ਕੈਪਟਨ ਅਮਰਿੰਦਰ ਸਿੰਘ ਦੇ ਨਜ਼ਦੀਕੀ ਵਕੀਲ ਸੰਦੀਪ ਗੋਰਸੀ 'ਤੇ ਜਾਨਲੇਵਾ ਹਮਲਾ
ਅੰਮ੍ਰਿਤਸਰ, 29 ਅਪ੍ਰੈਲ: ਪੰਜਾਬ ਵਿਚ ਚੋਣਾਂ ਤੋਂ ਬਾਅਦ ਨਵੀਂ ਸਰਕਾਰ ਦੇ ਆਉਂਦਿਆਂ ਗੈਂਗਵਾਰ ਦੇ ਸਿਸਲੇ ਬਹੁਤ ਤੇਜ਼ੀ ਨਾਲ ਵੱਧ ਗਏ ਹਨ। ਜਿੱਥੇ ਪੰਜਾਬ ਨਵੇਂ ਬਣੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੁਲਿਸ ਮਹਿਕਮੇ ਵਿੱਚ ਵੱਡੇ ਫੇਰ ਬਦਲ ਕੀਤੇ ਗਏ, ਅਫ਼ਸਰਸ਼ਾਹੀ ਦੇ ਵੱਡੇ ਪੱਦਰ 'ਤੇ ਤਬਾਦਲੇ ਕੀਤੇ ਗਏ, ਉੱਥੇ ਹੀ ਚੋਟੀ ਦੇ ਪੁਲਿਸ ਅਫ਼ਸਰਾਂ ਨੂੰ ਕਾਨੂੰਨ ਵਿਵਸਥਾ ਤੇ ਅਮਨ-ਸ਼ਾਂਤੀ ਬਹਾਲ ਕਰਨ ਦੇ ਵੀ ਸਖਤ ਨਿਰਦੇਸ਼ ਦਿੱਤੇ ਗਏ ਸਨ। ਇਹ ਵੀ ਪੜ੍ਹੋ: ਭਾਰਤ-ਪਾਕਿਸਤਾਨ ਸਰਹੱਦ ਤੋਂ ਬੀਐਸਐਫ ਵੱਲੋਂ ਪਾਕਿਸਤਾਨੀ ਘੁਸਪੈਠੀਆ ਗ੍ਰਿਫ਼ਤਾਰ ਪਰ ਇੰਝ ਜਾਪ ਰਿਹਾ ਕਿ ਸ਼ਾਹਿਦ ਸੂਬੇ 'ਚ ਵਸਦੇ ਸ਼ਰਾਰਤੀ ਅਨਸਰਾਂ ਨੂੰ ਆਮ ਆਦਮੀ ਦਾ ਕੋਈ ਖੌਫ ਹੀ ਨਹੀਂ ਹੈ ਤਾਂ ਹੀ ਤਾਂ ਲੋਕਾਂ ਵੱਲੋਂ ਚੁਣੀ ਗਈ ਸਰਕਾਰ ਦੇ ਸੱਤਾ 'ਤੇ ਕਾਬਜ਼ ਹੁੰਦਿਆਂ ਸਾਰ ਪੰਜਾਬ ਵਿੱਚ ਗੈਂਗਸਟਰ ਵਾਦ ਨੇ ਇੱਕ ਦੱਮ ਹੀ ਵੱਡੀ ਛਾਲ ਮਾਰੀ ਹੈ। ਇਸਦਾ ਤਾਜ਼ਾ ਉਧਾਰਣ ਬਣੇ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਕਹੇ ਜਾਂਦੇ ਵਕੀਲ ਸੰਦੀਪ ਗੋਰਸੀ, ਜਿਨ੍ਹਾਂ ਦਾ ਦਫ਼ਤਰ ਲਾਵਰੇਂਸ ਰੋਡ 'ਤੇ ਨਹਿਰੂ ਸ਼ਾਪਿੰਗ ਕੰਪਲੈਕਸ 'ਤੇ ਸਥਿਤ ਹੈ। ਅੱਜ ਸੰਦੀਪ ਗੋਰਸੀ ਅਤੇ ਉਨ੍ਹਾਂ ਦੀ ਪਤਨੀ ਚਰਨਜੀਤ ਗੋਰਸੀ ਦੀ ਸ਼ਰਾਰਤੀ ਅਨਸਰਾਂ ਵੱਲੋਂ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਇਸ ਹਮਲੇ ਵਿੱਚ ਗੋਰਸੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਇਹ ਵੀ ਪੜ੍ਹੋ: ਬੰਦੀ ਸਿੰਘਾਂ ਦੀ ਰਿਹਾਈ ਲਈ ਮੋਬਾਈਲ ਟਾਵਰ 'ਤੇ ਚੜ੍ਹਿਆ ਨੌਜਵਾਨ ਜਿਸ ਤੋਂ ਬਾਅਦ ਗੰਭੀਰ ਜ਼ਖਮੀ ਹੋਏ ਐਡਵੋਕੇਟ ਗੋਰਸੀ ਨੂੰ ਹਸਪਤਾਲ ਲਿਜਾਇਆ ਗਿਆ, ਗੋਰਸੀ ਸੂਬਾ ਕਾਂਗਰਸ ਦੇ ਲੀਗਲ ਸੈਲ ਦੇ ਸਾਬਕਾ ਚੇਅਰਮੈਨ ਰਹਿ ਚੁੱਕੇ ਹਨ। ਪੀੜਤ ਵਕੀਲ ਦਾ ਕਹਿਣਾ ਹੈ ਕਿ ਉਸਨੂੰ ਇਸ ਹਮਲੇ ਬਾਰੇ ਕੁਝ ਨਹੀਂ ਪਤਾ, ਉਸਦਾ ਕਹਿਣਾ ਹੈ ਕਿ ਰੋਟੀ ਖਾਣ ਮਗਰੋਂ ਇੱਕ ਸ਼ਖ਼ਸ ਦਫ਼ਤਰ 'ਚ ਆਇਆ ਤੇ ਉਸਨੇ ਪੀੜਤ ਦੇ ਮੱਥੇ 'ਤੇ ਬੰਦੂਕ ਤਾਣ ਦਿੱਤੀ, ਜਿਸਦੇ ਪਿੱਛੇ 10-15 ਮੁੰਡੇ ਹੋਰ ਅੰਦਰ ਵੜ ਆਏ ਅਤੇ ਉਨ੍ਹਾਂ ਤੇ ਉਨ੍ਹਾਂ ਦੀ ਪਤਨੀ ਨੂੰ ਬੂਰੀ ਤਰ੍ਹਾਂ ਮਾਰਨਾ ਸ਼ੁਰੂ ਕਰ ਦਿੱਤਾ। -PTC News