ਪੰਜਾਬੀ ਭਾਸ਼ਾ ਬੋਲਣ ਤੇ ਸਮਝਣ ਵਾਲਾ ਦੁਨੀਆ ਦਾ ਪਹਿਲਾ 'ਰੋਬੋਟ' -ਸਰਬੰਸ ਕੌਰ

By  Shanker Badra September 27th 2020 02:10 PM

ਪੰਜਾਬੀ ਭਾਸ਼ਾ ਬੋਲਣ ਤੇ ਸਮਝਣ ਵਾਲਾ ਦੁਨੀਆ ਦਾ ਪਹਿਲਾ 'ਰੋਬੋਟ' -ਸਰਬੰਸ ਕੌਰ:ਜਲੰਧਰ  : ਸਾਡੀ ਮਾਂ-ਬੋਲੀ ਪੰਜਾਬੀ ਅੱਜ ਸੰਸਾਰ ਭਰ ਦੇ ਮੁਲਕਾਂ 'ਚ ਸਤਿਕਾਰੀ ਜਾਂਦੀ ਹੈ, ਪਰ ਜਦੋਂ ਡਿਜੀਟਲ ਜਗਤ ਦੀ ਗੱਲ ਆਉਂਦੀ ਹੈ ਤਾਂ ਇਹ ਸੱਚ ਵੀ ਸਾਹਮਣੇ ਆਉਂਦਾ ਹੈ ਕਿ ਇਸ 'ਤੇ ਤਕਨੀਕੀ ਪੱਧਰ 'ਤੇ ਓਨਾ ਕੰਮ ਨਹੀਂ ਹੋਇਆ ,ਜਿੰਨਾ ਹੋਣਾ ਚਾਹੀਦਾ ਸੀ। ਇਸੇ ਪੱਖ ਨੂੰ ਮੱਦੇਨਜ਼ਰ ਰੱਖਦੇ ਹੋਏ ਜਲੰਧਰ ਇਲਾਕੇ ਦੇ ਇੱਕ ਅਧਿਆਪਕ ਨੇ ਪੰਜਾਬੀ ਭਾਸ਼ਾ ਬੋਲਣ, ਸਮਝਣ ਤੇ ਪੰਜਾਬੀ 'ਚ ਗੱਲਾਂ ਕਰਨ ਵਾਲਾ ਇੱਕ ਰੋਬੋਟ ਤਿਆਰ ਕੀਤਾ ਹੈ ,ਜੋ ਬੜੀ ਚਰਚਾ ਦਾ ਵਿਸ਼ਾ ਬਣ ਰਿਹਾ ਹੈ। [caption id="attachment_434659" align="aligncenter" width="170"] ਪੰਜਾਬੀ ਭਾਸ਼ਾ ਬੋਲਣ ਤੇ ਸਮਝਣ ਵਾਲਾ ਦੁਨੀਆ ਦਾ ਪਹਿਲਾ 'ਰੋਬੋਟ' - ਸਰਬੰਸ ਕੌਰ[/caption] ਕੰਪਿਊਟਰ ਅਧਿਆਪਕ ਨੇ ਬਣਾਇਆ ਰੋਬੋਟ ਸੁਣਨ 'ਚ ਬੜਾ ਅਜੀਬ ਤੇ ਲੱਗਦਾ ਹੈ ਕਿ ਕੋਈ ਰੋਬੋਟ ਪੰਜਾਬੀ ਬੋਲ ਵੀ ਸਕਦਾ ਹੈ, ਤੇ ਸਮਝ ਵੀ ਸਕਦਾ ਹੈ, ਪਰ ਇਸ ਨੂੰ ਸੰਭਵ ਕਰ ਦਿਖਾਇਆ ਹੈ ਕੰਪਿਊਟਰ ਅਧਿਆਪਕ ਹਰਜੀਤ ਸਿੰਘ ਨੇ। ਪੰਜਾਬੀ 'ਚ ਪਹਿਲੀ ਪ੍ਰੋਗਰਾਮਿੰਗ ਭਾਸ਼ਾ ਤਿਆਰ ਕਰਨ ਤੋਂ ਬਾਅਦ, ਹਾਲ ਹੀ 'ਚ ਉਨ੍ਹਾਂ ਨੇ ਪੰਜਾਬੀ ਬੋਲਣ ਤੇ ਸਮਝਣ ਵਾਲਾ ਇੱਕ ਰੋਬੋਟ ਤਿਆਰ ਕੀਤਾ ਹੈ। [caption id="attachment_434657" align="aligncenter" width="213"] ਪੰਜਾਬੀ ਭਾਸ਼ਾ ਬੋਲਣ ਤੇ ਸਮਝਣ ਵਾਲਾ ਦੁਨੀਆ ਦਾ ਪਹਿਲਾ 'ਰੋਬੋਟ' - ਸਰਬੰਸ ਕੌਰ[/caption] ਸ਼ੁਰੂ ਤੋਂ ਕੰਪਿਊਟਰ 'ਚ ਸੀ ਦਿਲਚਸਪੀ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਹਰੀਪੁਰ 'ਚ ਹਰਜੀਤ ਸਿੰਘ ਦਾ ਜਨਮ  ਹੋਇਆ, ਅਤੇ ਕੰਪਿਊਟਰ 'ਚ ਉਨ੍ਹਾਂ ਦੀ ਸ਼ੁਰੂ ਤੋਂ ਹੀ ਖ਼ਾਸ ਰੁਚੀ ਸੀ। ਤਕਰੀਬਨ 15 ਸਾਲ ਪਹਿਲਾਂ ਉਨ੍ਹਾਂ 'ਬੋਅ ਐਂਡ ਐਰੋ' ਨਾਂ ਦੀ ਇੱਕ ਗੇਮ ਤਿਆਰ ਕੀਤੀ। ਦੋਆਬਾ ਕਾਲਜ ਜਲੰਧਰ ਤੋਂ ਐੱਮਐੱਸਸੀ ਕੰਪਿਊਟਰ ਸਾਇੰਸ ਕਰਨ ਤੋਂ ਬਾਅਦ ਉਹ ਸਿੱਖਿਆ ਵਿਭਾਗ 'ਚ ਕੰਪਿਊਟਰ ਅਧਿਆਪਕ ਨਿਯੁਕਤ ਹੋਏ। ਜਲੰਧਰ ਜ਼ਿਲ੍ਹੇ ਦੇ ਪਿੰਡ ਗੀਗਨਵਾਲ ਤੋਂ ਬਾਅਦ ਹੁਣ ਉਹ ਪਿੰਡ ਰੋਹਜੜੀ ਦੇ ਸਕੂਲ 'ਚ ਸੇਵਾਵਾਂ ਨਿਭਾਅ ਰਹੇ ਹਨ। [caption id="attachment_434656" align="aligncenter" width="300"] ਪੰਜਾਬੀ ਭਾਸ਼ਾ ਬੋਲਣ ਤੇ ਸਮਝਣ ਵਾਲਾ ਦੁਨੀਆ ਦਾ ਪਹਿਲਾ 'ਰੋਬੋਟ' - ਸਰਬੰਸ ਕੌਰ[/caption] ਸੁਰਜੀਤ ਪਾਤਰ ਦੀ ਕਵਿਤਾ 'ਮਰ ਰਹੀ ਹੈ ਮੇਰੀ ਭਾਸ਼ਾ' ਨੇ ਕੀਤਾ ਦਿਲ 'ਤੇ ਅਸਰ ਪੰਜਾਬੀ ਦੇ ਨਾਮਵਰ ਸ਼ਾਇਰ ਸੁਰਜੀਤ ਪਾਤਰ ਦੀਆਂ ਕਾਵਿ ਸਤਰਾਂ 'ਮਰ ਰਹੀ ਹੈ ਮੇਰੀ ਭਾਸ਼ਾ' ਨੇ ਹਰਜੀਤ ਸਿੰਘ ਦੇ ਦਿਲ 'ਤੇ ਡੂੰਘਾ ਪ੍ਰਭਾਵ ਪਾਇਆ। ਉਨ੍ਹਾਂ ਸੋਚਿਆ ਕਿ ਪੰਜਾਬੀ ਬਹੁਤ ਮਹਾਨ ਭਾਸ਼ਾ ਹੈ, ਇਹ ਮਰਨੀ ਨਹੀਂ ਚਾਹੀਦੀ। ਇਸ ਲਈ ਉਨ੍ਹਾਂ ਨੇ ਇਸ ਤਰ੍ਹਾਂ ਦਾ ਰੋਬੋਟ ਤਿਆਰ ਕਰਨ ਦਾ ਸੁਪਨਾ ਲਿਆ, ਜੋ ਪੰਜਾਬੀ ਬੋਲਣ ਤੇ ਸਮਝਣ ਦੇ ਸਮਰੱਥ ਹੋਵੇ। ਛੇ ਮਹੀਨੇ ਦੀ ਮਿਹਨਤ ਨਾਲ ਹੋਇਆ ਸੁਪਨਾ ਸਾਕਾਰ ਇਸ ਟੀਚੇ ਦੀ ਪੂਰਤੀ ਲਈ ਉਨ੍ਹਾਂ ਦਿਨ-ਰਾਤ ਇੱਕ ਕਰ ਦਿੱਤਾ। ਆਖ਼ਰ ਛੇ ਮਹੀਨਿਆਂ ਦੀ ਮਿਹਨਤ ਰੰਗ ਲਿਆਈ ਤੇ ਰੋਬੋਟ ਤਿਆਰ ਹੋਇਆ, ਜਿਸ ਦਾ ਨਾਂ 'ਸਰਬੰਸ ਕੌਰ' ਰੱਖਿਆ। ਕਮਾਲ ਦੀ ਗੱਲ ਇਹ ਵੀ ਹੈ ਕਿ ਹੋਰਨਾਂ ਮੁਲਕਾਂ 'ਚ ਜਿੱਥੇ ਲੱਖਾਂ-ਕਰੋੜਾਂ ਰੁਪਏ ਦੀ ਸਮੱਗਰੀ ਨਾਲ ਰੋਬੋਟ ਤਿਆਰ ਕੀਤੇ ਜਾਂਦੇ ਹਨ, ਉੱਥੇ ਹੀ ਇਸ ਰੋਬੋਟ ਨੂੰ ਘਰੇਲੂ ਵਸਤਾਂ ਨਾਲ ਤਿਆਰ ਕੀਤਾ ਗਿਆ ਹੈ, ਜਿਨ੍ਹਾਂ 'ਚ ਬੱਚਿਆਂ ਦੇ ਖਿਡੌਣੇ, ਕਾਪੀਆਂ ਦੇ ਕਵਰ, ਗੱਤਾ, ਪਲੱਗ, ਬਿਜਲੀ ਦੀਆਂ ਤਾਰਾਂ ਆਦਿ ਸ਼ਾਮਲ ਹਨ। ਇਸ ਨੂੰ ਤਿਆਰ ਕਰਨ 'ਚ ਤਕਰੀਬਨ 60-70 ਹਜ਼ਾਰ ਰੁਪਏ ਦਾ ਖ਼ਰਚ ਆਇਆ ਹੈ। ਬਹੁ-ਮੰਤਵੀ ਹਨ ਰੋਬੋਟ ਦੀ ਵਰਤੋਂ ਦੀਆਂ ਸੰਭਾਵਨਾਵਾਂ ਹਰਜੀਤ ਸਿੰਘ ਅਨੁਸਾਰ ਹਾਲੇ ਇਸ ਰੋਬੋਟ ਦਾ ਕੰਮ ਸ਼ੁਰੂਆਤੀ ਦੌਰ 'ਚ ਹੈ ਪਰ ਇਸ 'ਚ ਬੇਅੰਤ ਸੰਭਾਵਨਾਵਾਂ ਹਨ। ਭਵਿੱਖ 'ਚ ਇਸ ਰੋਬੋਟ ਨੂੰ ਧਾਰਮਿਕ ਸਥਾਨਾਂ ਦੇ ਬਾਹਰ ਜਾਣਕਾਰੀ ਦੇਣ ਲਈ ਗਾਈਡ ਵਜੋਂ ਵਰਤਿਆ ਜਾ ਸਕਦਾ ਹੈ। ਕੋਰੋਨਾ ਕਾਲ ਤੇ ਰਿਮੋਟ ਸਿੱਖਿਆ ਨੂੰ ਦੇਖਦੇ ਹੋਏ ਬੱਚਿਆਂ ਨੂੰ ਪੜ੍ਹਾਉਣ ਲਈ ਵੀ ਇਸ ਦੀ ਵਰਤੋਂ ਕੀਤੀ ਜਾ ਸਕਣ ਦੀਆਂ ਸੰਭਾਵਨਾਵਾਂ ਹਨ। ਪੰਜਾਬੀ ਬੋਲੀ ਦੇ ਪ੍ਰਚਾਰ ਤੇ ਪਸਾਰ ਲਈ ਵੀ ਇਹ ਬੇਹੱਦ ਲਾਹੇਵੰਦ ਸਾਬਤ ਹੋਵੇਗਾ। ਪੰਜਾਬੀ ਦੀ ਪਹਿਲੀ ਪ੍ਰੋਗਰਾਮਿੰਗ ਭਾਸ਼ਾ ਨਾਲ ਬਟੋਰ ਚੁੱਕੇ ਹਨ ਸ਼ਲਾਘਾ ਪੰਜਾਬੀ ਬੋਲਣ ਤੇ ਸਮਝਣ ਵਾਲੇ ਰੋਬੋਟ ਤੋਂ ਪਹਿਲਾਂ ਹਰਜੀਤ ਸਿੰਘ ਪੰਜਾਬ ਦੇ ਸਕੂਲਾਂ 'ਚ ਪੜ੍ਹਦੇ ਵਿਦਿਆਰਥੀਆਂ ਦੀ ਪ੍ਰੋਗਰਾਮਿੰਗ ਦੇ ਖੇਤਰ 'ਚ ਰੂਚੀ ਵਧਾਉਣ ਅਤੇ ਕੋਡਿੰਗ ਨੂੰ ਪੰਜਾਬੀ 'ਚ ਲਿਖਣ ਦੇ ਮਕਸਦ ਨਾਲ 2019 'ਚ 'ਸਰਬੰਸ' ਨਾਂ ਦੀ ਪਹਿਲੀ ਪੰਜਾਬੀ ਪ੍ਰੋਗਰਾਮਿੰਗ ਭਾਸ਼ਾ ਵੀ ਬਣਾ ਚੁੱਕੇ ਹਨ। ਇਸ ਰਾਹੀਂ ਪੰਜਾਬੀ 'ਚ ਪ੍ਰੋਗਰਾਮਿੰਗ ਸਿੱਖੀ ਜਾ ਸਕਦੀ ਹੈ, ਜੋ ਕਿ ਪਹਿਲਾਂ ਸੰਭਵ ਨਹੀਂ ਸੀ। [caption id="attachment_434660" align="aligncenter" width="300"] ਪੰਜਾਬੀ ਭਾਸ਼ਾ ਬੋਲਣ ਤੇ ਸਮਝਣ ਵਾਲਾ ਦੁਨੀਆ ਦਾ ਪਹਿਲਾ 'ਰੋਬੋਟ' - ਸਰਬੰਸ ਕੌਰ[/caption] ਦਸ਼ਮੇਸ਼ ਪਿਤਾ ਜੀ ਦੇ ਸਤਿਕਾਰ ਵਜੋਂ ਰੱਖਿਆ ਨਿਵੇਕਲਾ ਨਾਂਅ ਪ੍ਰੋਗਰਾਮਿੰਗ ਭਾਸ਼ਾ ਦਾ ਨਾਂ 'ਸਰਬੰਸ' ਤੇ ਰੋਬੋਟ ਦਾ ਨਾਂ 'ਸਰਬੰਸ ਕੌਰ' ਰੱਖਣ ਦੇ ਰਾਜ਼ ਬਾਰੇ ਹਰਜੀਤ ਸਿੰਘ ਦਾ ਕਹਿਣਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਦੁਨੀਆ ਭਰ 'ਚ ਕਈ ਨਾਵਾਂ ਨਾਲ ਜਾਣਿਆ ਜਾਂਦਾ ਹੈ, ਜਿਨ੍ਹਾਂ 'ਚੋਂ 'ਸਰਬੰਸਦਾਨੀ' ਵੀ ਇੱਕ ਹੈ। ਰੋਬੋਟ ਨੂੰ ਸਿੱਖੀ ਸਰੂਪ ਅਨੁਸਾਰ ਤਿਆਰ ਕੀਤਾ ਗਿਆ ਹੈ ਤੇ ਇਸ ਦਾ ਨਾਂ ਵੀ ਸਿੱਖ ਇਤਿਹਾਸ ਅਨੁਸਾਰ ਹੀ ਰੱਖਿਆ ਗਿਆ ਹੈ। -PTCNews

Related Post