ਪਾਇਲਟ ਦਿਵਿਆ: ਆਕਾਸ਼ 'ਚ ਉਡਾਰੀਆਂ ਲਾਉਂਦੀ, ਪਠਾਨਕੋਟ ਦੀ ਧੀ

By  Joshi December 4th 2017 08:20 AM -- Updated: December 4th 2017 10:40 AM

Youngest woman pilot: ਜੇਕਰ ਕੋਈ ਕਹੇ ਕਿ ਸੁਪਨਿਆਂ ਦੇ ਖੰਭ ਨਹੀਂ ਹੁੰਦੁ ਤਾਂ ਇਹ ਸਰਾਸਰ ਗਲਤ ਹੋਵੇਗਾ, ਅਜਿਹਾ ਸਾਬਿਤ ਕੀਤਾ ਹੈ ਪੰਜਾਬ ਦਾ ਮਾਣ ਵਧਾਉਣ ਵਾਲੀ ਪਠਾਨਕੋਟ 'ਚ ਜੰਮੀ ਪਲੀ ਦਿਵਿਆ ਨੇ।

ਬਚਪਨ ਤੋਂ ਆਸਮਾਨ 'ਚ ਉਡਦੇ ਜਹਾਜਾਂ ਨੂੰ ਮੁੱਠੀ 'ਚ ਬੰਦ ਕਰ ਲੈਣ ਦੀ ਚਾਹਵਾਨ ਲਈ ਅੱਜ ਦੁਨੀਆਂ ਦੇ ਸਭ ਤੋਂ ਵੱਡੇ ਜਹਾਜ਼ਾਂ 'ਚੋਂ ਇੱਕ ਬੋਇੰਗ 777 ਨੂੰ ਉਡਾਉਣਾ ਖੱਬੇ ਹੱਥ ਦਾ ਖੇਡ ਬਣ ਗਿਆ ਹੈ। ਉਸਨੇ 30 ਸਾਲ ਦੀ ਉਮਰ 'ਚ ਇੰਨ੍ਹੀ ਵੱਡੀ ਉਪਲਬਧੀ ਹਾਸਿਲ ਕਰ ਲਈ ਹੈ।

Youngest woman pilot: ਆਕਾਸ਼ 'ਚ ਉਡਾਰੀਆਂ ਲਾਉਂਦੀ, ਪਠਾਨਕੋਟ ਦੀ ਧੀ ਪਾਇਲਟਤੁਹਾਨੂੰ ਦੱਸ ਦੇਈਏ ਕਿ ਦਿਵਿਆ ਦੁਨੀਆਂ ਦੀ ਸਭ ਤੋਂ ਪਹਿਲੀ ਨੌਜਵਾਨ ਮਹਿਲਾ ਕਮਾਂਡਰ ਹੈ।

ਦਿਵਿਆ ਨੂੰ ਇਹ ਸੁਪਨਾ ਪੂਰਾ ਕਰਨ ਲਈ ਜਿੱਥੇ ਆਰਥਿਕ ਤੰਗੀ ਦਾ ਸਾਹਮਣਾ ਕਰਨ ਪਿਆ ਉਥੇ ਹੀ ਅੰਗਰੇਜ਼ੀ  ਭਾਸ਼ਾ ਦਾ ਗਿਆਨ ਘੱਟ ਹੋਣਾ ਵੀ ਉਸਦੇ ਰਾਹ ਦਾ ਰੋੜ੍ਹਾ ਬਣਿਆ, ਪਰ ਉਸਦੀ ਮਿਹਨਤ ਅਤੇ ਹੌਂਸਲੇ ਨੇ ਇਸ ਰੋੜ੍ਹੇ ਨੂੰ ਪੌੜ੍ਹੀ 'ਚ ਤਬਦੀਲ ਕਰ ਦਿੱਤਾ।

Youngest woman pilot: ਆਕਾਸ਼ 'ਚ ਉਡਾਰੀਆਂ ਲਾਉਂਦੀ, ਪਠਾਨਕੋਟ ਦੀ ਧੀ ਪਾਇਲਟਮਹਿਜ਼ 17 ਸਾਲ ਦੀ ਉਮਰ 'ਚ ਪਾਇਲਟ ਬਣ ਕੇ 19 ਸਾਲ ਦੀ ਉਮਰ 'ਚ ਉਸਨੇ ਏਅਰ ਇੰਡੀਆ 'ਚ ਨੌਕਰੀ ਕੀਤੀ। ਇਸ ਸਮੇਂ ਉਹ ਬੋਇੰਗ 777 ਉਡਾਉਣ ਵਾਲੀ ਪਹਿਲੀ ਨੌਜਵਾਨ ਮਹਿਲਾ ਪਾਇਲਟ ਬਣ ਗਈ ਹੈ।

ਪਾਇਲਟ ਬਣਨ ਦੀ ਚਾਹਵਾਨ ਕੁੜੀਆਂ ਲਈ ਸਲਾਹ:

ਤੁਹਾਡੇ ਖਾਬਾਂ ਨੂੰ ਪੂਰਾ ਕਰਨ ਲਈ ਤੁਹਾਡੇ ਮਾਪਿਆਂ ਤੋਂ ਵੱਧ ਸਾਥ ਕਈ ਨਹੀਂ ਦੇ ਸਕਦਾ, ਉਹਨਾਂ ਦੇ ਧੰਨਵਾਦੀ ਰਹੋ, ਜਿੰਨ੍ਹਾ ਮਰਜ਼ੀ ਉਡੋ, ਪਰ ਆਪਣਾ ਮਨ ਸਦਾ ਨੀਂਵਾਂ ਰੱਖੋ।

ਸੋ, ਜੇਕਰ ਹੁਣ ਤੁਹਾਨੂੰ ਕੋਈ ਕਹੇ ਕਿ ਸੁਪਨਿਆਂ ਨੂੰ ਖੰਭ ਨਹੀਂ ਲੱਗਦੇ ਤਾਂ ਕੀ ਤੁਸੀਂ ਯਕੀਨ ਕਰੋਗੇ?

—PTC News

Related Post