ਮੁੰਡੇ ਨੇ ਰੋਕਿਆ ਭਗਵੰਤ ਮਾਨ ਦਾ ਕਾਫ਼ਲਾ, ਕਹਿੰਦਾ 'ਮਰਨ ਵਾਲੇ ਹੋ ਰਹੇ ਜਵਾਕ, ਸਿੱਧੀ ਗੱਲ'

By  Jasmeet Singh June 19th 2022 02:31 PM -- Updated: June 19th 2022 04:50 PM

ਸੰਗਰੂਰ, 19 ਜੂਨ: ਪੰਜਾਬ ਦੇ ਮੁੱਖ ਮੰਤਰੀ ਸੰਗਰੂਰ ਜ਼ਿਮਨੀ ਚੋਣ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਹੱਕ ਵਿਚ ਪ੍ਰਚਾਰ ਲਈ ਪੱਬਾਂ ਬਾਰ ਨਸੀ ਫਿਰਦੇ ਨੇ, ਉੱਥੇ ਹੀ ਦੇਸ਼ ਭਰ ਵਿਚ 'ਅਗਨਿਪੱਥ ਸਕੀਮ' ਦੇ ਵਿਰੋਧ ਵਿਚ ਦੇਸ਼ ਧੂ-ਧੂ ਕੇ ਵਿਰੋਧ ਦੀ ਅੱਗ ਵਿਚ ਸੜ ਰਿਹਾ ਹੈ।

ਇਹ ਵੀ ਪੜ੍ਹੋ: ਧੰਨ ਕਾਬੁਲ ਦੇ ਸਿੱਖ! ਨੁਕਸਾਨੇ ਗੁਰਦੁਆਰੇ ਤੋਂ ਗੁਰੂ ਸਾਹਿਬ ਦਾ ਸਰੂਪ ਲੈ ਸਿੱਖ ਦੇ ਘਰੇ ਪਹੁੰਚਿਆ ਭਾਈਚਾਰਾ

ਇਹੀ ਚੇਤਾ ਕਰਵਾਉਣ ਲਈ ਅੱਜ ਇੱਕ ਨੌਜਵਾਨ ਨੇ ਸੀ.ਐੱਮ. ਪੰਜਾਬ ਦਾ ਕਾਫ਼ਲਾ ਰੋਕ ਦਿੱਤਾ, ਇਹ ਉਦੋਂ ਹੋਇਆ ਜਦੋਂ ਭਗਵੰਤ ਮਾਨ ਆਪਣੀ ਬੁੱਲਟ ਪਰੂਫ਼ ਗੱਡੀਆਂ ਦੇ ਕਾਫ਼ਲੇ 'ਚ ਲੋਕਾਂ ਨੂੰ ਗੱਡੀ ਦੀ ਓਪਨ ਸਨਰੂਫ਼ ਥਾਈਂ ਦਰਸ਼ਨ ਦਿਦਾਰ ਬਖਸ਼ਦਿਆਂ ਤੇਜ਼ ਰਫ਼ਤਾਰ ਨਾਲ ਜਾ ਰਹੇ ਸਨ।

ਇਸ ਦਰਮਿਆਨ ਕਾਲੀ ਬੁਸ਼ਟ-ਲੋਅਰ 'ਚ ਇੱਕ ਨੌਜਵਾਨ ਨੇ ਖਿੱਚ ਕੇ ਚੀਖ਼ ਮਾਰੀ, ਜਿਸਨੂੰ ਸੁਣ ਮਾਨ ਦਾ ਕਾਫ਼ਲਾ ਅਚਾਨਕ ਹੀ ਰੁੱਕ ਗਿਆ, ਮੁੰਡਾ ਨੇ ਮਾਨ ਵੱਲ ਭੱਜ ਉਨ੍ਹਾਂ ਨੂੰ ਇਹ ਚੇਤੇ ਕਰਵਾਇਆ ਕਿ ਮੁੱਖ ਮੰਤਰੀ ਦੇ ਦੇਸ਼ ਭਰ ਦੇ ਸਾਂਸਦਾਂ ਨਾਲ ਚੰਗੇ ਰਿਸ਼ਤੇ ਨੇ ਤੇ ਉਨ੍ਹਾਂ ਨੂੰ ਕੁਝ ਵੀ ਕਰ ਕੇ 'ਅਗਨੀਪੱਥ ਸਕੀਮ' ਨੂੰ ਲਾਗੂ ਹੋਣ ਤੋਂ ਰੋਕਣਾ ਹੋਵੇਗਾ।

ਇਸ ਦੌਰਾਨ ਮੁੱਖ ਮੰਤਰੀ ਮਾਨ ਨੇ ਵੀ ਪ੍ਰਦਰਸ਼ਨਕਾਰੀ ਨੌਜਵਾਨ ਨੂੰ ਗੱਡੀ ਦੀ ਖੁੱਲੀ ਸਨਰੂਫ਼ ਥਾਈਂ ਬਾਹਰ ਖਲੋਤਿਆਂ ਇਹ ਭਰੋਸਾ ਦਿੱਤਾ ਕਿ ਜੋ ਵੀ ਉਨ੍ਹਾਂ ਦੀ ਪਹੁੰਚ ਵਿਚ ਹੋ ਪਾਇਆ ਉਹ ਜ਼ਰੂਰ ਕਰਨਗੇ।

ਇਹ ਵੀ ਪੜ੍ਹੋ: ਨੀਰਜ ਚੋਪੜਾ ਨੇ ਫਿਨਲੈਂਡ 'ਚ ਲਹਿਰਾਇਆ ਤਿਰੰਗਾ, 86.69 ਮੀਟਰ ਥਰੋਅ ਨਾਲ ਜਿੱਤਿਆ ਸੋਨ ਤਗਮਾ 

'ਅਗਨਿਪੱਥ ਸਕੀਮ' ਦਾ ਜ਼ੋਰਦਾਰ ਵਿਰੋਧ

ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਵੱਲੋਂ ਬਿਹਾਰ, ਉੱਤਰ ਪ੍ਰਦੇਸ਼ ਅਤੇ ਹੋਰ ਰਾਜਾਂ ਵਿੱਚ ਫੌਜੀ ਉਮੀਦਵਾਰਾਂ ਦੇ ਹਿੰਸਕ ਪ੍ਰਦਰਸ਼ਨਾਂ ਦੀ ਨਿੰਦਾ ਕੀਤੀ ਜਾ ਰਹੀ ਹੈ, ਪਰ ਉਨ੍ਹਾਂ ਦੀਆਂ ਮੰਗਾਂ ਦਾ ਸਮਰਥਨ ਵੀ ਕੀਤਾ ਜਾ ਰਹੀਆਂ ਹੈ ਅਤੇ ਕਿਹਾ ਕਿ ਕੇਂਦਰ ਨੂੰ ਗੱਲਬਾਤ ਲਈ ਬੈਠਣਾ ਚਾਹੀਦਾ ਹੈ। ਵਿਰੋਧੀ ਧਿਰ ਦਾ ਇਹ ਵੀ ਕਹਿਣਾ ਹੈ ਕਿ ਸਰਕਾਰ ਨੂੰ ਹਥਿਆਰਬੰਦ ਬਲਾਂ ਵਿਚ ਭਰਤੀ ਵਿਚ ਅਜਿਹੇ ਕੱਟੜਪੰਥੀ ਬਦਲਾਅ ਦਾ ਐਲਾਨ ਕਰਨ ਤੋਂ ਪਹਿਲਾਂ ਸਲਾਹ ਮਸ਼ਵਰਾ ਕਰਨਾ ਚਾਹੀਦਾ ਸੀ ਅਤੇ ਦੂਜੇ ਨੇਤਾਵਾਂ ਤੋਂ ਵਿਚਾਰ ਲੈਣਾ ਚਾਹੀਦਾ ਸੀ।

-PTC News

Related Post