Drone Spotted PM Residence: ਪ੍ਰਧਾਨ ਮੰਤਰੀ ਦੀ ਰਿਹਾਇਸ਼ 'ਤੇ ਡਰੋਨ ਦੇਖੇ ਜਾਣ ਦੀ ਖ਼ਬਰ ਨੇ ਹਲਚਲ ਮਚਾ ਦਿੱਤੀ ਹੈ। ਐੱਸਪੀਜੀ ਨੇ ਇਸ ਮਾਮਲੇ ਦੀ ਜਾਣਕਾਰੀ ਦਿੱਲੀ ਪੁਲਿਸ ਨੂੰ ਦਿੱਤੀ। ਸੂਚਨਾ ਮਿਲਦੇ ਹੀ ਦਿੱਲੀ ਖੇਤਰ ਵਿੱਚ ਸੀਨੀਅਰ ਅਧਿਕਾਰੀਆਂ ਅਤੇ ਭਾਰੀ ਬਲਾਂ ਨੇ ਡਰੋਨ ਦੀ ਭਾਲ ਸ਼ੁਰੂ ਕਰ ਦਿੱਤੀ। ਹਾਲਾਂਕਿ ਡਰੇਨ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਫਿਲਹਾਲ ਪੁਲਿਸ ਡਰੋਨ ਦੀ ਭਾਲ ਕਰ ਰਹੀ ਹੈ। <iframe src=https://www.facebook.com/plugins/video.php?height=314&href=https://www.facebook.com/ptcnewsonline/videos/2506272242887848/&show_text=false&width=560&t=0 width=560 height=314 style=border:none;overflow:hidden scrolling=no frameborder=0 allowfullscreen=true allow=autoplay; clipboard-write; encrypted-media; picture-in-picture; web-share allowFullScreen=true></iframe>ਨੋ ਫਲਾਇੰਗ ਜ਼ੋਨ ਵਿੱਚ ਆਉਂਦਾ ਹੈ ਇਲਾਕਾ ਦੱਸ ਦਈਏ ਕਿ ਪ੍ਰਧਾਨ ਮੰਤਰੀ ਦੀ ਰਿਹਾਇਸ਼ ਅਤੇ ਇਸ ਦੇ ਆਸਪਾਸ ਦਾ ਇਲਾਕਾ ਨੋ ਫਲਾਇੰਗ ਜ਼ੋਨ ਵਿੱਚ ਆਉਂਦਾ ਹੈ। ਦਰਅਸਲ, ਸੋਮਵਾਰ ਸਵੇਰੇ ਐੱਨਡੀਡੀ ਕੰਟਰੋਲ ਰੂਮ ਨੂੰ ਪ੍ਰਧਾਨ ਮੰਤਰੀ ਨਿਵਾਸ ਦੇ ਨੇੜੇ ਇੱਕ ਅਣਪਛਾਤੀ ਉੱਡਣ ਵਾਲੀ ਵਸਤੂ ਦੀ ਸੂਚਨਾ ਮਿਲੀ ਸੀ।ਇਲਾਕਿਆਂ ‘ਚ ਕੀਤੀ ਗਈ ਭਾਲ ਇਸ ਤੋਂ ਇਲਾਵਾ ਨੇੜੇ ਦੇ ਇਲਾਕਿਆਂ ‘ਚ ਕਾਫੀ ਭਾਲ ਕੀਤੀ ਗਈ ਪਰ ਕੁਝ ਪਤਾ ਨਹੀਂ ਲੱਗਿਆ। ਏਅਰ ਟ੍ਰੈਫਿਕ ਕੰਟਰੋਲ ਰੂਮ (ਏ.ਟੀ.ਸੀ.) ਨਾਲ ਵੀ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੂੰ ਵੀ ਪ੍ਰਧਾਨ ਮੰਤਰੀ ਦੀ ਰਿਹਾਇਸ਼ ਦੇ ਨੇੜੇ ਅਜਿਹੀ ਕੋਈ ਉੱਡਦੀ ਵਸਤੂ ਨਹੀਂ ਮਿਲੀ ਹੈ। ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਜਾਂਚ ਇਸ ਸਬੰਧੀ ਵਧੀਕ ਡਿਪਟੀ ਪੁਲਿਸ ਕਮਿਸ਼ਨਰ ਡਾ: ਹੇਮੰਤ ਤਿਵਾੜੀ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਿਵਾਸ ਦੇ ਉੱਪਰ ਨੋ ਫਲਾਇੰਗ ਜ਼ੋਨ 'ਚ ਡਰੋਨ ਉਡਾਉਣ ਦੀ ਸੂਚਨਾ ਮਿਲੀ ਸੀ | ਐਸਪੀਜੀ ਨੇ ਸਵੇਰੇ 5:30 ਵਜੇ ਪੁਲਿਸ ਨਾਲ ਸੰਪਰਕ ਕੀਤਾ। ਫਿਲਹਾਲ ਜਾਂਚ ਚੱਲ ਰਹੀ ਹੈ।ਇਹ ਵੀ ਪੜ੍ਹੋ: ਕੀ ਸੀ ਪੰਜਾਬ ਪੁਲਿਸ ਦਾ ਸੂਬਾ ਪੱਧਰੀ ਤਲਾਸ਼ੀ ਅਭਿਆਨ ‘ਵਿਜਲ-2’? ਜਾਣੋ ਕਿਵੇਂ ਇਹ ਮੁਹਿੰਮ ਸ਼ਾਂਤੀ ਬਹਾਲੀ 'ਚ ਕਰੇਗੀ ਮਦਦ