ਨਾਕੇ 'ਤੇ ਨਾ ਰੁਕਣਾ ਨੌਜਵਾਨ ਨੂੰ ਪਿਆ ਮਹਿੰਗਾ, ਗੁੱਸੇ 'ਚ ਆਏ ਪੁਲਿਸ ਮੁਲਾਜ਼ਮ ਨੇ ਮਾਰਿਆ ਨੌਜਵਾਨ ਦੇ ਸਿਰ 'ਚ ਡੰਡਾ

By  Joshi August 7th 2018 08:53 AM -- Updated: August 7th 2018 11:35 AM

ਜਲੰਧਰ ਦੇ ਇੱਕ ਨੌਜਵਾਨ ਵੱਲੋਂ ਨਾਕੇ 'ਤੇ ਨਾ ਰੁਕਣ ਕਰਕੇ ਪੁਲਿਸ ਮੁਲਾਜ਼ਮ ਵੱਲੋਂ ਉਕਤ ਨੌਜਵਾਨ ਦੇ ਸਿਰ 'ਚ  ਡੰਡਾ ਮਾਰ ਕੇ ਉਸਨੂੰ ਜ਼ਖਮੀ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਪੁਲਸ ਵੱਲੋਂ ਨਾਕਾ ਇਸ ਲਈ ਲਗਾਇਆ ਗਿਆ ਸੀ ਤਾਂ ਕਿ ਉਹ ਸਮਾਜ ਵਿਰੁੱਧ ਚੱਲ ਰਹੇ ਤੱਤਾਂ 'ਤੇ ਨਕੇਲ ਕੱਸ ਸਕਣ। ਅਮਨਦੀਪ ਨਾਮ ਦਾ ਉਕਤ ਨੌਜਵਾਨ ਅਮਨਦੀਪ ਸਿੰਘ ਬਾਈਕ 'ਤੇ ਆਪਣੀ ਰਫ਼ਤਾਰ 'ਚ ਜਾ ਰਿਹਾ ਸੀ ਤਾਂ ਪੁਲਿਸ ਵੱਲੋਂ ਰੁਕਣ ਦਾ ਇਸ਼ਾਰਾ ਕਰਨ 'ਤੇ ਉਸਨੇ ਮੋਟਰਸਾਈਕਲ ਤੇਜ਼ ਕਰ ਲਈ ਤੇ ਭੱਜਣ ਦੀ ਕੋਸ਼ਿਸ਼ ਕਰਨ ਲੱਗਾ। ਇਸ ਤੋਂ ਬਾਅਦ ਗੁੱਸੇ 'ਚ ਆਏ ਪੁਲਿਸ ਮੁਲਾਜ਼ਮ ਨੇ ਪੀੜਤ ਦੇ ਸਿਰ 'ਤੇ ਡੰਡਾ ਮਾਰ ਕੇ ਉਸਨੂੰ ਜ਼ਖਮੀ ਕਰ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਉਕਤ ਨੌਜਵਾਨ ਸ਼ੇਖੇ ਪਿੰਡ ’ਚ ਨਸ਼ਾ ਛੱਡਣ ਦੀ ਦਵਾਈ ਲੈਣ ਲਈ ਜਾ ਰਿਹਾ ਸੀ, ਜਦਕਿ ਪੁਲਿਸ ਨੇ ਨੌਜਵਾਨ ਵੱਲੋਂ ਲਗਾਏ ਗਏ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਹੈ। ਪੁਲਿਸ ਮੁਤਾਬਕ, ਜਦੋਂ ਉਸਨੂੰ ਰੁਕਣ ਲਈ ਕਿਹਾ ਗਿਆ ਤਾਂ ਤੇਜ਼ ਰਫ਼ਤਾਰ 'ਚ ਭੱਜਣ ਦੀ ਕੋਸ਼ਿਸ਼ ਦੌਰਾਨ ਬਾਈਕ ਬੇਕਾਬੂ ਹੋਣ ਕਾਰਨ ਇਹ ਹਾਦਸਾ ਵਾਪਰਿਆ ਹੈ, ਜੋ ਕਿ ਪੀੜਤ ਦੀ ਸਿਰ ਦੀ ਸੱਟ ਦਾ ਮੁੱਖ ਕਾਰਨ ਬਣਿਆ ਹੈ। —PTC News

Related Post