Wed, Dec 11, 2024
Whatsapp

ਪਾਕਿਸਤਾਨ ਦੀ ਕਰਾਚੀ ਯੂਨੀਵਰਸਿਟੀ 'ਚ ਹੋਇਆ ਵੱਡਾ ਧਮਾਕਾ, 4 ਦੀ ਮੌਤ, ਕਈ ਜ਼ਖਮੀ

Reported by:  PTC News Desk  Edited by:  Riya Bawa -- April 26th 2022 04:47 PM
ਪਾਕਿਸਤਾਨ ਦੀ ਕਰਾਚੀ ਯੂਨੀਵਰਸਿਟੀ 'ਚ ਹੋਇਆ ਵੱਡਾ ਧਮਾਕਾ, 4 ਦੀ ਮੌਤ, ਕਈ ਜ਼ਖਮੀ

ਪਾਕਿਸਤਾਨ ਦੀ ਕਰਾਚੀ ਯੂਨੀਵਰਸਿਟੀ 'ਚ ਹੋਇਆ ਵੱਡਾ ਧਮਾਕਾ, 4 ਦੀ ਮੌਤ, ਕਈ ਜ਼ਖਮੀ

ਕਰਾਚੀ: ਪਾਕਿਸਤਾਨ ਦੀ ਕਰਾਚੀ ਯੂਨੀਵਰਸਿਟੀ ਵਿੱਚ ਜ਼ਬਰਦਸਤ ਧਮਾਕਾ ਹੋਇਆ ਹੈ। ਜਾਣਕਾਰੀ ਮੁਤਾਬਕ ਇਹ ਧਮਾਕਾ ਯੂਨੀਵਰਸਿਟੀ ਕੈਂਪਸ ਵਿੱਚ ਖੜ੍ਹੀ ਇੱਕ ਕਾਰ ਵਿੱਚ ਹੋਇਆ। ਇਸ ਧਮਾਕੇ ਵਿਚ ਦੋ ਚੀਨੀ ਨਾਗਰਿਕਾਂ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਕਈ ਗੰਭੀਰ ਜ਼ਖਮੀ ਹਨ। Four dead in Karachi blast ਟੀਵੀ ਫੁਟੇਜ ਵਿੱਚ ਚਿੱਟੇ ਰੰਗ ਦੀ ਕਾਰ ਵਿੱਚ ਅੱਗ ਦੀਆਂ ਲਪਟਾਂ ਦਿਖਾਈ ਦੇ ਰਹੀਆਂ ਹਨ। ਕਾਰ ਦੇ ਅੰਦਰੋਂ ਚਾਰੇ ਪਾਸਿਓਂ ਧੂੰਏਂ ਦੇ ਗੁਬਾਰ ਉੱਠ ਰਹੇ ਹਨ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਅਤੇ ਬਚਾਅ ਕਰਮਚਾਰੀ ਮੌਕੇ 'ਤੇ ਪਹੁੰਚ ਗਏ ਹਨ। Four dead in Karachi blast ਇਹ ਵੀ ਪੜ੍ਹੋ : ਭਾਰਤ ਪਾਕਿ ਸਰਹੱਦ 'ਤੇ ਡਰੋਨ ਦੀ ਹਲਚਲ, ਬੀਐਸਐਫ ਦੇ ਜਵਾਨਾਂ ਕੀਤੀ ਫਾਇਰਿੰਗ ਟੀਵੀ ਫੁਟੇਜ ਵਿੱਚ ਚਿੱਟੇ ਰੰਗ ਦੀ ਕਾਰ ਵਿੱਚ ਅੱਗ ਦੀਆਂ ਲਪਟਾਂ ਦਿਖਾਈ ਦੇ ਰਹੀਆਂ ਹਨ। ਕਾਰ ਦੇ ਅੰਦਰੋਂ ਚਾਰੇ ਪਾਸਿਓਂ ਧੂੰਏਂ ਦੇ ਗੁਬਾਰ ਉੱਠ ਰਹੇ ਹਨ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਅਤੇ ਬਚਾਅ ਕਰਮਚਾਰੀ ਮੌਕੇ 'ਤੇ ਪਹੁੰਚ ਗਏ ਹਨ। Four dead in Karachi blast ਧਮਾਕੇ ਦੀ ਹੋਰ ਜਾਣਕਾਰੀ ਦਿੰਦੇ ਹੋਏ ਬਚਾਅ ਕਰਮਚਾਰੀਆਂ ਨੇ ਦੱਸਿਆ ਕਿ ਮਸਕਾਨ ਚੌਰੰਘੀ ਨੇੜੇ ਇਕ ਵੈਨ 'ਚ 'ਸਿਲੰਡਰ ਧਮਾਕਾ' ਹੋਇਆ। ਹਾਲਾਂਕਿ ਪੁਲਿਸ ਨੇ ਅਜੇ ਤੱਕ ਇਸ ਧਮਾਕੇ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਹੈ। -PTC News


Top News view more...

Latest News view more...

PTC NETWORK