Thu, Oct 1, 2026
Whatsapp

ਨਹੀਂ ਰੁਕ ਰਿਹਾ ਨਕਸਲੀਆਂ ਦਾ ਕਹਿਰ , ਬਿਹਾਰ ਦੇ ਗਯਾ ਵਿੱਚ 4 ਵਾਹਨਾਂ ਨੂੰ ਲਗਾਈ ਅੱਗ

Reported by:  PTC News Desk  Edited by:  Shanker Badra -- May 02nd 2019 09:01 AM -- Updated: May 02nd 2019 09:07 AM
ਨਹੀਂ ਰੁਕ ਰਿਹਾ ਨਕਸਲੀਆਂ ਦਾ ਕਹਿਰ , ਬਿਹਾਰ ਦੇ ਗਯਾ ਵਿੱਚ 4 ਵਾਹਨਾਂ ਨੂੰ ਲਗਾਈ ਅੱਗ

ਨਹੀਂ ਰੁਕ ਰਿਹਾ ਨਕਸਲੀਆਂ ਦਾ ਕਹਿਰ , ਬਿਹਾਰ ਦੇ ਗਯਾ ਵਿੱਚ 4 ਵਾਹਨਾਂ ਨੂੰ ਲਗਾਈ ਅੱਗ

ਨਹੀਂ ਰੁਕ ਰਿਹਾ ਨਕਸਲੀਆਂ ਦਾ ਕਹਿਰ , ਬਿਹਾਰ ਦੇ ਗਯਾ ਵਿੱਚ 4 ਵਾਹਨਾਂ ਨੂੰ ਲਗਾਈ ਅੱਗ:ਬਿਹਾਰ : ਲੋਕ ਸਭਾ ਚੋਣਾਂ ਦੌਰਾਨ ਨਕਸਲੀਆਂ ਦਾ ਕਹਿਰ ਲਗਾਤਾਰ ਵੱਧਦਾ ਜਾ ਰਹਿ ਹੈ। ਮਹਾਰਾਸ਼ਟਰ ਦੇ ਗੜਚਿਰੌਲੀ 'ਚ ਬੀਤੇ ਦਿਨ ਆਈ.ਈ.ਡੀ ਧਮਾਕੇ ਤੋਂ ਬਾਅਦ ਨਕਸਲੀਆਂ ਨੇ ਅੱਜ ਬਿਹਾਰ ਦੇ ਗਯਾ ਵਿਖੇ ਸੜਕ ਨਿਰਮਾਣ 'ਚ ਲੱਗੇ 4 ਵਾਹਨਾਂ ਨੂੰ ਅੱਗ ਲਗਾ ਦਿੱਤੀ ਹੈ।ਇਸ ਘਟਨਾ ਦੇ ਬਾਅਦ ਪਿੰਡ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। [caption id="attachment_290156" align="aligncenter" width="300"]Bihar Gaya Naxals Engaged in Road Construction 4 Vehicles Fire ਨਹੀਂ ਰੁਕ ਰਿਹਾ ਨਕਸਲੀਆਂ ਦਾ ਕਹਿਰ , ਬਿਹਾਰ ਦੇ ਗਯਾ ਵਿੱਚ 4 ਵਾਹਨਾਂ ਨੂੰ ਲਗਾਈ ਅੱਗ[/caption] ਮਿਲੀ ਜਾਣਕਾਰੀ ਮੁਤਾਬਕ 30 ਦੀ ਗਿਣਤੀ ਵਿਚ ਹਥਿਆਰਬੰਦ ਨਕਸਲੀਆਂ ਨੇ ਤਿੰਨ ਜੇਸੀਬੀ ਮਸ਼ੀਨਾਂ ਅਤੇ ਇਕ ਟਰੈਕਟਰ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਹੈ।ਦੱਸਿਆ ਜਾ ਰਿਹਾ ਹੈ ਕਿ ਇੱਥੇ ਆਰਈਓ ਵੱਲੋਂ ਤਿੰਨ ਕਿਲੋਮੀਟਰ ਲੰਬੀ ਸੜਕ ਦਾ ਨਿਰਮਾਣ ਪਿਛਲੇ 2 ਮਹੀਨੇ ਤੋਂ ਕਰਵਾਇਆ ਜਾ ਰਿਹਾ ਸੀ। [caption id="attachment_290155" align="aligncenter" width="300"]Bihar Gaya Naxals Engaged in Road Construction 4 Vehicles Fire ਨਹੀਂ ਰੁਕ ਰਿਹਾ ਨਕਸਲੀਆਂ ਦਾ ਕਹਿਰ , ਬਿਹਾਰ ਦੇ ਗਯਾ ਵਿੱਚ 4 ਵਾਹਨਾਂ ਨੂੰ ਲਗਾਈ ਅੱਗ[/caption] ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਨਕਸਲੀਆਂ ਨੇ ਮਹਾਰਾਸ਼ਟਰ ਦੇ ਗੜ੍ਹਚਿਰੌਲੀ ਜ਼ਿਲ੍ਹੇ 'ਚ ਆਈ.ਈ.ਡੀ. ਧਮਾਕੇ ਨਾਲ ਪੁਲਿਸ ਦੇ ਦੋ ਵਾਹਨਾਂ ਨੂੰ ਉਡਾ ਦਿੱਤਾ ਸੀ। ਜਿਸ 'ਚ 16 ਜਵਾਨ ਸ਼ਹੀਦ ਹੋ ਗਏ ਸਨ।ਉਸ ਤੋਂ ਪਹਿਲਾਂ ਸਵੇਰੇ ਨਕਸਲੀਆਂ ਨੇ ਮਹਾਰਾਸ਼ਟਰ ਦੇ ਗੜ੍ਹਚਿਰੌਲੀ 'ਚ 27 ਮਸ਼ੀਨਾਂ ਅਤੇ ਵਾਹਨਾਂ ਨੂੰ ਅੱਗ ਲਗਾ ਦਿੱਤੀ ਹੈ। -PTCNews
Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK