Mon, Dec 16, 2024
Whatsapp

Jacqueline Fernandez ਖਿਲਾਫ਼ ED ਦੀ ਕਾਰਵਾਈ, 7 ਕਰੋੜ ਦੀ ਜਾਇਦਾਦ ਜ਼ਬਤ View in English

Reported by:  PTC News Desk  Edited by:  Riya Bawa -- April 30th 2022 02:06 PM -- Updated: April 30th 2022 02:09 PM
Jacqueline Fernandez ਖਿਲਾਫ਼ ED ਦੀ ਕਾਰਵਾਈ, 7 ਕਰੋੜ ਦੀ ਜਾਇਦਾਦ ਜ਼ਬਤ

Jacqueline Fernandez ਖਿਲਾਫ਼ ED ਦੀ ਕਾਰਵਾਈ, 7 ਕਰੋੜ ਦੀ ਜਾਇਦਾਦ ਜ਼ਬਤ

ਮੁੰਬਈ: ਸੁਕੇਸ਼ ਚੰਦਰਸ਼ੇਖਰ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਈਡੀ ਦੇ ਰਡਾਰ 'ਚ ਆਈ ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ (Jacqueline Fernandez) ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਸੁਕੇਸ਼ ਚੰਦਰਸ਼ੇਖਰ ਮਾਮਲੇ 'ਚ ਫਿਲਮ ਅਦਾਕਾਰਾ ਜੈਕਲੀਨ ਫਰਨਾਂਡੀਜ਼ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਪੀਐਮਐਲਏ ਐਕਟ ਤਹਿਤ ਈਡੀ ਨੇ ਜੈਕਲੀਨ (Jacqueline Fernandez) ਦੀ 7 ਕਰੋੜ ਤੋਂ ਵੱਧ ਦੀ ਜਾਇਦਾਦ ਜ਼ਬਤ ਕੀਤੀ ਹੈ। ਕਿਹਾ ਜਾ ਰਿਹਾ ਹੈ ਕਿ ਜੈਕਲੀਨ ਦਾ ਸੁਕੇਸ਼ ਚੰਦਰਸ਼ੇਖਰ ਨਾਲ ਰਿਸ਼ਤਾ ਸੀ। ਬਾਲੀਵੁੱਡ ਅਦਾਕਾਰਾ Jacqueline Fernandez ਖਿਲਾਫ ED ਦੀ ਕਾਰਵਾਈ, 7 ਕਰੋੜ ਦੀ ਜਾਇਦਾਦ ਜ਼ਬਤ ਜਾਂਚ ਏਜੰਸੀ ਨੇ ਇਹ ਕਾਰਵਾਈ ਫਿਰੌਤੀ ਦੇ ਇੱਕ ਮਾਮਲੇ ਵਿੱਚ ਕੀਤੀ ਹੈ। ਜਾਣਕਾਰੀ ਮੁਤਾਬਕ ਜ਼ਬਤ ਕੀਤੀ ਗਈ ਜਾਇਦਾਦ ਫਿਕਸਡ ਡਿਪਾਜ਼ਿਟ ਦੇ ਰੂਪ 'ਚ ਹੈ। ED ਦੀ ਕਾਰਵਾਈ ਤੋਂ ਬਾਅਦ ਹੁਣ ਇਹ FD ਕੈਸ਼ ਨਹੀਂ ਹੋਵੇਗੀ। ਈਡੀ ਸਮੇਤ ਕਈ ਏਜੰਸੀਆਂ ਪਹਿਲਾਂ ਹੀ ਇਸ ਮਾਮਲੇ ਦੀ ਜਾਂਚ ਕਰ ਰਹੀਆਂ ਹਨ। ਦੱਸਿਆ ਜਾਂਦਾ ਹੈ ਕਿ ਜੈਕਲੀਨ ਨੂੰ ਮਿਲੀ ਜਾਇਦਾਦ 'ਚ 5.71 ਕਰੋੜ ਰੁਪਏ ਦੇ ਕਥਿਤ ਤੋਹਫੇ ਵੀ ਸ਼ਾਮਲ ਹਨ। ਬਾਲੀਵੁੱਡ ਅਦਾਕਾਰਾ Jacqueline Fernandez ਖਿਲਾਫ ED ਦੀ ਕਾਰਵਾਈ, 7 ਕਰੋੜ ਦੀ ਜਾਇਦਾਦ ਜ਼ਬਤ ਇਹ ਵੀ ਪੜ੍ਹੋ : ਪੰਜਾਬ 'ਚ ਸਾਰੇ ਇੰਡਸਟਰੀਅਲ ਕੁਨੈਕਸ਼ਨ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ ਬੰਦ ਰੱਖਣ ਦੇ ਹੁਕਮ ਸੁਕੇਸ਼ 'ਤੇ 200 ਕਰੋੜ ਦੀ ਧੋਖਾਧੜੀ ਦਾ ਦੋਸ਼ ਹੈ। ਜੈਕਲੀਨ(Jacqueline Fernandez) ਨੇ ਈਡੀ ਦੀ ਪੁੱਛਗਿੱਛ 'ਚ ਕਿਹਾ ਸੀ ਕਿ ਮੈਂ ਸੁਕੇਸ਼ ਚੰਦਰਸ਼ੇਖਰ ਨੂੰ ਸ਼ੇਖਰ ਰਤਨ ਵੇਲਾ ਦੇ ਨਾਂ ਨਾਲ ਜਾਣਦੀ ਹਾਂ। ਜੈਕਲੀਨ ਨੇ ਕਿਹਾ ਸੀ ਕਿ ਦਸੰਬਰ 2020 ਤੋਂ ਜਨਵਰੀ 2021 ਤੱਕ ਸੁਕੇਸ਼ ਨੇ ਕਈ ਵਾਰ ਮੇਰੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਮੈਂ ਉਸ ਦੇ ਫ਼ੋਨ ਦਾ ਜਵਾਬ ਨਹੀਂ ਦਿੱਤਾ। ਬਾਲੀਵੁੱਡ ਅਦਾਕਾਰਾ Jacqueline Fernandez ਖਿਲਾਫ ED ਦੀ ਕਾਰਵਾਈ, 7 ਕਰੋੜ ਦੀ ਜਾਇਦਾਦ ਜ਼ਬਤ ਜੈਕਲੀਨ ਦੀ ਭੈਣ ਨੂੰ 1.5 ਲੱਖ ਅਮਰੀਕੀ ਡਾਲਰ ਦਾ ਕਰਜ਼ਾ ਦੇਣ ਤੋਂ ਇਲਾਵਾ ਸੁਕੇਸ਼ ਨੇ 15 ਲੱਖ ਰੁਪਏ ਆਪਣੇ ਭਰਾ ਵਾਰਨ ਦੇ ਖਾਤੇ 'ਚ ਟਰਾਂਸਫਰ ਕੀਤੇ ਸਨ। ਇਸ ਤੋਂ ਇਲਾਵਾ ਸੁਕੇਸ਼ ਨੇ ਜਗਲੀਨ ਨੂੰ ਘੋੜਾ ਖਰੀਦਿਆ ਸੀ। -PTC News


Top News view more...

Latest News view more...

PTC NETWORK