ਆਸਟ੍ਰੇਲੀਆ 'ਚ ਪੰਜਾਬੀ ਨੌਜਵਾਨ ਦੀ ਮੌਤ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

By  PTC NEWS March 8th 2020 11:26 AM

ਜਲੰਧਰ: ਜਲੰਧਰ ਦੇ ਕਸਬਾ ਲਾਂਬੜਾ 'ਚ ਉਸ ਸਮੇਂ ਮਾਹੌਲ ਗਮਨੀਮ ਹੋ ਗਿਆ, ਜਦੋਂ ਇਥੋਂ ਦੇ ਇੱਕ ਲੜਕੇ ਦੀ ਆਸਟ੍ਰੇਲੀਆ 'ਚ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਜਰਮਨਜੋਤ ਸਿੰਘ ਵਾਸੀ ਲਾਂਬੜਾ ਵਜੋਂ ਹੋਈ ਹੈ, ਜੋ ਸਟੱਡੀ ਬੇਸ 'ਤੇ ਆਸਟਰੇਲੀਆ ਗਿਆ ਸੀ। ਉਹ ਸਟੱਡੀ ਪੂਰੀ ਕਰ ਕੇ ਪੱਕਾ ਹੋ ਕੇ ਉਥੇ ਰਹਿ ਰਿਹਾ ਸੀ।

ਮਿਲੀ ਜਾਣਕਾਰੀ ਮੁਤਾਬਕ ਬੀਤੇ ਦਿਨ ਜਰਮਨਜੋਤ ਸਿੰਘ ਆਪਣੀ ਕਾਰ ਰਾਹੀਂ ਕੰਮ ਤੋਂ ਘਰ ਆ ਰਿਹਾ ਸੀ ਤੇ ਰਸਤੇ ਵਿਚ ਅਚਾਨਕ ਉਸ ਦੀ ਕਾਰ ਨਾਲ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ ਵਿਚ ਜਰਮਨਜੋਤ ਸਿੰਘ ਦੇ ਸਿਰ ਵਿਚ ਗੰਭੀਰ ਸੱਟਾਂ ਲੱਗੀਆਂ ਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਦੱਸਿਆ ਜਾ ਰਿਹਾ ਹੈ ਕਿ ਆਸਟਰੇਲੀਆ ਤੋਂ ਮ੍ਰਿਤਕ ਦੀ ਲਾਸ਼ ਐਤਵਾਰ ਨੂੰ ਭਾਰਤ ਪਹੁੰਚ ਰਹੀ ਹੈ। ਉਸ ਦਾ ਅੰਤਿਮ ਸੰਸਕਾਰ 9 ਮਾਰਚ ਨੂੰ ਜਲੰਧਰ ਦੇ ਮਾਡਲ ਟਾਊਨ ਸ਼ਮਸ਼ਾਨਘਾਟ ਵਿਖੇ ਹੋਵੇਗਾ।

-PTC News

Related Post