ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਚਰਨਜੀਤ ਸਿੰਘ ਨੇ ਫਾਨੀ ਸੰਸਾਰ ਨੂੰ ਕਿਹਾ ਅਲਵਿਦਾ
ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਚਰਨਜੀਤ ਸਿੰਘ ਦਾ ਜਨਮ 22 ਨਵੰਬਰ 1930 ਨੂੰ ਊਨਾ ਦੇ ਪਿੰਡ ਮਾਈਰੀ ਹਿਮਾਚਲ ਪ੍ਰਦੇਸ਼ ਵਿੱਚ ਹੋਇਆ। ਉਨ੍ਹਾਂ ਨੇ ਆਪਣੀ ਗੁਰਦਾਸਪੁਰ ਤੋਂ ਸਕੂਲੀ ਪੜ੍ਹਾਈ ਕੀਤੀ। ਉਨ੍ਹਾਂ ਨੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਐਗਰੀਕਲਚਰ ਵਿੱਚ ਬੀਐਸੀ ਕੀਤੀ।
ਚਰਨਜੀਤ ਸਿੰਘ ਸੰਨ 1949 ਵਿੱਚ ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਲਈ ਖੇਡਿਆ ਅਤੇ ਅਗਲੇ ਸਾਲ 1950 ਵਿੱਚ ਯੂਨੀਵਰਸਿਟੀ ਦੀ ਟੀਮ ਦੇ ਕਪਤਾਨ ਸਨ।
ਚਰਨਜੀਤ ਸਿੰਘ ਨੇ ਪੂਰਬੀ ਅਫਰੀਕਾ ਅਤੇ ਯੂਰਪ ਦੇ ਦੌਰੇ 'ਤੇ ਭਾਰਤੀ ਟੀਮ ਦੀ ਕਪਤਾਨੀ ਕੀਤੀ। ਇਸ ਤੋਂ ਬਾਅਦ ਅਹਿਮਦਾਬਾਦ ਵਿੱਚ ਹੋਏ 1962 ਅੰਤਰਰਾਸ਼ਟਰੀ ਹਾਕੀ ਟੂਰਨਾਮੈਂਟ ਜਿੱਤਿਆ। ਫਰਾਂਸ ਵਿੱਚ 1963 ਦੇ ਲਿਓਨ ਹਾਕੀ ਫੈਸਟੀਵਲ ਵਿੱਚ ਵੀ ਉਹ ਭਾਰਤ ਨੂੰ ਜਿੱਤ ਵੱਲ ਲੈ ਕੇ ਗਏ। ਚਰਨਜੀਤ ਸਿੰਘ ਨੇ ਸਾਲ 1964 ਵਿਚ ਭਾਰਤੀ ਰਾਸ਼ਟਰੀ ਹਾਕੀ ਟੀਮ ਦੇ ਕਪਤਾਨ ਵਜੋਂ ਟੋਕੀਓ ਵਿਚ ਪਾਕਿਸਤਾਨ ਤੋਂ ਓਲੰਪਿਕ ਖਿਤਾਬ ਜਿੱਤਿਆ।
ਇਹ ਵੀ ਪੜ੍ਹੋ:ਸੁਖਪਾਲ ਖਹਿਰਾ 31 ਜਨਵਰੀ ਨੂੰ ਦਾਖ਼ਲ ਕਰਨਗੇ ਨਾਮਜ਼ਦਗੀ
-PTC News