜੇ ਅਤੇ ਕੁਝ ਹੈਰਾਨੀਜਨਕ ਤਜੁਰਬੇ ਵੀ ਹੋ ਜਾਂਦੇ ਹਨ , ਅਜਿਹਾ ਹੀ ਇਕ ਹੈਰਾਨੀਜਨਕ ਅਤੇ ਦਿਲਚਸਪ ਜਿਹਾ ਮਾਮਲਾ ਸਾਹਮਣੇ ਆਇਆ ਹੈ ਚੀਨ ਵਿਚ। ਜਿਥੇ ਇਕ ਪ੍ਰੇਮਿਕਾ ਆਪਣੇ ਪ੍ਰੇਮੀ ਨਾਲ ਬਲਾਇੰਡ ਡੇਟ 'ਤੇ ਗਈ। ਹੈਰਾਨੀ ਦੀ ਗੱਲ ਤਾਂ ਇਹ ਰਹੀ ਕਿ ਇਸ ਡੇਟ 'ਤੇ ਉਹ ਇਕੱਲੀ ਨਹੀਂ ਗਈ ਬਲਕਿ ਆਪਣੇ 23 ਦੋਸਤਾਂ ਦੇ ਨਾਲ ਪਹੁੰਚੀ ।ਜਿਸ ਨੂੰ ਦੇਖ ਕੇ ਪਹਿਲਾਂ ਤਾਂ ਸ਼ੁਰੂ ਵਿਚ ਤਾਂ ਸਭ ਕੁਝ ਠੀਕ ਚੱਲਦਾ ਰਿਹਾ ਪਰ ਜਦੋਂ ਪ੍ਰੇਮਿਕਾ ਦੇ ਦੋਸਤਾਂ ਨੇ ਆਪਣੇ ਆਰਡਰ ਦੇਣੇ ਸ਼ੁਰੂ ਕੀਤੇ ਤਾਂ ਲੜਕੀ ਦੇ ਪ੍ਰੇਮੀ ਨੇ ਉੱਥੋਂ ਭੱਜਣ ਵਿਚ ਹੀ ਭਲਾਈ ਸਮਝੀ। ਅਸਲ ਵਿਚ ਡਿਨਰ ਦਾ ਬਿੱਲ ਲੱਖਾਂ ਵਿਚ ਪਹੁੰਚ ਗਿਆ ਸੀ, ਜਿਸ ਨੂੰ ਬਿਨਾਂ ਚੁਕਾਏ ਕੁੜੀ ਦਾ ਪ੍ਰੇਮੀ ਉੱਥੋਂ ਭੱਜ ਗਿਆ। ਦਰਅਸਲ ਰੈਸਟੋਰੈਂਟ ਦਾ ਬਿੱਲ 20,000 ਯੂਆਨ ਸੀ - 3000 ਡਾਲਰ ਦੇ ਨੇੜੇ ਸੀ ਜਿਸਨੇ ਲੜਕੇ ਨੂੰ ਹੀ ਮੌਕੇ ਤੋਂ ਭਜਨ 'ਤੇ ਮਜਬੂਰ ਕਰ ਦਿੱਤਾ। ਹਾਲਾਂਕਿ ਲੜਕੀ ਦਾ ਕਹਿਣਾ ਸੀ ਕਿ ਉਸਨੇ ਮਹਿਜ਼ ਮੁੰਡੇ ਦੀ ਦਰਿਆਦਿਲੀ ਦੇਖਣ ਲਈ ਇਹ ਸਭ ਕੀਤਾ ਸੀ।ਗਲੋਬਲ ਟਾਈਮਜ਼ ਦੀ ਰਿਪੋਰਟ ਦੇ ਮੁਤਾਬਕ, ਇਹ ਮਾਮਲਾ ਪੂਰਬੀ ਚੀਨ ਦੇ ਝੇਜਿਆਂਗ ਸੂਬੇ ਦਾ ਹੈ। ਜਿੱਥੇ 29 ਸਾਲਾ ਲਿਊ ਨਾਮ ਦਾ ਇਕ ਨੌਜਵਾਨ ਆਪਣੀ ਮਾਂ ਵੱਲੋਂ ਤੈਅ ਕੀਤੀ ਗਈ ਇਕ ਬਲਾਈਂਡ ਡੇਟ 'ਤੇ ਗਿਆ। ਉਹ ਉਸ ਕੁੜੀ ਨੂੰ ਪਹਿਲਾਂ ਕਦੇ ਨਹੀਂ ਮਿਲਿਆ ਸੀ। ਬਸ ਫੋਨ ਤੇ ਹੀ ਚੈਟ ਕਰਦੇ ਸਨ , ਆਪਣੀ ਮਾਂ ਵੱਲੋਂ ਪਲਾਨ ਕੀਤੀ ਇਸ ਡੇਟ 'ਚ ਕੁੜੀ ਵੀ ਆਪਣੇ ਪ੍ਰੇਮੀ ਦੀ ਦਰਿਆਦਿਲੀ ਚੈੱਕ ਕਰਨ ਲਈ ਆਪਣੇ 23 ਦੋਸਤਾਂ ਅਤੇ ਰਿਸ਼ਤੇਦਾਰਾਂ ਸਮੇਤ ਪਹੁੰਚੀ ਸੀ। ਜਿਸ ਦਾ ਨਤੀਜਾ ਫਿਰ ਸੋਸ਼ਲ ਮੀਡੀਆ 'ਤੇ ਹੁਣ ਸਭ ਤੱਕ ਪਹੁੰਚ ਰਿਹਾ ਹੈ।ਕਥਿਤ ਤੌਰ 'ਤੇ ਲੜਕੀ ਨੇ ਬਿੱਲ ਦਾ ਭੁਗਤਾਨ ਕਰਨ ਵਿਚ ਸਹਾਇਤਾ ਲਈ ਆਪਣੇ ਰਿਸ਼ਤੇਦਾਰਾਂ ਕੋਲ ਗਈ। ਕੁਝ ਸਮੂਹ ਮੈਂਬਰਾਂ ਨੇ ਉੱਚ ਬਿੱਲ ਵਿਚ ਹਿੱਸਾ ਲੈਣ ਦੀ ਇੱਛਾ ਨਾ ਦਿਖਾਉਂਦੇ ਹੋਏ ਕਿਹਾ ਸੀ ਕਿ ਉਹ ਸਿਗਰਟ ਨਹੀਂ ਪੀਂਦੇ ਅਤੇ ਨਾ ਹੀ ਪੀਂਦੇ ਸਨ ਅਤੇ ਖਾਣ ਦੇ ਵਿਚ ਵੀ ਉਨ੍ਹਾਂ ਵਲੋਂ ਮਹਿਜ਼ ਇਕ ਅੱਧਾ ਹਿਸਾ ਹੀ ਪਾਇਆ ਸੀ ਇਸ ਲਈ ਉਹ ਬਿੱਲ ਦਾ ਭੂਗਤਾਨ ਨਹੀਂ ਕਰ ਸਕਦੇ।