ਕਾਂਗਰਸ ਨੇ ਠਹਿਰਾਇਆ ਚਰਨਜੀਤ ਸਿੰਘ ਚੰਨੀ ਨੂੰ ਪਹਿਲੀ ਪਸੰਦ, ਐਲਾਨਿਆ ਮੁੱਖ ਮੰਤਰੀ ਚਿਹਰਾ
ਇਹ ਵੀ ਪੜ੍ਹੋ: ਮਾਪਿਆਂ ਲਈ ਵੱਡੀ ਰਾਹਤ, ਪੰਜਾਬ ਸਰਕਾਰ ਵੱਲੋਂ ਵਿਦਿਅਕ ਅਦਾਰੇ ਖੋਲ੍ਹਣ ਦੀ ਇਜਾਜ਼ਤ
ਕਾਂਗਰਸ ਦੇ ਸਰਵੇਖਣ ਮਗਰੋਂ ਕਿਹਾ ਗਿਆ ਕਿ ਲੋਕਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ 111 ਦਿਨਾਂ ਦੇ ਸ਼ਾਸਨ ਵਿੱਚ ਬਹੁਤ ਵਧੀਆ ਕੰਮ ਕੀਤਾ ਹੈ। ਇਸ ਲਈ ਹਰ ਕੋਈ ਚੰਨੀ ਨੂੰ ਮੁੱਖ ਮੰਤਰੀ ਬਣਾਉਣਾ ਚਾਹੁੰਦਾ ਹੈ। ਇਹ ਵੀ ਕਿਆਸ ਲਗਾਏ ਜਾ ਰਹੇ ਨੇ ਕਿ ਜੇਕਰ ਚੰਨੀ ਨੂੰ ਮੁੱਖ ਮੰਤਰੀ ਦਾ ਉਮੀਦਵਾਰ ਐਲਾਨਿਆ ਜਾਂਦਾ ਹੈ ਤਾਂ ਕਾਂਗਰਸ 10 ਹੋਰ ਸੀਟਾਂ ਜਿੱਤ ਸਕਦੀ ਹੈ, ਇਹ ਕਹਿਣਾ ਸੀ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਵੈਦ ਦਾ।
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਚਿਹਰੇ (Chief Minister Face) ਦੇ ਐਲਾਨ ਨੂੰ ਲੈ ਕੇ ਪੰਜਾਬ ਕਾਂਗਰਸ ਵਿੱਚ ਵੱਖ ਵੱਖ ਧੜੇ ਬਣ ਚੁੱਕੇ ਸਨ। ਜਿੱਥੇ ਇੱਕ ਪਾਸੇ ਨਵਜੋਤ ਸਿੰਘ ਸਿੱਧੂ ਦੇ ਸਮਰਥਕਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਉਮੀਦਵਾਰ (Chief Minister Candidate) ਐਲਾਨਿਆ ਜਾਵੇ ਉੱਥੇ ਹੀ ਚਰਨਜੀਤ ਸਿੰਘ ਚੰਨੀ (Charanjit Singh Channi) ਦੇ ਨਾਲ ਨਾਲ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਦਾ ਵੀ ਕਹਿਣਾ ਸੀ ਕਿ ਉਹ ਵਿਧਾਇਕਾਂ ਦੀ ਪਹਿਲੀ ਪਸੰਦ ਸਨ ਲੇਕਿੰਨ ਉਨ੍ਹਾਂ ਨੂੰ ਹਾਈ ਕਮਾਂਡ ਦਾ ਸਮਰਥਨ ਨਹੀਂ ਮਿਲਿਆ।
ਜਿਸਤੋਂ ਬਾਅਦ ਵੱਖ ਵੱਖ ਰਾਜਨੀਤਕ ਪਾਰਟੀਆਂ ਨੇ ਕਾਂਗਰਸ 'ਚ ਛਿੜੇ ਆਪਸੀ ਮਤ ਭੇਦ 'ਤੇ ਖੂਬ ਨਿਸ਼ਾਨਾ ਸਾਧਿਆ ਸੀ ਅਤੇ ਪਾਰਟੀ ਦੇ ਅੰਦਰ ਚਲ ਰਹੀ ਗੈਰ-ਜਮਹੂਰੀਅਤ ਅਤੇ ਤਾਨਾਸ਼ਾਹੀ ਨੂੰ ਇਸਦੀ ਅਸਲ ਵਜ੍ਹਾ ਠਹਿਰਾਇਆ ਸੀ।
ਇਹ ਵੀ ਪੜ੍ਹੋ: ਬਰਫ਼ਬਾਰੀ ਮਗਰੋਂ ਸ਼ਿਮਲਾ 'ਚ ਉਮੜਿਆ ਸੈਲਾਨੀਆਂ ਦਾ ਜਮਾ ਵੜਾ, ਟੋਏ ਟਰੇਨ ਲਈ ਲੱਗੀਆਂ ਲਾਈਨਾਂ
ਪੰਜਾਬ ਵਿੱਚ 20 ਫਰਵਰੀ ਨੂੰ 117 ਵਿਧਾਨ ਸਭਾ ਚੋਣਾਂ ਲਈ ਵੋਟਾਂ ਪੈਣਗੀਆਂ ਜਦਕਿ ਗਿਣਤੀ 10 ਮਾਰਚ ਨੂੰ ਹੋਵੇਗੀ।
-PTC News