ਉੱਤਰਾਖੰਡ ਦੀ ਝਾਕੀ 'ਚ ਵਿਖਾਇਆ ਗਿਆ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ
ਦੱਸ ਦੇਈਏ ਕਿ ਝਾਕੀ ਵਿੱਚ ਬਰਫ ਨਾਲ ਢੱਕਿਆ ਹੋਇਆ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖਾਈ ਦੇ ਰਿਹਾ ਸੀ। ਸਿੱਖ ਧਰਮ ਵਿੱਚ ਸ੍ਰੀ ਹੇਮਕੁੰਟ ਸਾਹਿਬ ਦਾ ਵਿਸ਼ੇਸ਼ ਮਹੱਤਵ ਹੈ। ਧਾਰਮਿਕ ਝਾਕੀਆ ਵਿੱਚ ਬਦਰੀਨਾਥ ਮੰਦਿਰ, ਚਾਰ ਧਾਮ ਯਾਤਰਾ ਦੇ ਸਥਾਨਾਂ ਵਿੱਚੋਂ ਇੱਕ ਅਤੇ ਝਾਕੀ ਦੇ ਅੰਤ ਵਿੱਚ ਸ੍ਰੀ ਹੇਮਕੁੰਟ ਸਾਹਿਬ ਵਿਖਾਇਆ ਗਿਆ ਹੈ।
ਗਣਤੰਤਰ ਦਿਵਸ ਵਿੱਚ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਵੱਖ-ਵੱਖ ਝਾਕੀਆਂ ਵਿਖਾਈ ਦਿੱਤੀਆਂ ਹਨ। ਉੱਤਰਾਖੰਡ ਦੀ ਝਾਕੀ ਵਿੱਚ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਝਾਕੀ ਵਿਖਾਈ ਦਿੱਤੀ। ਇਸ ਵਾਰ, ਗਣਤੰਤਰ ਦਿਵਸ (26 ਜਨਵਰੀ 2022) ਦੀ ਪਰੇਡ ਵਿੱਚ 16 ਫੌਜੀ ਟੀਮਾਂ, 17 ਫੌਜੀ ਬੈਂਡ, ਵੱਖ-ਵੱਖ ਰਾਜਾਂ, ਵਿਭਾਗਾਂ ਅਤੇ ਹਥਿਆਰਬੰਦ ਬਲਾਂ ਦੀਆਂ 25 ਝਾਕੀਆਂ ਸ਼ਾਮਲ ਹਨ। 12 ਰਾਜਾਂ ਦੀ ਝਾਂਕੀ ਵਿੱਚ ਉਤਰਾਖੰਡ ਦੇਵਭੂਮੀ ਦੀ ਝਾਂਕੀ ਨੂੰ ਵੀ ਸ਼ਾਮਲ ਕੀਤਾ ਗਿਆ ਹੈ।
ਇਹ ਵੀ ਪੜ੍ਹੋ:ਬਿਕਰਮ ਸਿੰਘ ਮਜੀਠੀਆ ਨੇ ਕਾਂਗਰਸ ਸਰਕਾਰ ਨੂੰ ਕਹੀ ਇਹ ਵੱਡੀ ਗੱਲ, ਜਾਣੋ ਕੀ ਕਿਹਾ
-PTC News