ਬਟਾਲਾ 'ਚ ਇੱਕ ਹੋਰ ਨੌਜਵਾਨ ਚੜ੍ਹਿਆ ਨਸ਼ੇ ਦੀ ਬਲੀ 

By  Joshi July 9th 2018 01:03 PM

ਬਟਾਲਾ 'ਚ ਇੱਕ ਹੋਰ ਨੌਜਵਾਨ ਚੜ੍ਹਿਆ ਨਸ਼ੇ ਦੀ ਬਲੀ

ਪੰਜਾਬ ਅੰਦਰ ਮਾਰੂ ਨਸ਼ੇ ਨਸ਼ੇੜੀ ਨੌਜਵਾਨਾਂ ਤੇ ਕਹਿਰ ਬਣਕੇ ਟੁੱਟ ਰਹੇ ਨੇ। ਤਿੰਨ ਹਫਤੇ ਤਿੰਨ ਦਰਜਨ ਤੋਂ ਵੱਧ ਮੌਤਾਂ ਨੇ ਪੰਜਾਬ ਵਾਸੀਆਂ ਤੇ ਮ੍ਰਿਤਕ ਨੌਜਵਾਨਾਂ ਦੇ ਪਰਿਵਾਰਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ।

youth dies of drug overdose in batalaਬਟਾਲਾ ਦੇ ਪਿੰਡ ਦਾਖਲਾ ਦਾ 27 ਸਾਲਾ ਨੌਜਵਾਨ ਹੈਪੀ ਵੀ ਇਸੇ ਹੀ ਮਾਰੂ ਨਸ਼ੇ ਦੀ ਓਵਰਡੋਜ ਦੀ ਭੇਂਟ ਚੜ੍ਹ ਗਿਆ। ਨਸ਼ਿਆਂ ਦੀ ਮਾੜੀ ਲਤ ਅਤੇ ਟੀਕਿਆਂ ਸਮੇਤ ਹੋਰ ਮਾਰੂ ਨਸ਼ੇ ਹੀ ਇਸਦੀ ਮੌਤ ਦਾ ਸਬੱਬ ਬਣੇ ਹਨ।

youth dies of drug overdose in batalaਇਕੱਲਾ ਹੈਪੀ ਹੀ ਨਹੀ ਕੁੱਝ ਹੀ ਦਿਨਾਂ ਵਿੱਚ ਹੋਰ ਦਰਜਨਾਂ ਨੌਜਵਾਨ ਨਸ਼ਿਆਂ ਨੇ ਨਿਗਲ ਲਏ ਹਨ ।

ਚਾਹੇ ਸਰਕਾਰ ਵੱਲੋਂ ਨਸ਼ਿਆਂ 'ਤੇ ਠੱਲ ਪਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰ ਮੌਜੂਦਾ ਹਾਲਤ ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲ੍ਹਦੇ ਨਜ਼ਰ ਆਉਂਦੇ ਹਨ।

—PTC News

Related Post