CBSE Board 10th Results 2024: ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐਸਈ) ਵੱਲੋਂ ਅੱਜ ਸੀਨੀਅਰ ਸੈਕੰਡਰੀ (12ਵੀਂ) ਜਮਾਤ ਦਾ ਨਤੀਜਾ ਐਲਾਨੇ ਜਾਣ ਤੋਂ ਬਾਅਦ ਹੁਣ ਸੈਕੰਡਰੀ (10ਵੀਂ) ਜਮਾਤ ਦਾ ਨਤੀਜਾ ਵੀ ਜਾਰੀ ਕਰ ਦਿੱਤਾ ਗਿਆ ਹੈ। ਪ੍ਰੈਸ ਕਾਨਫਰੰਸ ਵਿੱਚ ਨਤੀਜਾ ਘੋਸ਼ਿਤ ਕੀਤਾ ਗਿਆ ਹੈ। ਨਤੀਜੇ ਜਾਰੀ ਹੋਣ ਤੋਂ ਬਾਅਦ, ਹੁਣ ਵਿਦਿਆਰਥੀ CBSE ਦੀ ਅਧਿਕਾਰਤ ਵੈੱਬਸਾਈਟ cbse.gov.in, DigiLocker ਦੀ ਐਪ ਅਤੇ ਪੋਰਟਲ results.digilocker.gov.in ਜਾਂ SMS ਰਾਹੀਂ ਦੇਖ ਸਕਦੇ ਹਨ। ਨਤੀਜਾ ਦੇਖਣ ਲਈ ਵਿਦਿਆਰਥੀਆਂ ਨੂੰ ਰੋਲ ਨੰਬਰ, ਸਕੂਲ ਨੰਬਰ, ਐਡਮਿਟ ਕਾਰਡ ਆਈਡੀ ਦਰਜ ਕਰਨੀ ਪਵੇਗੀ।