Wed, Oct 14, 2026
Whatsapp

Air India flight ਤੋਂ ਮਿਲਿਆ ਹਾਈਜੈਕ ਦਾ ਅਲਰਟ, ਪਾਇਲਟ ਦਾ ਇਨਕਾਰ , ਜਾਣੋ ਪੂਰਾ ਮਾਮਲਾ

ਜਰਮਨੀ ਤੋਂ ਦਿੱਲੀ ਆ ਰਿਹਾ ਸੀ ਜਹਾਜ਼ , ਸੁਰੱਖਿਆ ਏਜੰਸੀਆਂ ਅਲਰਟ 'ਤੇ

Reported by:  PTC News Desk  Edited by:  Jaswinder Kaur -- October 14th 2026 04:04 PM
Air India flight ਤੋਂ ਮਿਲਿਆ ਹਾਈਜੈਕ ਦਾ ਅਲਰਟ, ਪਾਇਲਟ ਦਾ ਇਨਕਾਰ , ਜਾਣੋ ਪੂਰਾ ਮਾਮਲਾ

Air India flight ਤੋਂ ਮਿਲਿਆ ਹਾਈਜੈਕ ਦਾ ਅਲਰਟ, ਪਾਇਲਟ ਦਾ ਇਨਕਾਰ , ਜਾਣੋ ਪੂਰਾ ਮਾਮਲਾ

Air India flight receives hijack alert : ਜਰਮਨੀ ਦੇ ਫ੍ਰੈਂਕਫਰਟ ਤੋਂ ਦਿੱਲੀ ਆ ਰਹੀ ਏਅਰ ਇੰਡੀਆ ਦੀ ਇੱਕ ਉਡਾਣ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਸੁਰੱਖਿਆ ਦੇ ਮੱਦੇਨਜ਼ਰ ਉਡਾਣ ਦਾ ਰੂਟ ਬਦਲ ਕੇ ਇਸ ਨੂੰ ਤੁਰੰਤ ਜੈਪੁਰ ਹਵਾਈ ਅੱਡੇ ਵੱਲ ਮੋੜ ਦਿੱਤਾ ਗਿਆ, ਜਿੱਥੇ ਇਸ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਫਿਲਹਾਲ ਜਹਾਜ਼ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲੀ ਹੈ ਕਿ ਬੁੱਧਵਾਰ ਸਵੇਰੇ ਫ੍ਰੈਂਕਫਰਟ ਤੋਂ ਦਿੱਲੀ ਆ ਰਹੀ ਏਅਰ ਇੰਡੀਆ ਦੀ ਇੱਕ ਉਡਾਣ ਨੂੰ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਜੈਪੁਰ ਵੱਲ ਮੋੜ ਦਿੱਤਾ ਗਿਆ। ਬੋਇੰਗ 787-9 ਜਹਾਜ਼ ਰਾਹੀਂ ਚੱਲ ਰਹੀ ਉਡਾਣ AI2030 ਨੇ ਜੈਪੁਰ ਇੰਟਰਨੈਸ਼ਨਲ ਏਅਰਪੋਰਟ ’ਤੇ ਐਮਰਜੈਂਸੀ ਲੈਂਡਿੰਗ ਕੀਤੀ। ਸੁਰੱਖਿਆ ਜਾਂਚ ਲਈ ਜਹਾਜ਼ ਨੂੰ ਵੱਖਰੇ ਸੁਰੱਖਿਅਤ ਖੇਤਰ (ਆਈਸੋਲੇਸ਼ਨ ਬੇ) 'ਚ ਲਿਜਾਇਆ ਗਿਆ ਹੈ। ਮਾਲਵੀਆ ਨਗਰ ਦੇ ਸਹਾਇਕ ਪੁਲਿਸ ਕਮਿਸ਼ਨਰ ਸ਼ਿਵ ਦਿਆਲ ਨੇ ਦੱਸਿਆ ਕਿ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਬੰਬ ਦੀ ਧਮਕੀ ਤੋਂ ਬਾਅਦ ਫ੍ਰੈਂਕਫਰਟ-ਦਿੱਲੀ ਉਡਾਣ ਦੀ ਐਮਰਜੈਂਸੀ ਲੈਂਡਿੰਗ ਬਾਰੇ ਪੁਲਿਸ ਨੂੰ ਜਾਣਕਾਰੀ ਦਿੱਤੀ ਸੀ। ਫਿਲਹਾਲ ਜਹਾਜ਼ 'ਚ ਸਵਾਰ ਯਾਤਰੀਆਂ ਦੀ ਗਿਣਤੀ ਬਾਰੇ ਤੁਰੰਤ ਜਾਣਕਾਰੀ ਨਹੀਂ ਮਿਲ ਸਕੀ।

ਇਹ ਵੀ ਪੜ੍ਹੋ : 

https://www.ptcnews.tv/gadgets/apple-musicamp039s-changed-look-white-black-icon-replaces-red-in-ios-272-beta-4430536

ਜਾਣਕਾਰੀ ਅਨੁਸਾਰ ਫ੍ਰੈਂਕਫਰਟ ਤੋਂ ਦਿੱਲੀ ਜਾ ਰਹੀ ਏਅਰ ਇੰਡੀਆ ਦੀ ਉਡਾਣ AI2030 ਨੂੰ ਜਹਾਜ਼ ਹਾਈਜੈਕ ਹੋਣ ਦੀ ਸੰਭਾਵਨਾ ਸਬੰਧੀ ਸੁਰੱਖਿਆ ਅਲਰਟ ਤੋਂ ਬਾਅਦ ਜੈਪੁਰ ਵੱਲ ਮੋੜ ਦਿੱਤਾ ਗਿਆ। ਜਹਾਜ਼ ਜੈਪੁਰ ਇੰਟਰਨੈਸ਼ਨਲ ਏਅਰਪੋਰਟ ’ਤੇ ਸੁਰੱਖਿਅਤ ਉਤਰਿਆ ਅਤੇ ਉਸ ਨੂੰ ਸੁਰੱਖਿਆ ਜਾਂਚ ਲਈ ਲਿਜਾਇਆ ਗਿਆ। ਅਲਰਟ ਦੀ ਜਾਂਚ ਜਾਰੀ ਹੈ।

ਸੂਤਰਾਂ ਦੇ ਹਵਾਲੇ ਨਾਲ ਦੱਸਿਆ ਗਿਆ ਕਿ ਪਾਇਲਟ ਨੇ ਹਾਈਜੈਕ ਅਲਰਟ ਕੋਡ ਦੀ ਵਰਤੋਂ ਕੀਤੀ ਸੀ। ਮੁੱਢਲੀ ਜਾਣਕਾਰੀ ਅਨੁਸਾਰ ਜਦੋਂ ਜਹਾਜ਼ ਮੁੰਬਈ ਫਲਾਈਟ ਇਨਫਰਮੇਸ਼ਨ ਰੀਜਨ (FIR) 'ਚ ਸੀ, ਤਾਂ ਪਾਇਲਟ ਨੇ ‘ਸਕੁਆਕ ਕੋਡ 7500’ ਦਬਾਇਆ। ਇਹ ਕੋਡ ਜਹਾਜ਼ ਹਾਈਜੈਕ ਹੋਣ ਜਾਂ ਗ਼ੈਰ-ਕਾਨੂੰਨੀ ਦਖ਼ਲਅੰਦਾਜ਼ੀ ਦਾ ਸੰਕੇਤ ਦਿੰਦਾ ਹੈ।

ਜੈਪੁਰ ਹਵਾਈ ਅੱਡਾ ਪ੍ਰਬੰਧਨ ਦੇ ਅਨੁਸਾਰ ਜਹਾਜ਼ ਦੀ ਸੁਰੱਖਿਆ ਜਾਂਚ ਪੂਰੀ ਹੋਣ ਤੋਂ ਬਾਅਦ ਯਾਤਰੀਆਂ ਨੂੰ ਜਹਾਜ਼ ਤੋਂ ਉਤਾਰ ਕੇ ਟਰਮੀਨਲ ਇਮਾਰਤ ਵਿੱਚ ਲਿਜਾਇਆ ਗਿਆ। ਹਵਾਈ ਅੱਡੇ ਦੇ ਸੂਤਰਾਂ ਨੇ ਕਿਹਾ ਕਿ ਸਾਰੇ ਯਾਤਰੀ ਸੁਰੱਖਿਅਤ ਹਨ ਅਤੇ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਹੁਣ ਅਧਿਕਾਰੀ ਯਾਤਰੀਆਂ ਨੂੰ ਦਿੱਲੀ ਭੇਜਣ ਦੇ ਪ੍ਰਬੰਧ ਕਰ ਰਹੇ ਹਨ। 

ਇਹ ਵੀ ਪੜ੍ਹੋ : 

https://www.ptcnews.tv/news-in-punjabi/tarn-taran-police-head-constable-karanbir-singh-arrested-with-15-kg-heroin-4430533

ਏਅਰ ਇੰਡੀਆ ਨੇ ਕੀ ਕਿਹਾ ?  

ਇਸ ਘਟਨਾ ਤੋਂ ਬਾਅਦ ਏਅਰ ਇੰਡੀਆ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ 14 ਅਕਤੂਬਰ ਨੂੰ ਫਰੈਂਕਫਰਟ ਤੋਂ ਦਿੱਲੀ ਆ ਰਹੀ ਉਡਾਣ AI2030 ਨੂੰ ਸੁਰੱਖਿਆ ਚਿੰਤਾਵਾਂ ਦੇ ਕਾਰਨ ਜੈਪੁਰ ਵੱਲ ਮੋੜ ਦਿੱਤਾ ਗਿਆ ਸੀ। ਜਹਾਜ਼ ਜੈਪੁਰ ਵਿੱਚ ਸੁਰੱਖਿਅਤ ਉਤਰਿਆ। ਸਬੰਧਤ ਸੁਰੱਖਿਆ ਏਜੰਸੀਆਂ ਨੇ ਜ਼ਰੂਰੀ ਜਾਂਚ ਤੋਂ ਬਾਅਦ ਜਹਾਜ਼ ਅਤੇ ਚਾਲਕ ਦਲ ਨੂੰ ਕਲੀਨ ਚਿੱਟ ਦੇ ਦਿੱਤੀ। ਸਾਰੇ ਯਾਤਰੀਆਂ ਨੂੰ ਜਹਾਜ਼ ਤੋਂ ਉਤਾਰ ਦਿੱਤਾ ਗਿਆ ਅਤੇ ਉਨ੍ਹਾਂ ਦੀ ਸੁਰੱਖਿਆ ਜਾਂਚ ਕੀਤੀ ਗਈ। ਜਾਂਚ ਪੂਰੀ ਹੋਣ ਤੋਂ ਬਾਅਦ ਸਾਰੇ ਯਾਤਰੀ ਦੁਬਾਰਾ ਜਹਾਜ਼ ਵਿੱਚ ਸਵਾਰ ਹੋ ਗਏ।

ਏਅਰ ਇੰਡੀਆ ਦੀ ਟੀਮ ਨੇ ਯਾਤਰੀਆਂ ਨੂੰ ਹੋਣ ਵਾਲੀ ਅਸੁਵਿਧਾ ਨੂੰ ਘੱਟ ਤੋਂ ਘੱਟ ਕਰਨ ਲਈ ਸਬੰਧਤ ਅਧਿਕਾਰੀਆਂ ਨਾਲ ਮਿਲ ਕੇ ਕੰਮ ਕੀਤਾ। ਕੰਪਨੀ ਨੇ ਇਸ ਅਣਕਿਆਸੀ ਘਟਨਾ ਕਾਰਨ ਯਾਤਰੀਆਂ ਨੂੰ ਹੋਈ ਅਸੁਵਿਧਾ ਲਈ ਮੁਆਫੀ ਮੰਗੀ ਅਤੇ ਉਨ੍ਹਾਂ ਦੇ ਸਬਰ ਅਤੇ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਏਅਰ ਇੰਡੀਆ ਨੇ ਕਿਹਾ ਕਿ ਯਾਤਰੀਆਂ ਅਤੇ ਚਾਲਕ ਦਲ ਦੀ ਸੁਰੱਖਿਆ ਉਸਦੀ ਸਭ ਤੋਂ ਵੱਡੀ ਤਰਜੀਹ ਹੈ। 

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਇੱਕ ਜਹਾਜ਼ ਨੂੰ ਐਮਰਜੈਂਸੀ ਲੈਂਡਿੰਗ ਕਰਨੀ ਪਈ ਸੀ। 31 ਅਗਸਤ, 2026 ਨੂੰ ਏਅਰ ਇੰਡੀਆ ਗਰੁੱਪ ਦੇ ਇੱਕ ਜਹਾਜ਼ ਵਿੱਚ ਵੀ ਅਜਿਹੀ ਹੀ ਘਟਨਾ ਵਾਪਰੀ ਸੀ। ਉਸ ਸਮੇਂ ਦਮਾਮ, ਸਾਊਦੀ ਅਰਬ ਤੋਂ ਦਿੱਲੀ ਜਾ ਰਹੀ ਏਅਰ ਇੰਡੀਆ ਐਕਸਪ੍ਰੈਸ ਫਲਾਈਟ IX-170 ਦੇ ਟਾਇਲਟ ਵਿੱਚੋਂ 'BOMB' ਲਿਖਿਆ ਇੱਕ ਟਿਸ਼ੂ ਪੇਪਰ ਮਿਲਿਆ ਸੀ। ਇਸ ਤੋਂ ਬਾਅਦ ਪਾਇਲਟ ਨੇ ਜਹਾਜ਼ ਨੂੰ ਅਹਿਮਦਾਬਾਦ ਵੱਲ ਮੋੜਿਆ ਅਤੇ ਐਮਰਜੈਂਸੀ ਲੈਂਡਿੰਗ ਕੀਤੀ। ਜਹਾਜ਼ ਵਿੱਚ ਸਵਾਰ ਸਾਰੇ 32 ਯਾਤਰੀ ਸੁਰੱਖਿਅਤ ਸਨ। ਜਾਂਚ ਦੌਰਾਨ ਕੋਈ ਸ਼ੱਕੀ ਵਸਤੂ ਨਹੀਂ ਮਿਲੀ ਸੀ।

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK