ਮਹਿਲਾ ਡਰੱਗ ਇੰਸਪੈਕਟਰ ਨੇਹਾ ਸ਼ੋਰੀ ਦੇ ਕਤਲ ਦਾ ਮਾਮਲਾ : ਚੋਣ ਕਮਿਸ਼ਨ ਦੇ ਕੋਲ ਪਹੁੰਚੀ ਰਿਪੋਰਟ ,ਹੋਇਆ ਵੱਡਾ ਖ਼ੁਲਾਸਾ

By  Shanker Badra April 9th 2019 05:11 PM -- Updated: April 9th 2019 05:51 PM

ਮਹਿਲਾ ਡਰੱਗ ਇੰਸਪੈਕਟਰ ਨੇਹਾ ਸ਼ੋਰੀ ਦੇ ਕਤਲ ਦਾ ਮਾਮਲਾ : ਚੋਣ ਕਮਿਸ਼ਨ ਦੇ ਕੋਲ ਪਹੁੰਚੀ ਰਿਪੋਰਟ ,ਹੋਇਆ ਵੱਡਾ ਖ਼ੁਲਾਸਾ:ਚੰਡੀਗੜ੍ਹ : ਮਹਿਲਾ ਡਰੱਗ ਇੰਸਪੈਕਟਰ ਨੇਹਾ ਸ਼ੋਰੀ ਦੇ ਕਤਲ ਮਾਮਲੇ ਦੀ ਰਿਪੋਰਟ ਚੋਣ ਕਮਿਸ਼ਨ ਦੇ ਕੋਲ ਪਹੁੰਚ ਗਈ ਹੈ।ਇਸ ਰਿਪੋਰਟ ਵਿੱਚ ਖ਼ੁਲਾਸਾ ਹੋਇਆ ਹੈ ਕਿ ਮੋਡਲ ਕੋਡ ਆਫ ਕੰਡਕਟ ਦੇ ਅਧਿਕਾਰੀਆਂ ਨੇ ਚੋਣ ਜਾਬਤੇ ਦੀ ਉਲੰਘਣਾ ਕੀਤੀ ਸੀ। [caption id="attachment_280641" align="aligncenter" width="300"]Woman drug inspector neha shoree Murder case Election Commission reached Report ਮਹਿਲਾ ਡਰੱਗ ਇੰਸਪੈਕਟਰ ਨੇਹਾ ਸ਼ੋਰੀ ਦੇ ਕਤਲ ਦਾ ਮਾਮਲਾ : ਚੋਣ ਕਮਿਸ਼ਨ ਦੇ ਕੋਲ ਪਹੁੰਚੀ ਰਿਪੋਰਟ ,ਹੋਇਆ ਵੱਡਾ ਖ਼ੁਲਾਸਾ[/caption] ਇਸ ਰਿਪੋਰਟ ਵਿੱਚ ਖ਼ੁਲਾਸਾ ਹੋਇਆ ਹੈ ਕਿ ਮੋਡਲ ਕੋਡ ਆਫ ਕੰਡਕਟ ਦੇ ਅਧਿਕਾਰੀਆਂ ਵੱਲੋਂ ਚੋਣ ਜ਼ਾਬਤਾ ਲਾਗੂ ਹੋਣ ਦੇ ਬਾਅਦ ਹਥਿਆਰ ਜਾਰੀ ਕੀਤਾ ਗਿਆ ਸੀ।ਇਸ ਦੇ ਇਲਾਵਾ 3 ਹੋਰ ਜ਼ਿਲਿਆਂ ਵਿੱਚ ਵੀ ਅਜਿਹੇ ਮਾਮਲੇ ਸਾਹਮਣੇ ਆਏ ਹਨ।ਇਸ ਮਾਮਲੇ ਨੂੰ ਲੈ ਕੇ ਚੋਣ ਕਮਿਸ਼ਨ ਨੇ ਕਿਹਾ ਹੈ ਕਿ ਅੱਜ ਸ਼ਾਮ ਤੱਕ ਸਬੰਧਿਤ ਅਧਿਕਾਰੀਆਂ ਖਿਲਾਫ਼ ਕਾਰਵਾਈ ਨੂੰ ਲੈ ਕੇ ਆਦੇਸ਼ ਜਾਰੀ ਹੋਣਗੇ। [caption id="attachment_280642" align="aligncenter" width="300"]Woman drug inspector neha shoree Murder case Election Commission reached Report ਮਹਿਲਾ ਡਰੱਗ ਇੰਸਪੈਕਟਰ ਨੇਹਾ ਸ਼ੋਰੀ ਦੇ ਕਤਲ ਦਾ ਮਾਮਲਾ : ਚੋਣ ਕਮਿਸ਼ਨ ਦੇ ਕੋਲ ਪਹੁੰਚੀ ਰਿਪੋਰਟ ,ਹੋਇਆ ਵੱਡਾ ਖ਼ੁਲਾਸਾ[/caption] ਜ਼ਿਕਰਯੋਗ ਹੈ ਕਿ ਬੀਤੇ ਦਿਨੀ ਖਰੜ ਦੀ ਫੌਰਾਂਸਿਕ ਲੈਬੋਰਟਰੀ ਵਿਚ ਤਾਇਨਾਤ ਮਹਿਲਾ ਡਰੱਗ ਇੰਸਪੈਕਟਰ ਨੂੰ ਦਫਤਰ ਵਿਚ ਹੀ ਇਕ ਵਿਅਕਤੀ ਨੇ ਗੋਲੀ ਮਾਰ ਦਿੱਤੀ ਸੀ।ਡਰੱਗ ਇੰਸਪੈਕਟਰ ਨੂੰ ਗੋਲੀ ਮਾਰਨ ਤੋਂ ਬਾਅਦ ਉਕਤ ਵਿਅਕਤੀ ਨੇ ਆਪਣੇ ਸਿਰ ਅਤੇ ਛਾਤੀ ਵਿਚ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ ਸੀ। -PTCNews

Related Post