Mon, Sep 7, 2026
Whatsapp

ਚੋਣ ਕਮਿਸ਼ਨ ਨੇ ਪੰਜਾਬ 'ਚ 19 DSP ਦੇ ਕੀਤੇ ਤਬਾਦਲੇ

Reported by:  PTC News Desk  Edited by:  Pardeep Singh -- January 18th 2022 08:19 PM
ਚੋਣ ਕਮਿਸ਼ਨ ਨੇ ਪੰਜਾਬ 'ਚ 19 DSP ਦੇ ਕੀਤੇ ਤਬਾਦਲੇ

ਚੋਣ ਕਮਿਸ਼ਨ ਨੇ ਪੰਜਾਬ 'ਚ 19 DSP ਦੇ ਕੀਤੇ ਤਬਾਦਲੇ

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਰਤੀ ਚੋਣ ਕਮਿਸ਼ਨ ਨੇ ਪੰਜਾਬ ਵਿੱਚ 19 ਡੀਐਸਪੀ ਦੇ ਤਬਾਦਲੇ ਕੀਤੇ ਗਏ ਹਨ। ਚੋਣ ਕਮਿਸ਼ਨ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ 2022 ਤੋਂ ਪਹਿਲਾਂ ਇਹ ਕਦਮ ਚੁੱਕਿਆ ਗਿਆ ਹੈ। ਚੋਣ ਕਮਿਸ਼ਨ ਵੱਲੋਂ ਮਨਜੀਤ ਸਿੰਘ ਨੂੰ ਗੁਰਦਾਸਪੁਰ ਤੋਂ ਜਲੰਧਰ, ਮਨਜੀਤ ਸਿੰਘ ਨੂੰ ਐੈਸ ਏ ਐਸ ਨਗਰ ਮੋਹਾਲੀ ਤੋਂ ਚੰਡੀਗੜ੍ਹ, ਗੁਰਦੇਵ ਸਿੰਘ ਨੂੰ ਹੈਂਡ ਆਫਿਸ ਪਟਿਆਲਾ ਤੋਂ ਬਹਾਦਰਗੜ੍ਹ ਪਟਿਆਲਾ, ਨਵੀਨ ਕੁਮਾਰ ਨੂੰ ਲੁਧਿਆਣਾ ਤੋਂ ਆਈ ਆਰ ਬੀ ਲੁਧਿਆਣਾ, ਰਜਿੰਦਰ ਪਾਲ ਸਿੰਘ ਨੂੰ ਜਲੰਧਰ ਤੋਂ ਪੀਏਪੀ ਜਲੰਧਰ, ਦਲਬੀਰ ਸਿੰਘ ਨੂੰ ਸਮਾਣਾ ਤੋਂ ਬਹਾਦਰਗੜ੍ਹ ਪਟਿਆਲਾ, ਰਮਿੰਦਰ ਸਿੰਘ ਨੂੰ ਅਨੰਦਪੁਰ ਸਾਹਿਬ ਤੋਂ ਚੰਡੀਗੜ੍ਹ, ਅਤੁਲ ਸੋਨੀ ਨੂੰ ਜ਼ੀਰਾ ਤੋਂ ਐਸਏਐਸ ਨਗਰ, ਲਖਬੀਰ ਸਿੰਘ ਨੂੰ ਬਰਨਾਲਾ ਤੋਂ ਬਹਾਦਰਗੜ੍ਹ ਪਟਿਆਲਾ, ਤੁਸੀਰ ਗੁਪਤਾ ਨੂੰ ਪਠਾਨਕੋਟ ਤੋਂ ਅੰਮ੍ਰਿਤਸਰ ਪੱਛਮੀ , ਕਨਵਲਪ੍ਰੀਤ ਸਿੰਘ ਨੂੰ ਅੰਮ੍ਰਿਤਸਰ ਤੋਂ ਸੈਂਟਰ ਅੰਮ੍ਰਿਤਸਰ , ਚਰਨਜੀਵ ਲਾਂਬਾ ਨੂੰ ਪਟਿਆਲਾ ਤੋਂ ਬਠਿੰਡਾ, ਸਹਿਗਲ ਨੂੰ ਲੁਧਿਆਣਾ ਤੋਂ ਜਲੰਧਰ, ਸੁਖਮਜੀਤ ਸਿੰਘ ਨੂੰ ਬੁਢਲਾਡਾ, ਐਬੀਮਾਨੂੰ ਰਾਣਾ ਨੂੰ ਬਟਾਲਾ ਤੋਂ ਅੰਮ੍ਰਿਤਸਰ ਈਸਟ , ਪ੍ਰਭਜੋਤ ਕੌਰ ਨੂੰ ਸਮਾਣਾ, ਸੰਨਦੀਪ ਸਿੰਘ ਨੂੰ ਜ਼ੀਰਾ, ਅਜੈ ਸਿੰਘ ਨੂੰ ਜਲੰਧਰ ਤੋਂ ਸ੍ਰੀ ਅਨੰਦਪੁਰ ਅਤੇ ਰਜਨੀਸ਼ ਸਨੇਹੀ ਨੂੰ ਲੁਧਿਆਣਾ ਤੋਂ ਬਰਨਾਲਾ ਨਿਯੁਕਤ ਕੀਤਾ ਗਿਆ ਹੈ। ਦੱਸ ਦੇਈਏ ਕਿ ਚੋਣਾਂ ਤੋਂ ਪਹਿਲਾਂ ਭਾਰਤੀ ਚੋਣ ਕਮਿਸ਼ਨ ਨੇ ਪੰਜਾਬ ਵਿੱਚ 8 ਸੀਨੀਅਰ ਪੁਲਿਸ ਸੁਪਰਡੈਂਟਾਂ ਅਤੇ ਦੋ ਡਿਪਟੀ ਕਮਿਸ਼ਨਰਾਂ-ਕਮ-ਜ਼ਿਲ੍ਹਾ ਚੋਣ ਅਫਸਰਾਂ ਦੇ ਤਬਾਦਲੇ ਕੀਤੇ ਹਨ। ਚੋਣ ਕਮਿਸ਼ਨ ਨੇ 8 ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ ਜਿਨ੍ਹਾਂ ਵਿੱਚ ਧਰੁਮਨ ਐਚ ਨਿੰਬਲੇ ਨੂੰ SSP ਹੁਸ਼ਿਆਰਪੁਰ, ਦੀਪਕ ਹਿਲੋਰੀ ਨੂੰ SSP ਅੰਮ੍ਰਿਤਸਰ ਦਿਹਾਤੀ, ਹਰਜੀਤ ਸਿੰਘ ਨੂੰ SSP ਐਸਏਐਸ ਨਗਰ, ਗੁਲਨੀਤ ਸਿੰਘ ਖੁਰਾਣਾ ਨੂੰ SSP ਤਰਨਤਾਰਨ, ਪਾਟਿਲ ਕੇਤਨ ਬਲੀਰਾਮ ਨੂੰ SSP ਲੁਧਿਆਣਾ ਦਿਹਾਤੀ, ਅਮਨੀਤ ਕੋਂਡਲ ਨੂੰ SSP ਬਠਿੰਡਾ, ਸੰਦੀਪ ਕੁਮਾਰ ਮਲਿਕ ਨੂੰ ਐਸਐਸਪੀ ਸ੍ਰੀ ਮੁਕਤਸਰ ਸਾਹਿਬ ਅਤੇ ਸਰਤਾਜ ਸਿੰਘ ਚਾਹਲ ਨੂੰ ਐਸਐਸਪੀ ਫਤਿਹਗੜ੍ਹ ਸਾਹਿਬ ਨਿਯੁਕਤ ਕੀਤਾ ਹੈ। ਇਹ ਵੀ ਪੜ੍ਹੋ:'ਆਪ' ਦੇ ਸੀਐਮ ਉਮੀਦਵਾਰ ਦੀ ਸ਼ਰਾਬ ਵੱਡੀ ਕਮਜ਼ੋਰੀ : ਅਕਾਲੀ ਦਲ -PTC News
Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK