NRI ਦੀ ਕੋਠੀ 'ਚ ਪਟਾਖਿਆਂ ਦਾ ਗੁਦਾਮ, CIA ਨੇ ਫੜੇ ਲੱਖਾਂ ਦੇ ਪਟਾਖੇ
ਸੀਆਈਏ ਸਟਾਫ਼ ਦੇ ਅਧਿਕਾਰੀ ਕਪਿਲ ਕੌਂਸਲ ਨੇ ਦੱਸਿਆ ਕਿ ਪਟਾਖਿਆਂ ਦੀ ਕੀਮਤ ਲੱਖਾਂ ਵਿੱਚ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਮੇਜਰ ਸਿੰਘ ਅਤੇ ਪੁਲਿਸ ਪਾਰਟੀ ਦੇ ਸਹਿਯੋਗ ਨਾਲ ਪਟਾਖਿਆਂ ਦੇ ਗੋਦਾਮ ਵਿੱਚ ਇਕ ਗੁਪਤ ਸੂਚਨਾ ਦੇ ਅਧਾਰ ਤੇ ਛਾਪੇਮਾਰੀ ਕੀਤੀ ਗਈ ਸੀ। ਹਾਲਾਂ ਕਿ ਬਾਹਰੋਂ ਕੋਠੀ ਬਿਲਕੁਲ ਰਿਹਾਇਸ਼ੀ ਜਿਹੀ ਜਾਪਦੀ ਸੀ ਪਰ ਜਦੋਂ ਪੁਲਿਸ ਪਾਰਟੀ ਨੇ ਅੰਦਰ ਜਾ ਕੇ ਦੇਖਿਆ ਤਾਂ ਬੈਡਰੂਮ ਅਤੇ ਲਗਭਗ ਸਾਰੇ ਕਮਰੇ ਪਟਾਖਿਆਂ ਨਾਲ ਭਰੇ ਹੋਏ ਸਨ।
ਇਹ ਵੀ ਪੜ੍ਹੋ: BSF ਦੀ ਵੱਡੀ ਕਾਰਵਾਈ, ਹੈਰੋਇਨ ਦੀ ਵੱਡੀ ਖੇਪ ਕੀਤੀ ਬਰਾਮਦ
-PTC News