Yes Bank Case: CBI ਵੱਲੋਂ ਯੈੱਸ ਬੈਂਕ ਦੇ ਸੰਸਥਾਪਕ ਰਾਣਾ ਕਪੂਰ ਦੇ ਦਿੱਲੀ-ਮੁੰਬਈ ਸਥਿਤ ਠਿਕਾਣਿਆਂ 'ਤੇ ਛਾਪੇਮਾਰੀ

By  Shanker Badra March 9th 2020 06:25 PM

Yes Bank Case: CBI ਵੱਲੋਂ ਯੈੱਸ ਬੈਂਕ ਦੇ ਸੰਸਥਾਪਕ ਰਾਣਾ ਕਪੂਰ ਦੇ ਦਿੱਲੀ-ਮੁੰਬਈ ਸਥਿਤ ਠਿਕਾਣਿਆਂ 'ਤੇ ਛਾਪੇਮਾਰੀ:ਮੁੰਬਈ : ਯੈੱਸ ਬੈਂਕ 'ਤੇ ਆਰਥਿਕ ਸੰਕਟ ਤੋਂ ਬਾਅਦ ਏਜੰਸੀਆਂ ਨੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਯੈੱਸ ਬੈਂਕ ਦੇ ਸੰਸਥਾਪਕ ਰਾਣਾ ਕਪੂਰ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਉਸ ਤੋਂ ਪੁੱਛਗਿੱਛ 11 ਮਾਰਚ ਤੱਕ ਹਿਰਾਸਤ ਵਿੱਚ ਰਹੇਗੀ। ਦੂਜੇ ਪਾਸੇ ਰਾਣਾ ਕਪੂਰ ਦੇ ਪਰਿਵਾਰ ਖਿਲਾਫ ਲੁੱਕ ਆਊਟ ਨੋਟਿਸ ਜਾਰੀ ਕੀਤਾ ਗਿਆ ਹੈ।

ਅੱਜ ਜਾਂਚ ਏਜੰਸੀਆਂ ਦੀ ਟੀਮ ਮੁੰਬਈ ਤੋਂ ਦਿੱਲੀ ਜਾਏਗੀ ਅਤੇ ਮਾਮਲੇ ਦੀ ਜਾਂਚ ਨੂੰ ਅੱਗੇ ਤੋਰਿਆ ਜਾਵੇਗਾ। ਸੋਮਵਾਰ ਸਵੇਰੇ ਸੀਬੀਆਈ ਵੱਲੋਂ ਯੈੱਸ ਬੈਂਕ ਦੇ ਸੰਸਥਾਪਕ ਰਾਣਾ ਕਪੂਰ ਦੇ ਖ਼ਿਲਾਫ਼ ਇਕ ਮਾਮਲੇ ਦੇ ਸੰਬੰਧ 'ਚ ਮੁੰਬਈ 'ਚ ਸੱਤ ਠਿਕਾਣਿਆਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਯੈੱਸ ਬੈਂਕ ਮਾਮਲੇ 'ਚ ਸੀਬੀਆਈ ਨੇ ਕਈ ਥਾਵਾਂ' ਤੇ ਛਾਪੇ ਮਾਰੇ ਹਨ।

ਸੀਬੀਆਈ ਨੇ ਸੋਮਵਾਰ ਸਵੇਰੇ ਦਿੱਲੀ ਅਤੇ ਮੁੰਬਈ ਵਿਚ ਛਾਪੇ ਮਾਰੇ ਹਨ। ਇਸ ਸਮੇਂ ਦੌਰਾਨ DHFL ਨਾਲ ਜੁੜੇ ਠਿਕਾਣਿਆਂ 'ਤੇ ਵੀ ਤਲਾਸ਼ੀ ਲਈ ਗਈ ਹੈ। ਸੀਬੀਆਈ ਜਿਨ੍ਹਾਂ ਥਾਵਾਂ 'ਤੇ ਛਾਪੇਮਾਰੀ ਕਰ ਰਹੀ ਹੈ,ਉਨ੍ਹਾਂ ਦਾ ਸਬੰਧ ਰਾਣਾ ਕਪੂਰ, ਡੀਐਚਐਫਐਲ, ਆਰਕੇਡਬਲਯੂ ਡਿਵੈਲਪਰਾਂ ਅਤੇ ਡੀਯੂਵੀਪੀ ਨਾਲ ਹੈ। ਇਸ ਤੋਂ ਇਲਾਵਾ ਸੀਬੀਆਈ ਦੁਆਰਾ ਮੁੰਬਈ ਦੇ ਬਾਂਦਰਾ ਸਥਿਤ ਐਚਡੀਆਈਐਲ ਦੇ ਟਾਵਰ 'ਤੇ ਵੀ ਛਾਪੇ ਮਾਰੇ ਗਏ ਹਨ।

ਯੈਸ ਬੈਂਕ 'ਤੇ ਇਸ ਤਰ੍ਹਾਂ ਦੇ ਸੰਕਟ ਨੇ ਲੱਖਾਂ ਗਾਹਕਾਂ ਨੂੰ ਵੱਡਾ ਝਟਕਾ ਦਿੱਤਾ ਹੈ। ਜਿਸ ਤੋਂ ਬਾਅਦ ਸਰਕਾਰ ਹਰਕਤ ਵਿਚ ਆਈ ਅਤੇ ਕੇਸ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ। ਐਤਵਾਰ ਤੱਕ ਕਈ ਏਜੰਸੀਆਂ ਇਸ ਕੇਸ ਵਿਚ ਸ਼ਾਮਲ ਹੋ ਗਈਆਂ ਸਨ ਅਤੇ ਵੱਖ-ਵੱਖ ਮੋਰਚਿਆਂ ਤੋਂ ਜਾਂਚ ਸ਼ੁਰੂ ਕਰ ਦਿੱਤੀ ਸੀ। ਈਡੀ ਨੇ ਪਹਿਲਾਂ ਰਾਣਾ ਕਪੂਰ ਨੂੰ ਹਿਰਾਸਤ ਵਿੱਚ ਲੈ ਲਿਆ,ਜਿਸ ਤੋਂ ਬਾਅਦ ਰਾਣਾ ਕਪੂਰ ਦੀ ਬੇਟੀ ਰੋਸ਼ਨੀ ਕਪੂਰ ਨੂੰ ਏਅਰਪੋਰਟ ‘ਤੇ ਰੋਕਿਆ ਗਿਆ। ਹੁਣ ਸੀਬੀਆਈ ਨੇ ਵੀ ਇਸ ਕੇਸ ਨਾਲ ਸਬੰਧਤ ਕੇਸ ਦਰਜ ਕੀਤਾ ਹੈ।

ਦੱਸ ਦੇਈਏ ਕਿ ਮਨੀ ਲਾਂਡਰਿੰਗ ਦੇ ਦੋਸ਼ 'ਚ ਗ੍ਰਿਫ਼ਤਾਰ ਯੈੱਸ ਬੈਂਕ ਦੇ ਸੰਸਥਾਪਕ ਰਾਣਾ ਕਪੂਰ ਨੂੰ ਮੁੰਬਈ ਦੀ ਇੱਕ ਅਦਾਲਤ ਨੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਹਿਰਾਸਤ ਵਿੱਚ ਭੇਜ ਦਿੱਤਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਈਡੀ ਨੇ ਰਾਣਾ ਕਪੂਰ ਨੂੰ ਮਨੀ ਲਾਂਡਰਿੰਗ ਐਕਟ ਦੇ ਤਹਿਤ ਐਤਵਾਰ ਸਵੇਰੇ 3 ਵਜੇ ਗ੍ਰਿਫਤਾਰ ਕੀਤਾ, ਕਿਉਂਕਿ ਉਹ ਕਥਿਤ ਤੌਰ 'ਤੇ ਜਾਂਚ ਵਿੱਚ ਸਹਿਯੋਗ ਨਹੀਂ ਦੇ ਰਹੇ ਸਨ।

-PTCNews

Related Post