ਦੇਸ਼ 'ਚ ਚਿੰਤਾਜਨਕ ਹੁੰਦੇ ਕੋਰੋਨਾ ਮਾਮਲਿਆਂ ਦੇ ਅੰਕੜੇ,ਪਿਛਲੇ 24 ਘੰਟਿਆਂ 'ਚ ਆਏ 3.86 ਲੱਖ ਕੇਸ

By  Jagroop Kaur April 30th 2021 10:37 AM -- Updated: April 30th 2021 11:11 AM

ਦੇਸ਼ ਵਿੱਚ ਕੋਰੋਨਾਵਾਇਰਸ ਦੇ ਹਾਲਾਤ ਬੇਕਾਬੂ ਹੋ ਚੁੱਕੇ ਹਨ। ਇਸ ਗੱਲ ਦਾ ਅੰਦਾਜ਼ਾ ਇਸੇ ਗੱਲ ਤੋਂ ਹੀ ਲਾਇਆ ਜਾ ਸਕਦਾ ਹੈ ਕਿ ਹੁਣ ਦੇਸ਼ ਵਿੱਚ 100 ਵਿੱਚੋਂ 21 ਤੋਂ ਵੀ ਵੱਧ ਕੇਸ ਪੌਜ਼ੇਟਿਵ ਪਾਏ ਜਾ ਰਹੇ ਹਨ। ਇਸ ਹਫ਼ਤੇ ਕੋਰੋਨਾ ਲਾਗ ਦੀ ਜਾਂਚ ਦਰ 21.51 ਹੋ ਗਈ ਹੈ। ਪਿਛਲੇ ਹਫ਼ਤੇ ਇਹ ਪੌਜ਼ੇਟਿਵਿਟੀ ਦਰ 18.32 ਫ਼ੀਸਦ ਸੀ। ਯਾਨੀ ਪਹਿਲਾਂ 100 ਲੋਕਾਂ ਦੀ ਜਾਂਚ ਵਿੱਚ 18 ਲੋਕ ਕੋਰੋਨਾ ਨਾਲ ਪੀੜਤ ਪਾਏ ਜਾਂਦੇ ਸਨ ਪਰ ਹੁਣ ਇਹ ਅੰਕੜਾ ਵੱਧ ਗਿਆ ਹੈ।Covid-19 Updates: India Logs 1,31,968 New Corona Cases in Last 24 Hours -  eHealth Magazine

Also Read | Centre issues revised guidelines for home isolation of mild, asymptomatic COVID-19 cases ਦੇਸ਼ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 3,86,452 ਨਵੇਂ ਮਾਮਲੇ ਆਉਣ ਨਾਲ ਪੀੜਤਾਂ ਦੀ ਕੁੱਲ ਗਿਣਤੀ ਵੱਧ ਕੇ 1,87,62,976 ਹੋ ਗਈ ਹੈ, ਜਦੋਂ ਕਿ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 31 ਲੱਖ ਨੂੰ ਪਾਰ ਕਰ ਗਈ ਹੈ। ਕੇਂਦਰੀ ਸਿਹਤ ਮੰਤਰਾਲਾ ਦੇ ਸ਼ੁੱਕਰਵਾਰ ਸਵੇਰੇ 6 ਵਜੇ ਜਾਰੀ ਅੰਕੜਇਆਂ ਅਨੁਸਾਰ 3,498 ਹੋਰ ਮਰੀਜ਼ਾਂ ਦੀ ਮੌਤ ਹੋ ਗਈ। ਇਨਫੈਕਸ਼ਨ ਨਾਲ ਹੁਣ ਤੱਕ 2,08,330 ਲੋਕ ਦਮ ਤੋੜ ਚੁਕੇ ਹਨ। ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵੱਧ  ਕੇ 31,70,228 ਹੋ ਗਈ ਹੈ, ਜੋ ਇਨਫੈਕਸ਼ਨ ਦੇ ਕੁੱਲ ਮਾਮਲਿਆਂ ਦਾ 16.90 ਫੀਸਦੀ ਹੈ।After a lull, 17 new Covid-19 cases emerge in Mumbai's Dharavi, case count  at 2,151 | Hindustan Times Read More : ਪੰਜਾਬ ‘ਚ ਕੋਰੋਨਾ ਦੇ 6812 ਨਵੇਂ ਮਾਮਲੇ, 138 ਦੀ ਹੋਈ ਮੌਤ ਲੋਕਾਂ ਦੇ ਠੀਕ ਹੋਣ ਦੀ ਦਰ ਘੱਟ ਕੇ 81.99 ਫੀਸਦੀ ਹੋ ਗਈ ਹੈ। ਅੰਕੜਿਆਂ ਅਨੁਸਾਰ, ਦੇਸ਼ 'ਚ ਹੁਣ ਤੱਕ 1,53,84,418 ਲੋਕ ਠੀਕ ਹੋ ਚੁਕੇ ਹਨ, ਜਦੋਂ ਕਿ ਮੌਤ ਦਰ 1.11 ਫੀਸਦੀ ਹੈ। ਉੱਥੇ ਹੀ ਹੁਣ ਤੱਕ 15,22,45,179 ਲੋਕਾਂ ਦੀ ਟੀਕਾਕਰਨ ਹੋ ਚੁਕਿਆ ਹੈ।COVID-19 situation in India getting worse as second wave of coronavirus has hit the nation's health infrastructure. 
ਦੇਸ਼ ਵਿੱਚ ਕੋਰੋਨਾ ਮਹਾਮਾਰੀ ਦੇ ਅੰਕੜੇ- ਪਿਛਲੇ 24 ਘੰਟਿਆਂ ਵਿੱਚ ਆਏ ਕੁੱਲ ਕੇਸ- 3.86 ਲੱਖ ਬੀਤੇ 24 ਘੰਟਿਆਂ 'ਚ ਕੁੱਲ ਮੌਤਾਂ- 3,501 ਬੀਤੇ 24 ਘੰਟਿਆਂ 'ਚ ਤੰਦਰੁਸਤ ਹੋਏ ਮਰੀਜ਼- 2.91 ਲੱਖ ਹੁਣ ਤੱਕ ਕੁੱਲ ਕੋਰੋਨਾ ਮਰੀਜ਼- 1.87 ਕਰੋੜ ਹੁਣ ਤੱਕ ਠੀਕ ਹੋਏ ਕੋਰੋਨਾ ਮਰੀਜ਼- 1.53 ਕਰੋੜ ਹੁਣ ਤੱਕ ਕੋਰੋਨਾ ਕਾਰਨ ਹੋਈਆਂ ਮੌਤਾਂ- 2.08 ਲੱਖ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ- 31.64 ਲੱਖ
Click here to follow PTC News on Twitter

Related Post