Sat, Dec 14, 2024
Whatsapp

ਭਾਰੀ ਮੁੱਢ ਹੇਠ ਦਬਣ ਕਰ ਕੇ ਟਰੱਕ ਡਰਾਈਵਰ ਤੇ ਕਲੀਨਰ ਦੀ ਮੌਤ

Reported by:  PTC News Desk  Edited by:  Ravinder Singh -- April 19th 2022 03:39 PM
ਭਾਰੀ ਮੁੱਢ ਹੇਠ ਦਬਣ ਕਰ ਕੇ ਟਰੱਕ ਡਰਾਈਵਰ ਤੇ ਕਲੀਨਰ ਦੀ ਮੌਤ

ਭਾਰੀ ਮੁੱਢ ਹੇਠ ਦਬਣ ਕਰ ਕੇ ਟਰੱਕ ਡਰਾਈਵਰ ਤੇ ਕਲੀਨਰ ਦੀ ਮੌਤ

ਸਿਰਸਾ : ਅੱਜ ਇਥੇ ਇਕ ਭਿਆਨਕ ਹਾਦਸੇ ਵਿੱਚ ਇਕ ਟਰੱਕ ਡਰਾਈਵਰ ਤੇ ਕਲੀਨਰ ਦੀ ਮੌਤ ਹੋ ਗਈ। ਕੰਗਣ ਪੁਰ ਰੋਡ ਉਤੇ ਸਥਿਤ ਲੱਕੜ ਆਰੇ ਉਤੇ ਟਰੱਕ ਤੋਂ ਭਾਰੀ ਲੱਕੜਾਂ ਉਤਾਰਦੇ ਸਮੇਂ ਲੱਕੜ ਟਰੱਕ ਡਰਾਈਵਰ ਤੇ ਕਲੀਨਰ ਉੱਤੇ ਡਿੱਗ ਪਿਆ। ਇਸ ਤੋਂ ਤੁਰੰਤ ਬਾਅਦ ਦੋਵਾਂ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ। ਭਾਰੀ ਮੁੱਢ ਹੇਠ ਦਬਣ ਕਰ ਕੇ ਟਰੱਕ ਡਰਾਈਵਰ ਤੇ ਕਲੀਨਰ ਦੀ ਮੌਤਮਿ੍ਤਕਾਂ ਦੀ ਪਛਾਣ ਪਿੰਡ ਭੜੌਲਿਆਂਵਾਲੀ ਵਾਸੀ ਗੁਰਵਿੰਦਰ ਸਿੰਘ ਤੇ ਸੁਨੀਲ ਵਜੋਂ ਹੋਈ ਹੈ। ਦੋਵਾਂ ਦੀਆਂ ਦੇਹਾਂ ਪੋਸਟਮਾਰਟਮ ਲਈ ਨਾਗਰਿਕ ਹਸਪਤਾਲ ਪਹੁੰਚਾਈਆਂ ਗਈਆਂ ਹਨ। ਭਾਰੀ ਮੁੱਢ ਹੇਠ ਦਬਣ ਕਰ ਕੇ ਟਰੱਕ ਡਰਾਈਵਰ ਤੇ ਕਲੀਨਰ ਦੀ ਮੌਤਮਿਲੀ ਜਾਣਕਾਰੀ ਅਨੁਸਾਰ ਗੁਰਵਿੰਦਰ ਸਿੰਘ ਆਪਣੇ ਟਰੱਕ ਉਤੇ ਨੌਹਰ ਤੋਂ ਵੱਢੀਆਂ ਲੱਕੜਾਂ ਭਰ ਕੇ ਲਿਆਇਆ ਸੀ, ਜਦੋਂ ਜਗਦੇਵ ਆਰੇ ਉਤੇ ਟਰੱਕ ਤੋਂ ਕੈਰੇਨ ਨਾਲ ਲੱਕੜਾਂ ਉਤਾਰੀਆਂ ਜਾ ਰਹੀਆਂ ਸਨ ਤਾਂ ਇਸ ਵਿਚਕਾਰ ਭਾਰੀ ਮੁੱਢ ਦਾ ਰੱਸਾ ਟੁੱਟ ਗਿਆ ਜੋ ਹੇਠਾਂ ਟਰੱਕ ਡਰਾਈਵਰ ਗੁਰਵਿੰਦਰ ਸਿੰਘ ਤੇ ਕਲੀਨਰ ਸੁਨੀਲ ਦੇ ਉੱਤੇ ਆ ਡਿੱਗਾ। ਭਾਰੀ ਮੁੱਢ ਹੇਠ ਦਬਣ ਕਰ ਕੇ ਟਰੱਕ ਡਰਾਈਵਰ ਤੇ ਕਲੀਨਰ ਦੀ ਮੌਤਭਾਰੀ ਮੁੱਢ ਹੇਠ ਆਉਣ ਕਾਰਨ ਦੋਵਾਂ ਦੇ ਗੰਭੀਰ ਸੱਟਾਂ ਲੱਗੀਆਂ। ਉਥੇ ਕੰਮ ਕਰਦਿਆਂ ਵਿਅਕਤੀਆਂ ਨੇ ਦੋਵਾਂ ਨੂੰ ਲੱਕੜ ਹੇਠੋਂ ਕੱਢ ਕੇ ਹਸਪਤਾਲ ਪਹੁੰਚਾਇਆ, ਜਿਥੇ ਡਾਕਟਰਾਂ ਨੇ ਦੋਵਾਂ ਨੂੰ ਮਿ੍ਤਕ ਐਲਾਨ ਦਿੱਤਾ। ਇਸ ਤੋਂ ਬਾਅਦ ਪੁਲਿਸ ਨੇ ਮੌਕੇ ਉਤੇ ਪੁੱਜ ਕੇ ਇਸ ਮਾਮਲੇ ਸਬੰਧੀ ਗੰਭੀਰਤਾ ਨਾਲ ਜਾਂਚ ਆਰੰਭ ਕਰ ਦਿੱਤੀ ਹੈ ਤੇ ਦੋਵਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਵਿੱਚ ਪਹੁੰਚਾ ਦਿੱਤਾ ਹੈ। ਦੋਵੇਂ ਵਿਅਕਤੀਆਂ ਦੀ ਮੌਤ ਖ਼ਬਰ ਮਿਲਦੇ ਸਾਰ ਹੀ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਅਤੇ ਹੱਸਦੇ ਵੱਸਦੇ ਪਰਿਵਾਰਾਂ ਉਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਇਹ ਵੀ ਪੜ੍ਹੋ : ਬਿਜਲੀ ਮੁਫ਼ਤ ਦੇਣ ਸਬੰਧੀ 'ਆਪ' ਨੇ ਪੰਜਾਬ ਨੂੰ 'ਸ਼੍ਰੇਣੀਆਂ' 'ਚ ਵੰਡਿਆ : ਨਵਜੋਤ ਸਿੰਘ ਸਿੱਧੂ


Top News view more...

Latest News view more...

PTC NETWORK