ਮਸ਼ਹੂਰ ਪਹਿਲਵਾਨ ਅਤੇ ਕੋਚ ਸੁਖਚੈਨ ਸਿੰਘ ਚੀਮਾ ਦੀ ਸੜਕ ਦੁਰਘਟਨਾ 'ਚ ਹੋਈ ਮੌਤ

By  Joshi January 11th 2018 10:42 AM

Wrestler and Coach Sukhchain Singh Cheema, Dronacharya Awardee dies in a road accident : ਮਸ਼ਹੂਰ ਪਹਿਲਵਾਨ ਅਤੇ ਕੋਚ ਸੁਖਚੈਨ ਸਿੰਘ ਚੀਮਾ, ਦਰੋਣਾਚਾਰੀਆ ਵਿਜੇਤਾ ਦੀ ਬੀਤੀ ਰਾਤ ਪਟਿਆਲਾ ਬਾਈਪਾਸ, ਵਿਖੇ ਸੜਕ ਦੁਰਘਟਨਾ ਵਿਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸੁਖਚੈਨ ਸਿੰਘ ਚੀਮਾ ਦੇ ਪਿਤਾ ਰੁਸਤਮ-ਏ-ਹਿੰਦ ਓਲੰਪੀਅਨ ਪਹਿਲਵਾਨ ਕੇਸਰ ਸਿੰਘ ਚੀਮਾ ਸਨ ਅਤੇ ਉਹਨਾਂ ਦੇ ਪੁੱਤਰ ਰੁਸਤਮ-ਏ-ਹਿੰਦ ਓਲੰਪੀਅਨ ਪ੍ਰਵਿੰਦਰ ਸਿੰਘ ਚੀਮਾ ਵੀ ਅਰਜੁਨ ਪੁਰਸਕਾਰ ਵਿਜੇਤਾ ਰਹਿ ਚੁੱਕੇ ਹਨ। Wrestler and Coach Sukhchain Singh Cheema, Dronacharya Awardee dies in a road accident : ਸੁਖਚੈਨ ਸਿੰਘ ਚੀਮਾ ਨੇ ੧੯੭੪ ਵਿੱਚ ਤਹਿਰਾਨ ਏਸ਼ੀਅਨ ਖੇਡਾਂ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਕੇ ਦੇਸ਼ ਦਾ ਨਾਮ ਰੌਸ਼ਨ ਕੀਤਾ ਸੀ। ਉਹਨਾਂ ਦਾ ਅੰਤਿਮ ਸੰਸਕਾਰ ਕੱਲ ਕੀਤਾ ਜਾਵੇਗਾ। —PTC News

Related Post