ਸਾਊਦੀ ਅਰਬ ਸਰਕਾਰ ਨੇ ਔਰਤਾਂ ਨੂੰ ਦਿੱਤਾ ਇਕ ਹੋਰ ਅਧਿਕਾਰ, ਹੁਣ ਫ਼ੌਜ 'ਚ ਭਰਤੀ ਹੋ ਸਕਣਗੀਆਂ ਦੀਆਂ ਔਰਤਾਂ

By  Shanker Badra February 22nd 2021 05:04 PM

ਰਿਆਦ : ਆਪਣੇ ਕੱਟੜ ਇਸਲਾਮਿਕ ਕਾਨੂੰਨਾਂ ਲਈ ਜਾਣੇ ਜਾਂਦੇ ਸਾਊਦੀ ਅਰਬ ਦੇ ਰੱਖਿਆ ਮੰਤਰਾਲੇ ਨੇ ਐਲਾਨ ਕੀਤਾ ਹੈ ਕਿ ਹੁਣ ਔਰਤਾਂ ਵੀ ਫ਼ੌਜ ਵਿੱਚ ਭਰਤੀ ਹੋ ਸਕਦੀਆਂ ਹਨ। ਸਾਊਦੀ ਅਰਬ ਨੇ ਫ਼ੌਜ ਦੇ ਤਿੰਨਾਂ ਅੰਗਾਂ ਆਰਮੀ, ਏਅਰਫੋਰਸ, ਨਵੀ ਦੀ ਮੈਡੀਕਲ ਸੇਵਾ ਅਤੇ ਰਾਇਲ ਸਟ੍ਰੈਟਜਿਕ ਮਿਸਾਈਲ ਫੋਰਸ ਵਿੱਚ ਔਰਤਾਂ ਦੇ ਸ਼ਾਮਲ ਹੋਣ ਦੀ ਆਗਿਆ ਦੇ ਦਿੱਤੀ ਹੈ।

Women in Saudi Arabia can now join military in multiple roles ਸਾਊਦੀ ਅਰਬ ਸਰਕਾਰ ਨੇ ਔਰਤਾਂ ਨੂੰ ਦਿੱਤਾ ਇਕ ਹੋਰ ਅਧਿਕਾਰ, ਹੁਣ ਫ਼ੌਜ 'ਚ ਭਰਤੀ ਹੋ ਸਕਣਗੀਆਂ ਦੀਆਂ ਔਰਤਾਂ

ਪੜ੍ਹੋ ਹੋਰ ਖ਼ਬਰਾਂ : ਪੁਡੂਚੇਰੀ 'ਚ ਡਿੱਗੀ ਕਾਂਗਰਸ ਦੀ ਸਰਕਾਰ, ਬਹੁਮਤ ਨਹੀਂ ਸਾਬਿਤ ਕਰ ਸਕੇ ਪੁਡੂਚੇਰੀ ਦੇ ਮੁੱਖ ਮੰਤਰੀ

ਸਾਊਦੀ ਅਰਬ ਵੱਲੋਂ ਔਰਤਾਂ ਨੂੰ ਫ਼ੌਜ ਵਿੱਚ ਭਰਤੀ ਹੋਣ ਦੀ ਮਨਜ਼ੂਰੀ ਦੇਣ ਵਾਲੇ ਫ਼ੈਸਲੇ ਨੂੰ ਵੱਡਾ ਕਦਮ ਮੰਨਿਆ ਜਾ ਰਿਹਾ ਹੈ। ਸਾਊਦੀ ਰੱਖਿਆ ਮੰਤਰਾਲੇ ਨੇ ਕਿਹਾ ਕਿ ਹੁਣ ਸਾਊਦੀ ਅਰਬ ਦੀਆਂ ਔਰਤਾਂ ਫ਼ੌਜੀ, ਲਾਂਸ ਨਾਇਕ, ਨਾਇਕ, ਸਾਰਜੈਂਟ ਅਤੇ ਸਟਾਫ਼ ਸਾਰਜੈਂਟ ਦੇ ਅਹੁਦੇ ਲਈ ਅਪਲਾਈ ਕਰ ਸਕਦੀਆਂ ਹਨ। ਕਿਹਾ ਜਾ ਰਿਹਾ ਹੈ ਕਿ ਸਾਊਦੀ ਅਰਬ ਨੇ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਦੇ ਵਿਜ਼ਨ 2030 ਦੇ ਤਹਿਤ ਚੁੱਕਿਆ ਗਿਆ ਹੈ।

Women in Saudi Arabia can now join military in multiple roles ਸਾਊਦੀ ਅਰਬ ਸਰਕਾਰ ਨੇ ਔਰਤਾਂ ਨੂੰ ਦਿੱਤਾ ਇਕ ਹੋਰ ਅਧਿਕਾਰ, ਹੁਣ ਫ਼ੌਜ 'ਚ ਭਰਤੀ ਹੋ ਸਕਣਗੀਆਂ ਦੀਆਂ ਔਰਤਾਂ

ਕਰਾਊਨ ਪ੍ਰਿੰਸ ਸਾਊਦੀ ਔਰਤਾਂ ਨੂੰ ਵੱਖ-ਵੱਖ ਖੇਤਰਾਂ ਵਿੱਚ ਅੱਗੇ ਵਧਾਉਣ ਲਈ ਸੁਧਾਰਾਂ ਨੂੰ ਅੰਜਾਮ ਦੇ ਰਹੇ ਹਨ। ਸਾਊਦੀ ਅਰਬ ਵਿੱਚ ਔਰਤਾਂ ਦੇ ਫ਼ੌਜ ਵਿੱਚ ਸ਼ਾਮਲ ਹੋਣ ਲਈ ਉਨ੍ਹਾਂ ਦੀ ਉਮਰ 21 ਤੋਂ 40 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਉਨ੍ਹਾਂ ਦੀ ਲੰਬਾਈ 155 ਸੈਂਟੀਮੀਟਰ ਜਾਂ ਉਸ ਤੋਂ ਵੱਧ ਹੋਵੇ ਅਤੇ ਉਹ ਸਰਕਾਰੀ ਕਰਮਚਾਰੀ ਨਾ ਹੋਣ। ਇਸ ਦੇ ਲਈ ਔਰਤਾਂ ਨੂੰ ਐਡਮਿਸ਼ਨ ਪ੍ਰਕਿਰਿਆ ਵੀ ਪਾਸ ਕਰਨੀ ਹੋਵੇਗੀ।

Women in Saudi Arabia can now join military in multiple roles ਸਾਊਦੀ ਅਰਬ ਸਰਕਾਰ ਨੇ ਔਰਤਾਂ ਨੂੰ ਦਿੱਤਾ ਇਕ ਹੋਰ ਅਧਿਕਾਰ, ਹੁਣ ਫ਼ੌਜ 'ਚ ਭਰਤੀ ਹੋ ਸਕਣਗੀਆਂ ਦੀਆਂ ਔਰਤਾਂ

ਔਰਤਾਂ ਦਾ ਕੋਈ ਅਪਰਾਧਕ ਰਿਕਾਰਡ ਨਹੀਂ ਹੋਣਾ ਚਾਹੀਦਾ ਅਤੇ ਮੈਡੀਕਲ ਤੌਰ 'ਤੇ ਉੱਤੇ ਵੀ ਉਹ ਫਿੱਟ ਹੋਣੀਆਂ ਚਾਹੀਦੀਆਂ ਹਨ। ਸਿਰਫ ਅਜਿਹੀਆਂ ਔਰਤਾਂ ਹੀ ਅਪਲਾਈ ਕਰ ਸਕਣਗੀਆਂ, ਜਿਨ੍ਹਾਂ ਨੇ ਸਕੂਲ ਦੀ ਪੜ੍ਹਾਈ ਪੂਰੀ ਕੀਤੀ ਹੈ। ਵਿਦੇਸ਼ੀ ਆਦਮੀਆਂ ਨਾਲ ਵਿਆਹ ਕਰਨ ਵਾਲੀਆਂ ਔਰਤਾਂ ਨੂੰ ਫੌਜ ਵਿੱਚ ਸ਼ਾਮਲ ਨਹੀਂ ਕੀਤਾ ਜਾਵੇਗਾ। ਜੇ ਉਨ੍ਹਾਂ ਦਾ ਅਪਰਾਧਿਕ ਰਿਕਾਰਡ ਹੈ, ਤਾਂ ਉਨ੍ਹਾਂ ਦੀ ਅਰਜ਼ੀ ਰੱਦ ਕਰ ਦਿੱਤੀ ਜਾਏਗੀ।

Women in Saudi Arabia can now join military in multiple roles ਸਾਊਦੀ ਅਰਬ ਸਰਕਾਰ ਨੇ ਔਰਤਾਂ ਨੂੰ ਦਿੱਤਾ ਇਕ ਹੋਰ ਅਧਿਕਾਰ, ਹੁਣ ਫ਼ੌਜ 'ਚ ਭਰਤੀ ਹੋ ਸਕਣਗੀਆਂ ਦੀਆਂ ਔਰਤਾਂ

ਦੱਸ ਦੇਈਏ ਕਿ ਸਾਊਦੀ ਸਰਕਾਰ ਜਿੱਥੇ ਔਰਤਾਂ ਨੂੰ ਮੌਕਾ ਦੇਣ ਦਾ ਦਾਅਵਾ ਕਰ ਰਹੀ ਹੈ, ਉੱਥੇ ਹੀ ਦੇਸ਼ ਵਿੱਚ ਔਰਤਾਂ ਨੂੰ ਡਰਾਈਵਿੰਗ ਦਾ ਅਧਿਕਾਰ ਦਿੱਤੇ ਜਾਣ ਲਈ ਸੰਘਰਸ਼ ਕਰਨ ਵਾਲੀ ਦੇਸ਼ ਦੀ ਮਸ਼ਹੂਰ ਮਹਿਲਾ ਅਧਿਕਾਰ ਕਾਰਕੁੰਨ ਨੂੰ ਲੁਜੈਨ ਅਲ-ਹਥਲੌਲ ਨੂੰ 6 ਸਾਲ ਲਈ ਜੇਲ੍ਹ ਭੇਜ ਦਿੱਤਾ ਗਿਆ ਸੀ। ਲੁਜੈਨ ਉਨ੍ਹਾਂ ਕੁਝ ਸਾਊਦੀ ਔਰਤਾਂ ਵਿੱਚ ਸ਼ਾਮਲ ਸੀ, ਜਿਨ੍ਹਾਂ ਨੇ ਔਰਤਾਂ ਨੂੰ ਗੱਡੀ ਚਲਾਉਣ ਦੀ ਮਨਜ਼ੂਰੀ ਦੇਣ ਅਤੇ ਮਰਦ ਪ੍ਰਧਾਨ ਕਾਨੂੰਨ ਨੂੰ ਹਟਾਉਣ ਦੀ ਮੰਗ ਕੀਤੀ ਸੀ।

-PTCNews

Related Post