Khanna Murder: ਖੰਨਾ ਦੇ ਅਲੋਡ ਇਲਾਕੇ ’ਚ 4 ਸਾਲਾਂ ਬੱਚੇ ਦਾ ਗਲਾ ਵੱਢ ਕੇ ਬੇਹਰਿਮੀ ਨਾਲ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਮੁਲਜ਼ਮ ਵਾਰਦਾਤ ਨੂੰ ਅੰਜਾਮ ਦੇਣ ਦੇ ਲਈ ਘਰੋਂ ਬੱਚੇ ਨੂੰ ਚੁੱਕ ਕੇ ਲੈ ਗਿਆ ਸੀ। ਮ੍ਰਿਤਕ ਦੀ ਪਛਾਣ ਰਵੀ ਰਾਜ ਦੇ ਵੱਜੋ ਹੋਈ ਹੈ। ਮਾਮਲੇ ਸਬੰਧੀ ਮ੍ਰਿਤਕ ਬੱਚੇ ਦੀ ਮਾਂ ਕੰਚਨ ਦੇਵੀ ਨੇ ਦੱਸਿਆ ਕਿ ਉਹ ਬਿਹਾਰ ਦੇ ਰਹਿਣ ਵਾਲੇ ਹਨ। ਇੱਥੇ ਖੰਨਾ ’ਚ ਅਲੋਡ ਪਿੰਡ ’ਚ ਰਹਿੰਦੇ ਹਨ। ਸੋਮਵਾਰ ਦੀ ਰਾਤ ਨੂੰ ਉਨ੍ਹਾਂ ਦੇ ਤਿੰਨ ਬੱਚੇ ਬੈੱਡ ਤੇ ਦੋਵੇ ਪਤੀ ਪਤਨੀ ਜਮੀਨ ’ਤੇ ਸੁੱਤੇ ਪਏ ਸੀ। ਦੇਰ ਰਾਤ ਕਰੀਬ 2 ਵਜੇ ਅੱਖ ਖੁੱਲ੍ਹੀ ਤਾਂ ਉਨ੍ਹਾਂ ਨੇ ਦੇਖਿਆ ਕਿ ਬੈੱਡ ’ਤੇ ਇੱਕ ਮੋਬਾਈਲ ਪਿਆ ਸੀ ਜੋ ਉਨ੍ਹਾਂ ਦਾ ਨਹੀਂ ਸੀ ਅਤੇ ਉਸਦਾ ਬੇਟਾ ਵੀ ਉੱਥੇ ਨਹੀਂ ਸੀ। ਇਸ ਤੋਂ ਬਾਅਦ ਉਹ ਅਤੇ ਉਸਦਾ ਪਤੀ ਬੱਚੇ ਦੀ ਭਾਲ ਦੇ ਲਈ ਘਰੋਂ ਬਾਹਰ ਨਿਕਲੇ। ਪਰ ਬਾਅਦ ’ਚ ਉਨ੍ਹਾਂ ਨੂੰ ਬੱਚੇ ਦੀ ਲਾਸ਼ ਮਿਲੀ। ਦੱਸ ਦਈਏ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਮੌਕੇ ’ਤੇ ਪਹੁੰਚ ਗਈ ਸੀ। ਪੁਲਿਸ ਨੇ ਦੇਖਿਆ ਕਿ ਕੁਝ ਦੂਰੀ ’ਤੇ ਇੱਕ ਬੱਚੇ ਦੀ ਲਾਸ਼ ਪਈ ਪਛਾਣ ਕਰਨ ਤੋਂ ਬਾਅਦ ਉਹ ਲਾਸ਼ ਲਾਪਤਾ ਹੋਏ ਬੱਚੇ ਦੀ ਨਿਕਲੀ। ਬੱਚੇ ਦੀ ਲਾਸ਼ ਦੇਖ ਦੇ ਪਰਿਵਾਰ ਦਾ ਰੋ ਰੋ ਕੇ ਬੂਰਾ ਹਾਲ ਹੋ ਗਿਆ। ਫਿਲਹਾਲ ਪੁਲਿਸ ਨੇ ਕਾਰਵਾਈ ਕਰਦੇ ਹੋਏ ਬੱਚੇ ਦਾ ਕਤਲ ਕਰਨ ਵਾਲੇ 23 ਸਾਲ ਦੇ ਮੁਲਜ਼ਮ ਅਰਵਿੰਦਰ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਮਾਮਲੇ ਸਬੰਧੀ ਐਸਐਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ 4 ਘੰਟਿਆਂ ਦੇ ਅੰਦਰ ਪੁਲਿਸ ਨੇ ਇਸ ਮਾਮਲੇ ਦੇ ਸਾਰੇ ਸਬੂਤ ਇੱਕਠਾ ਕੀਤੇ। ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਮੁਲਜ਼ਮ ਨੇ ਕਤਲ ਤੋਂ ਬਾਅਦ ਖੂਨ ਤੋਂ ਲੱਥਪਥ ਬੱਚੇ ਦੇ ਕਪੜੇ ਅਤੇ ਵਾਰਦਾਤ ’ਚ ਇਸਤੇਮਾਲ ਕੀਤੇ ਗਏ ਚਾਕੂ ਨੂੰ ਲੁੱਕਾ ਦਿੱਤਾ ਸੀ। ਜਿਸ ਨੂੰ ਪੁਲਿਸ ਨੇ ਬਰਾਮਦ ਕਰ ਲਿਆ।ਉਨ੍ਹਾਂ ਅੱਗੇ ਦੱਸਿਆ ਕਿ ਇਸ ਮਾਮਲੇ ’ਚ ਜਲਦ ਚਾਲਾਨ ਪੇਸ਼ ਕੀਤਾ ਜਾਵੇਗਾ। ਐਸਐਸਪੀ ਨੇ ਦੱਸਿਆ ਕਿ ਬੱਚੇ ਦੀ ਹੱਤਿਆ ਕਿਸੇ ਤਾਂਤਰਿਕ ਦੇ ਕਹਿਣ ’ਤੇ ਦੇਵੀ ਦੇਵਤਾਵਾਂ ਦੀ ਪੂਜਾ ਅਤੇ ਬਲੀ ਦੇਣ ਦੇ ਲਈ ਕੀਤੀ ਗਈ। ਪੁਲਿਸ ਤਾਂਤਰਿਕ ਦਾ ਵੀ ਪਤਾ ਲਗਾ ਰਹੀ ਹੈ। ਇਹ ਵੀ ਪੜ੍ਹੋ: Gangster Arsh Dalla: ਇਸ ਖੁੰਖਾਰ ਗੈਂਗਸਟਰ ਦੇ ਸਾਥੀ ਅਸਲੇ ਸਮੇਤ ਪੁਲਿਸ ਅੜਿੱਕੇ, ਖਰੜ ‘ਚ ਦੇਣਾ ਵਾਲੇ ਸੀ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ