ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਸੁਲਤਾਨਪੁਰ ਲੋਧੀ ਵਿਖੇ ਗੁਰਦੁਆਰਾ ਅਕਾਲ ਬੁੰਗਾ ’ਤੇ ਪੰਜਾਬ ਪੁਲਿਸ ਦੇ ਹਮਲੇ ਦੌਰਾਨ ਪੱਤਰਕਾਰ ਤੇ ਉਸਦੇ ਕੈਮਰਾਮੈਨ ਦੀ ਕੁੱਟਮਾਰ ਕਰਨ ਵਾਲੇ ਪੰਜਾਬ ਪੁਲਿਸ ਮੁਲਾਜ਼ਮ ਖਿਲਾਫ ਤੁਰੰਤ ਐਫ ਆਈ ਆਰ ਦਰਜ ਕਰ ਕੇ ਉਸਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ ਤੇ ਕਿਹਾ ਹੈ ਕਿ ਉਸ ਸਮੇ ਹਮਲੇ ਵਿਚ ਨਾ ਸਿਰਫ ਪੱਤਰਕਾਰ ਤੇ ਕੈਮਰਾਮੈਨ ਗੰਭੀਰ ਜ਼ਖ਼ਮੀ ਹੋਏ ਹਨ ਬਲਕਿ ਪੁਲਿਸ ਫੋਰਸ ਦੇ ਗਲਤ ਕਾਰਨਾਮਿਆਂ ਦੇ ਸਬੂਤ ਮਿਟਾਉਣ ਵਾਸਤੇ ਕੈਮਰਾਮੈਨ ਦਾ ਮੋਬਾਈਲ ਫੋਨ ਵੀ ਖੋਹ ਲਿਆ।<blockquote class=twitter-tweet><p lang=pa dir=ltr>ਸੁਲਤਾਨਪੁਰ ਲੋਧੀ ਵਿਚ ਗੁਰਦੁਆਰਾ ਅਕਾਲ ਬੁੰਗਾ ’ਤੇ ਪੁਲਿਸ ਵੱਲੋਂ ਵੱਡੇ ਤੜਕੇ ਕੀਤੇ ਹਮਲੇ ਦੀ ਕਵਰੇਜ ਕਰ ਰਹੇ ਪੱਤਰਕਾਰ ਚਰਨਜੀਤ ਸਿੰਘ ਤੇ ਕੈਮਰਾਮੈਨ ਬਲਵਿੰਦਰ ਸਿੰਘ ਨਾਲ ਪੁਲਿਸ ਨੇ ਕੁੱਟਮਾਰ ਕਰ ਕੇ ਇਕ ਦੇ ਹੱਥ ਦੀਆਂ ਉਂਗਲਾਂ ਤੋੜ ਦਿੱਤੀਆਂ ਤੇ ਦੂਜੇ ਦੇ ਕੰਨ ਦਾ ਪਰਦਾ ਫਾੜ ਦਿੱਤਾ ਅਤੇ ਕੈਮਰਾਮੈਨ ਦਾ ਮੋਬਾਈਲ ਫੋਨ ਵੀ ਖੋਹ ਲਿਆ....ਇਹ… <a href=https://t.co/Qk0Tx5r7t2>pic.twitter.com/Qk0Tx5r7t2</a></p>&mdash; Bikram Singh Majithia (@bsmajithia) <a href=https://twitter.com/bsmajithia/status/1728701169529508118?ref_src=twsrc^tfw>November 26, 2023</a></blockquote> <script async src=https://platform.twitter.com/widgets.js charset=utf-8></script>ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਹ ਹੈਰਾਨੀ ਵਾਲੀ ਗੱਲ ਹੈ ਕਿ ਪੰਜਾਬ ਪੁਲਿਸ ਜਿਸਨੂੰ ਗੁਰਦੁਆਰਾ ਸਾਹਿਬ ’ਤੇ ਵੱਡੇ ਤੜਕੇ ਹਮਲਾ ਕਰਨ ਦੇ ਹੁਕਮ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤੇ ਸਨ, ਨੇ ਨਾ ਸਿਰਫ ਦੋਵਾਂ ਪੱਤਰਕਾਰਾਂ ਤੇ ਉਸ ਦੇ ਕੈਮਰਾਮੈਨ ਦੀ ਕੁੱਟਮਾਰ ਕੀਤੀ ਜਿਸ ਦੇ ਨਤੀਜੇ ਵਜੋਂ ਇਕ ਦੇ ਹੱਥ ਦੀਆਂ ਉਂਗਲਾਂ ਟੁੱਟ ਗਈਆਂ ਤੇ ਦੂਜੇ ਦੇ ਕੰਨ ਦਾ ਪਰਦਾ ਫੱਟ ਗਿਆ ਤੇ ਇਸ ਮੁਲਾਜ਼ਮ ਨੇ ਪੁਲਿਸ ਫੋਰਸ ਦੇ ਗਲਤ ਕੰਮਾਂ ਦੇ ਸਬੂਤ ਮਿਟਾਉਣ ਵਾਸਤੇ ਕੈਮਰਾਮੈਨ ਦਾ ਮੋਬਾਈਲ ਫੋਨ ਵੀ ਖੋਹ ਲਿਆ। ਉਹਨਾਂ ਕਿਹਾ ਕਿ ਇਹ ਵੀ ਹੈਰਾਨੀ ਵਾਲੀ ਗੱਲ ਹੈ ਕਿ ਐਸ ਐਸ ਪੀ ਕਪੂਰਥਲਾ ਵੱਲੋਂ ਵਾਰ-ਵਾਰ ਹੁਕਮ ਦੇਣ ਦੇ ਬਾਵਜੂਦ ਇਕ ਏ ਐਸ ਆਈ ਕੈਮਰਾਮੈਨ ਦਾ ਫੋਨ ਵਾਪਸ ਕਰਨ ਤੋਂ ਇਨਕਾਰੀ ਹੈ, ਜਿਸ ਤੋਂ ਸਪਸ਼ਟ ਹੈ ਕਿ ਉਸਨੂੰ ’ਉਪਰੋਂ ਆਸ਼ੀਰਵਾਦ ਪ੍ਰਾਪਤ ਹੈ।’ਉਹਨਾਂ ਹੋਰ ਕਿਹਾ ਕਿ ਪੱਤਰਕਾਰਾਂ ਖਿਲਾਫ ਪੁਲਿਸ ਦੀ ਕਾਰਵਾਈ ਲੋਕਤੰਤਰ ਦੇ ਚੌਥੇ ਥੰਮ ਤੇ ਇਸਦੀ ਆਜ਼ਾਦੀ ’ਤੇ ਹਮਲਾ ਹੈ।ਮਜੀਠੀਆ ਨੇ ਕਿਹਾ ਕਿ ਇਤਿਹਾਸ ਕਦੇ ਵੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਵਿੱਤਰ ਗੁਰਦੁਆਰਾ ਸਾਹਿਬ ’ਤੇ ਹਮਲੇ ਜਦੋਂ ਸੰਗਤ ਅੰਦਰ ਗੁਰਬਾਣੀ ਦਾ ਜਾਪ ਕਰ ਰਹੀਸੀ ਤੇ ਸ੍ਰੀ ਆਖੰਡ ਪਾਠ ਸਾਹਿਬ ਵੀ ਚਲ ਰਹੇ ਸਨ, ਦੇ ਹੁਕਮ ਦੇਣ ਦੀ ਕਾਰਵਾਈ ਲਈ ਮੁਆਫ ਨਹੀਂ ਕਰੇਗਾ।ਉਹਨਾਂ ਕਿਹਾ ਕਿ ਸੰਸਾਰ ਭਰ ਵਿਚ ਸਿੱਖ ਸੰਗਤ ਭਗਵੰਤ ਮਾਨ ਦੀ ਇਸ ਬੇਅਦਬੀ ਵਾਲੀ ਕਾਰਵਾਈ ਨੂੰ ਯਾਦ ਰੱਖੇਗੀ ਜੋ ਕਿ ਸਾਕਾ ਨੀਲਾ ਤਾਰਾ ਦੇ ਸਮਾਨ ਹੈ।