Sun, Dec 15, 2024
Whatsapp

18 ਤੋਂ 22 ਅਪ੍ਰੈਲ 2022 ਤੱਕ ਇਸ ਜ਼ਿਲ੍ਹੇ 'ਚ ਲੱਗਣਗੇ ਬਲਾਕ ਪੱਧਰੀ ਮੁਫ਼ਤ ਸਿਹਤ ਮੇਲੇ

Reported by:  PTC News Desk  Edited by:  Jasmeet Singh -- April 16th 2022 08:18 PM
18 ਤੋਂ 22 ਅਪ੍ਰੈਲ 2022 ਤੱਕ ਇਸ ਜ਼ਿਲ੍ਹੇ 'ਚ ਲੱਗਣਗੇ ਬਲਾਕ ਪੱਧਰੀ ਮੁਫ਼ਤ ਸਿਹਤ ਮੇਲੇ

18 ਤੋਂ 22 ਅਪ੍ਰੈਲ 2022 ਤੱਕ ਇਸ ਜ਼ਿਲ੍ਹੇ 'ਚ ਲੱਗਣਗੇ ਬਲਾਕ ਪੱਧਰੀ ਮੁਫ਼ਤ ਸਿਹਤ ਮੇਲੇ

ਪਟਿਆਲਾ, 16 ਅਪ੍ਰੈਲ 2022: ਭਾਰਤ ਸਰਕਾਰ ਸਿਹਤ ਮੰਤਰਾਲਾ ਦੇ ਦਿਸ਼ਾ ਨਿਰਦੇਸ਼ਾ ਅਤੇ ਪੰਜਾਬ ਸਰਕਾਰ ਸਿਹਤ ਤੇ ਪਵਿਰਾਰ ਭਲਾਈ ਵਿਭਾਗ ਦੇ ਹੁਕਮਾ ਅਨੁਸਾਰ ਅਜਾਦੀ ਕਾ ਅਮ੍ਰਿਤ ਮਹਾਂਉਤਸਵ ਤਹਿਤ ਸਿਹਤ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਸਾਸ਼ਣ ਦੇ ਸਹਿਯੋਗ ਨਾਲ ਜ਼ਿਲ੍ਹੇ ਵਿੱਚ 18 ਅਪ੍ਰੈਲ ਤੋਂ 22 ਅਪ੍ਰੈਲ 2022 ਤੱਕ ਬਲਾਕ ਪੱਧਰੀ ਸਿਹਤ ਮੇਲ਼ੇ ਲਗਾਏ ਜਾ ਰਹੇ ਹਨ। ਇਹ ਵੀ ਪੜ੍ਹੋ: ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 32 IAS ਅਫਸਰਾਂ ਦੇ ਹੋਏ ਤਬਾਦਲੇ ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਜਤਿੰਦਰ ਕਾਂਸਲ ਨੇਂ ਕਿਹਾ ਕਿ ਲੋਕਾਂ ਨੂੰ ਉਹਨਾਂ ਦੇ ਘਰਾਂ ਦੇ ਨੇੜੇ ਇੱਕੋ ਛੱਤ ਥੱਲੇ ਸਾਰੀਆਂ ਸਿਹਤ ਸੇਵਾਵਾਂ ਦੇਣ ਦੇ ਉਦੇਸ਼ ਨਾਲ 18 ਅਪ੍ਰੈਲ ਤੋਂ 22 ਅਪ੍ਰੈਲ 2022 ਤੱਕ ਜ਼ਿਲ੍ਹੇ ਦੇ ਛੇ ਬਲਾਕਾਂ ਵਿੱਚ ਬਲਾਕ ਪ੍ਰਾਇਮਰੀ ਸਿਹਤ ਕੇਂਦਰਾ ਵੱਲੋਂ ਸਿਹਤ ਮੇਲੇ ਲਗਾਏ ਜਾ ਰਹੇ ਹਨ। ਉਹਨਾਂ ਕਿਹਾ ਮਿਤੀ 18 ਅਪ੍ਰੈਲ ਨੂੰ ਬਲਾਕ ਪ੍ਰਾਇਮਰੀ ਸਿਹਤ ਕੇਂਦਰ ਦੁਧਨਸਾਧਾ, 19 ਅਪ੍ਰੈਲ ਨੂੰ ਬਲਾਕ ਪ੍ਰਾਇਮਰੀ ਸਿਹਤ ਕੇਂਦਰ ਕਾਲੋਮਾਜਰਾ, 21 ਅਪ੍ਰੈਲ ਨੂੰ ਪ੍ਰਾਇਮਰੀ ਸਿਹਤ ਕੇਂਦਰ ਭਾਦਸੌ ਅਤੇ ਕੋਲੀ, 22 ਅਪ੍ਰੈਲ ਨੂੰ ਬਲਾਕ ਪ੍ਰਾਇਮਰੀ ਸਿਹਤ ਕੇਂਦਰ ਸ਼ੁਤਰਾਣਾ ਅਤੇ ਹਰਪਾਲਪੁਰ ਵਿਖੇ ਇਹ ਸਿਹਤ ਮੇਲੇ ਲਗਾਏ ਜਾਣਗੇ। ਇਨ੍ਹਾਂ ਮੇਲਿਆਂ ਦਾ ਸਮਾਂ ਸਵੇਰੇ 8 ਵਜੇ ਤੋਂ ਦੁਪਿਹਰ 2 ਵਜੇ ਤੱਕ ਹੋਵੇਗਾ। ਇਹਨਾਂ ਸਿਹਤ ਮੇਲਿਆਂ ਵਿੱਚ ਵੱਖ ਵੱਖ ਬਿਮਾਰੀਆਂ ਦੇ ਚੈਕਅਪ ਦੇ ਨਾਲ ਨਾਲ ਸਿਹਤ ਸਕੀਮਾਂ ਦੀ ਜਾਣਕਾਰੀ ਦੇਣ ਅਤੇ ਬਿਮਾਰੀਆਂ ਤੋਂ ਬਚਾਅ ਸਬੰਧੀ ਜਾਗਰੁਕ ਵੀ ਕੀਤਾ ਜਾਵੇਗਾ। ਇਨ੍ਹਾਂ ਕੈਂਪਾ ਵਿੱਚ ਮੈਡੀਸਨ, ਜਨਾਨਾ ਰੋਗਾਂ, ਅੱਖਾਂ, ਨੱਕ ਕੰਨ ਗੱਲਾ, ਹੱਡੀਆਂ ਦੇ ਮਾਹਰ, ਦੰਦਾਂ ਦੇ ਮਾਹਰ , ਬੱਚਿਆਂ ਦੇ ਮਾਹਰ ਆਦਿ ਡਾਕਟਰਾਂ ਵੱਲੋਂ ਜਿਥੇ ਮਰੀਜਾਂ ਦਾ ਮੁਫਤ ਚੈਕਅਪ ਕੀਤਾ ਜਾਵੇਗਾ ਉਥੇ ਲੋੜਵੰਦ ਮਰੀਜਾਂ ਦੇ ਮੁਫਤ ਲੈਬ ਟੈਸਟ ਕਰਨ ਦੇ ਨਾਲ ਨਾਲ ਦਵਾਈਆਂ ਵੀ ਬਿਲਕੁੱਲ ਮੁਫਤ ਵੰਡੀਆਂ ਜਾਣਗੀਆਂ। ਇਸ ਤੋਂ ਇਲਾਵਾ ਆਯੁਰਵੈਦਿਕ ਅਤੇ ਹੋਮੀਓਪੈਥਿਕ ਡਾਕਟਰਾਂ ਵੱਲੋਂ ਵੀ ਚੈਕਅਪ ਕਰਕੇ ਦਵਾਈਆਂ ਦਿੱਤੀਆਂ ਜਾਣਗੀਆ।ਇਸ ਮੋਕੇ ਯੋਗ ਲਾਭਪਾਰੀਆਂ ਦੇ ਸਿਹਤ ਬੀਮਾ ਯੋਜਨਾ ਦੇ ਕਾਰਡ ਵੀ ਬਣਾਏ ਜਾਣਗੇ। ਵੱਖ ਵੱਖ ਸਿਹਤ ਪ੍ਰੋਗਰਾਮਾ ਬਾਰੇ ਜਾਣਕਾਰੀ ਦਿੰਦੀ ਸਿਹਤ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ ਅਤੇ ਨੁੱਕੜ ਨਾਟਕ ਰਾਹੀਂ ਵੀ ਸਿਹਤਮੰਦ ਰਹਿਣ ਦਾ ਸੰਦੇਸ਼ ਦਿੱਤਾ ਜਾਵੇਗਾ। ਇਹ ਵੀ ਪੜ੍ਹੋ: ਲੱਖਾਂ ਰੁਪਏ ਗਹਿਣੇ ਤੇ ਨਕਦੀ ਚੋਰੀ ਕਰਨ ਵਾਲਾ ਪੁਲਿਸ ਨੇ ਕੀਤਾ ਕਾਬੂ ਇਹਨਾਂ ਕੈਂਪਾ ਨੂੰ ਸਫਲਤਾ ਪੁਰਵਰਕ ਨੇਪੜੇ ਚਾੜਨ ਲਈ ਉਹਨਾ ਵੱਲੋਂ ਡਿਪਟੀ ਕਮਿਸ਼ਨਰ ਜੀ ਦੀ ਪ੍ਰਧਾਨਗੀ ਵਿੱਚ ਜਿਲ੍ਹਾ ਪੱਧਰੀ ਕਮੇਟੀ, ਬਲਾਕ ਲੈਵਲ ਕਮੇਟੀ ਅਤੇ ਸਹਿਯੋਗੀ ਵਿਭਾਗਾਂ ਦੇ ਅਧਿਕਾਰੀਆਂ ਨਾਲ ਜੂਮ ਮੀਟਿੰਗ ਕੀਤੀ ਗਈ। ਉਹਨਾਂ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਹਨਾਂ ਕੈਂਪਾ ਦਾ ਵੱਧ ਤੋ ਵੱਧ ਲਾਭ ਉਠਾਉਣ। -PTC News


Top News view more...

Latest News view more...

PTC NETWORK