Amritsar Airport: ਅੰਮ੍ਰਿਤਸਰ ਹਵਾਈ ਅੱਡੇ ਤੋਂ ਯਾਤਰੂਆਂ ਦੀ ਗਿਣਤੀ ਵਿਚ 52.4 ਪ੍ਰਤੀਸ਼ਤ ਵਾਧਾ: ਸ੍ਰੀ ਗੁਰੂ ਰਾਮਦਾਸ ਜੀ ਅੰਤਰ-ਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਨਵੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ।ਹਾਲ ਹੀ ਵਿਚ ਏਅਰਪੋਰਟ ਅਥਾਰਟੀ ਆਫ਼ ਇੰਡੀਆ ਵਲੋਂ ਜਾਰੀ ਨਵੰਬਰ 2017 ਦ ੇਅੰਕਿੜਆਂ ਅਨੁਸਾਰ ਬੀਤੇ ਨਵੰਬਰ ਵਿਚ ਕੁਲ ਯਾਤਰੂਆਂ ਦੀ ਗਿਣਤੀ 213,615 ਸੀ, ਜੋ ਕਿ ਇਕ ਨਵਾਂ ਰਿਕਾਰਡ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅੰਮ੍ਰਿਤਸਰ ਵਿਕਾਸ ਮੰਚ ਦੇ ਓਵਰਸੀਜ ਮਾਮਲਿਆਂ ਦੇ ਸਕੱਤਰ ਸਮੀਪ ਸਿੰਘ ਗੁਮਟਾਲਾ ਨੇ ਕਿਹਾ ਕਿ ਨਵੰਬਰ 2017 ਵਿਚ ਨਵੰਬਰ ੨੦੧੬ ਦੇ ਘਰੇਲੂ ਸਵਾਰੀਆਂ ਦੀ ਗਿਣਤੀ ਦੇ ਮੁਕਾਬਲੇ ੭੫.੬ ਪ੍ਰਤੀਸ਼ਤ ਦੇ ਕਰੀਬ ਵਾਧਾ ਹੋਇਆ।
Amritsar Airport: ਨਵੰਬਰ 2016 ਵਿਚ ਘਰੇਲੂ ਸਵਾਰੀਆਂ ਦੀ ਗਿਣਤੀ 91,185 ਸੀ ਤੇ ਇਹ ਨਵੰਬਰ 2017 ਵਿਚ ਵੱਧਕੇ 160,150 ਹੋ ਗਈ। ਇਸ ਮਹੀਨੇ ਸਭ ਤੋਂ ਵੱਧ ਯਾਤਰੂਆਂ ਨੇ ਅੰਮ੍ਰਿਤਸਰ-ਦਿੱਲੀ ਉਡਾਣ 'ਤੇ ਸਫਰ ਕੀਤਾ ਜੋ ਕਿ 112,816 ਸੀ, ਜਦਕਿ ਅੰਮ੍ਰਿਤਸਰ-ਮੁੰਬਈ ਉਡਾਣ ਦੀ ਗਿਣਤੀ 29,341 ਯਾਤਰੂਆਂ ਦੇ ਨਾਲ ਦੂਜੇ ਸਥਾਨ ਤੇ ਸੀ।ਭਾਰਤ ਦ ੇਅੰਤਰ-ਰਾਸ਼ਟਰੀ ਹਵਾਈ ਅੱਡਿਆਂ ਵਿੱਚ ਇਸ ਵਾਧੇ ਅਨੁਸਾਰ ਅੰਮ੍ਰਿਤਸਰ ਦਾ ਦੂਜਾ ਸਥਾਨ ਸੀ,ਜਦ ਕਿ ਸ੍ਰੀਨਗਰ ਪਹਿਲੇ ਸਥਾਨ 'ਤੇਸੀ।

੧ ਅਪ੍ਰੈਲ ਤੋਂ ੩੦ ਨਵੰਬਰ 2017 ਦੇ 8 ਮਹੀਨਿਆਂ ਦੇ ਵਿਚ 1,028,312 ਯਾਤਰੂਆਂ ਨੇ ਘਰੇਲੂ ਉਡਾਣਾਂ ਵਿਚ ਸਫਰ ਕੀਤਾ ਜਦਕਿ ਪਿਛਲੇ ਸਾਲ ਇਸ ਸਮੇਂ ਇਹ ਗਿਣਤੀ 658,923 ਸੀ।ਇਸ ਤਰਾਂ ਇਹ ਵਾਧਾ 56.1 ਪ੍ਰਤੀਸ਼ਤ ਸੀ।ਜਿਥੋਂ ਤੀਕ ਅੰਤਰ-ਰਾਸ਼ਟਰੀ ਯਾਤਰੂਆਂ ਦੀ ਗਿਣਤੀ ਦਾ ਸੰਬੰਧ ਹੈ ਇਸ ਸਮੇਂ ਇਹ ਗਿਣਤੀ 387,721 ਹੈ ਜਦਕਿ ਪਿਛਲੇ ਸਾਲ ਇਸ ਸਮੇਂ ਦੀ ਇਹ ਸੰਖਿਆ 338,697 ਸੀ। ਇਸ ਤਰਾਂ ਇਹ ਵਾਧਾ 14.5 ਪ੍ਰਤੀਸ਼ਤ ਸੀ। ਇਸੇ ਤਰਾਂ ਨਵੰਬਰ 2017 ਦੇ ਇਕ ਮਹੀਨੇ ਦੀ ਇਹ ਗਿਣਤੀ 53,465 ਸੀ ਜਦਕਿ ਨਵੰਬਰ 2016 ਦੀ ਇਹ ਗਿਣਤੀ 48,939 ਸੀ, ਜੋ ਕਿ 9.2 ਪ੍ਰਤੀਸ਼ਤ ਵਾਧਾ ਹੈ।
Amritsar Airport: ਏਅਰਪੋਰਟ ਦੀ ਸਲਾਹਕਾਰ ਕਮੇਟੀ ਦੇ ਮੈਬਰ ਮਨਮੋਹਨ ਸਿੰਘ ਨੇ ਕਿਹਾ ਕਿ ਜਿਸ ਹਿਸਾਬ ਨਾਲ ਯਾਤਰੂਆਂ ਦੀ ਗਿਣਤੀ 'ਚ ਇਹ ਵਾਧਾ ਹੋ ਰਿਹਾ ਹੈ, ਉਸ ਹਿਸਾਬ ਨਾਲ 2020 ਤੱਕ ਇਹ ਗਿਣਤੀ ਹਵਾਈ ਅੱਡੇ ਦੇ ਟਰਮੀਨਲ ਦੀ ਇਮਾਰਤ ਦੀ ਕੁੱਲ ਸਮਰਥਾ ਜੋ ਕਿ ੪੦ ਲੱਖ ਹੈ ਨੂੰ ਪਾਰ ਕਰਨ ਦੀ ਸੰਭਾਵਨਾ ਹੈ।ਇਸ ਲਈ ਮੋਜੂਦਾ ਇਮਾਰਤ ਨੂੰ ਵੱਡਾ ਕਰਨ ਤੇ ਜਾਂ ਫਿਰ ਦਿੱਲੀ ਵਾਂਗੂ ਘਰੇਲੂ ਉਡਾਣਾਂ ਲਈ ਇਕ ਵੱਖਰੀ ਇਮਾਰਤ ਬਣਾਉਣ ਦੀ ਜਰੂਰਤ ਹੈ।
| Airport |
PASSENGERS (IN NOS.) |
| For the month |
For the period April to Nov |
| Nov
2017 |
Nov
2016 |
%
Change |
2017-2018 |
2016-2017 |
%
Change |
| INTERNATIONAL |
| Amritsar |
53,465 |
48,939 |
9.2% |
387,721 |
338,697 |
14.5 |
| DOMESTIC |
| Amritsar |
160,150 |
91,185 |
75.6% |
1,028,312 |
658,923 |
56.1 |
| TOTAL PASSENGERS (INT'L & DOMESTIC) |
| Amritsar |
213,615 |
140,124 |
52.4% |
1,416,033 |
997,620 |
41.9 |
| Airport |
AIRCRAFT MOVEMENTS |
| For the month |
For the period April to Nov |
| Nov
2017 |
Nov
2016 |
% Change |
2017-2018 |
2017-2016 |
% Change |
| INTERNATIONAL |
| Amritsar |
366 |
349 |
4.9 |
2,416 |
2,360 |
2.4 |
| DOMESTIC |
| Amritsar |
1,236 |
629 |
96.5 |
7,604 |
4,394 |
73.1 |
| TOTAL |
| Amritsar |
1,602 |
978 |
63.8 |
10,020 |
6,754 |
48.4 |
—PTC News