ਜੰਮੂ-ਕਸ਼ਮੀਰ 'ਚ LOC 'ਤੇ ਪਾਕਿਸਤਾਨ ਵੱਲੋਂ ਗੋਲੀਬਾਰੀ, ਇੱਕ ਔਰਤ ਦੀ ਮੌਤ, ਇਕ ਹੋਰ ਜ਼ਖਮੀ

By  Shanker Badra July 8th 2020 12:13 PM

ਜੰਮੂ-ਕਸ਼ਮੀਰ 'ਚ LOC 'ਤੇ ਪਾਕਿਸਤਾਨ ਵੱਲੋਂ ਗੋਲੀਬਾਰੀ, ਇੱਕ ਔਰਤ ਦੀ ਮੌਤ, ਇਕ ਹੋਰ ਜ਼ਖਮੀ:ਜੰਮੂ ਕਸ਼ਮੀਰ : ਜੰਮੂ ਕਸਮੀਰ ਦੇ ਪੁੰਛ ਜ਼ਿਲ੍ਹੇ 'ਚ ਕੰਟਰੋਲ ਰੇਖਾ (ਐੱਲਓਸੀ) ਨੇੜੇ ਪਾਕਿਸਤਾਨ ਵੱਲੋਂ ਕੀਤੀ ਗੋਲ਼ਾਬਾਰੀ 'ਚ ਬੁੱਧਵਾਰ ਨੂੰ ਇਕ 63 ਸਾਲਾ ਮਹਿਲਾ ਦੀ ਮੌਤ ਹੋ ਗਈ ਤੇ ਇਕ ਹੋਰ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਈ ਹੈ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬਾਲਾਕੋਟ ਤੇ ਮੈਂਡਰ ਸੈਕਟਰਾਂ 'ਚ ਸਰਹੱਦ ਤੋਂ ਪਾਰ ਰਾਤ ਤਕਰੀਬਨ ਦੋ ਵਜੇ ਗੋਲ਼ਾਬਾਰੀ ਸ਼ੁਰੂ ਹੋਈ, ਜਿਸ 'ਚ ਭਾਰਤੀ ਫੌਜ ਵੱਲੋਂ ਜਵਾਬੀ ਕਾਰਵਾਈ ਕੀਤੀ ਗਈ। [caption id="attachment_416392" align="aligncenter" width="300"]Woman killed, Another Injured In Pakistan Shelling Along LoC in J&K Poonch ਜੰਮੂ-ਕਸ਼ਮੀਰ 'ਚ LOC 'ਤੇ ਪਾਕਿਸਤਾਨ ਵੱਲੋਂ ਗੋਲੀਬਾਰੀ, ਇੱਕ ਔਰਤ ਦੀ ਮੌਤ, ਇਕ ਹੋਰ ਜ਼ਖਮੀ[/caption] ਉਨ੍ਹਾਂ ਕਿਹਾ ਕਿ ਲਾਂਜੋਤ ਪਿੰਡ 'ਚ ਪਾਕਿਸਤਾਨ ਵੱਲੋਂ ਕੀਤੀ ਗਈ ਗੋਲ਼ਾਬਾਰੀ ਵਿਚ ਦੋ ਮਹਿਲਾਵਾਂ ਰੇਸ਼ਮ ਬੀ ਤੇ ਹਾਕਮ ਬੀ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਈਆਂ ਤੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। [caption id="attachment_416391" align="aligncenter" width="300"]Woman killed, Another Injured In Pakistan Shelling Along LoC in J&K Poonch ਜੰਮੂ-ਕਸ਼ਮੀਰ 'ਚ LOC 'ਤੇ ਪਾਕਿਸਤਾਨ ਵੱਲੋਂ ਗੋਲੀਬਾਰੀ, ਇੱਕ ਔਰਤ ਦੀ ਮੌਤ, ਇਕ ਹੋਰ ਜ਼ਖਮੀ[/caption] ਹਾਲਾਂਕਿ ਗੰਭੀਰ ਰੂਪ 'ਚ ਜ਼ਖ਼ਮੀ ਰੇਸ਼ਮ ਬੀ ਨੇ ਹਸਪਤਾਲ 'ਚ ਦਮ ਤੋੜ ਦਿੱਤਾ, ਜਦਕਿ ਹਾਕਮ ਬੀ ਨੂੰ ਵਿਸ਼ੇਸ਼ ਇਲਾਜ ਲਈ ਜੰਮੂ ਹਸਪਤਾਲ ਵਿਖੇ ਰੈਫ਼ਰ ਕਰ ਦਿੱਤਾ ਗਿਆ। ਇਕ ਸੁਰੱਖਿਆ ਬੁਲਾਰੇ ਨੇ ਕਿਹਾ ਕਿ ਪਾਕਿਸਤਾਨ ਨੇ ਛੋਟੇ ਹਥਿਆਰਾਂ ਨਾਲ ਗੋਲ਼ਾਬਾਰੀ ਕਰ ਕੇ ਜੰਗਬੰਦੀ ਦੀ ਉਲੰਘਣਾ ਸ਼ੁਰੂ ਕਰ ਦਿੱਤੀ ਹੈ। -PTCNews

Related Post