ਯੂਥ ਅਕਾਲੀ ਦਲ ਦੀ ਪਹਿਲ, ਕੋਰੋਨਾ ਪੀੜਤਾਂ ਲਈ ਪਲਾਜ਼ਮਾ ਡੋਨਰ ਬੈਂਕ ਦੀ ਕੀਤੀ ਸ਼ੁਰੂਆਤ

By  Jagroop Kaur April 30th 2021 12:50 PM

ਦੇਸ਼ ਵਿੱਚ ਕੋਰੋਨਾਵਾਇਰਸ ਦੇ ਹਾਲਾਤ ਬੇਕਾਬੂ ਹੋ ਚੁੱਕੇ ਹਨ। ਇਸ ਗੱਲ ਦਾ ਅੰਦਾਜ਼ਾ ਇਸੇ ਗੱਲ ਤੋਂ ਹੀ ਲਾਇਆ ਜਾ ਸਕਦਾ ਹੈ ਕਿ ਹੁਣ ਦੇਸ਼ ਵਿੱਚ 100 ਵਿੱਚੋਂ 21 ਤੋਂ ਵੀ ਵੱਧ ਕੇਸ ਪੌਜ਼ੇਟਿਵ ਪਾਏ ਜਾ ਰਹੇ ਹਨ। ਇਸ ਹਫ਼ਤੇ ਕੋਰੋਨਾ ਲਾਗ ਦੀ ਜਾਂਚ ਦਰ 21.51 ਹੋ ਗਈ ਹੈ। ਪਿਛਲੇ ਹਫ਼ਤੇ ਇਹ ਪੌਜ਼ੇਟਿਵਿਟੀ ਦਰ 18.32 ਫ਼ੀਸਦ ਸੀ। ਯਾਨੀ ਪਹਿਲਾਂ 100 ਲੋਕਾਂ ਦੀ ਜਾਂਚ ਵਿੱਚ 18 ਲੋਕ ਕੋਰੋਨਾ ਨਾਲ ਪੀੜਤ ਪਾਏ ਜਾਂਦੇ ਸਨ ਪਰ ਹੁਣ ਇਹ ਅੰਕੜਾ ਵੱਧ ਗਿਆ ਹੈ।

ਉਥੇ ਹੀ ਪੰਜਾਬ ਵਿਚ ਵੀ ਇਹ ਅੰਕੜਾ ਵੱਧ ਰਿਹਾ ਹੈ ਜਿਸ ਤੇ ਚਿੰਤਾ ਪ੍ਰਗਟਾਉਂਦਿਆਂ ਯੂਥ ਅਕਾਲੀ ਦਲ ਵੱਲੋਂ ਅੱਜ ਇਕ ਪਹਿਲ ਕੀਤੀ ਹੈ ਅਤੇ ਇਸ ਪਹਿਲ ਸਦਕਾ ਪਲਾਜ਼ਮਾ ਡੋਨਰ ਬੈਂਕ ਬਣਾਇਆ ਗਿਆ ਹੈ , ਜਿਸ ਤਹਿਤ ਕੋਰੋਨਾ ਮਰੀਜ਼ਾਂ ਦੇ ਇਲਾਜ ਵਿਚ ਮਦਦ ਮਿਲੇਗੀ |

Click here to follow PTC News on Twitter

Related Post