Happy Birthday Virat Kohli: ਅਨੁਸ਼ਕਾ ਨਾਲ ਇਸ ਦੇਸ਼ 'ਚ ਜਨਮਦਿਨ ਮਨਾਉਣਗੇ ਵਿਰਾਟ !
Reported by: PTC News Desk Edited by: Jashan A
--
November 05th 2019 09:22 AM
--
Updated:
November 05th 2019 09:25 AM
Happy Birthday Virat Kohli: ਅਨੁਸ਼ਕਾ ਨਾਲ ਇਸ ਦੇਸ਼ 'ਚ ਜਨਮਦਿਨ ਮਨਾਉਣਗੇ ਵਿਰਾਟ !
Happy Birthday
Virat Kohli: ਅਨੁਸ਼ਕਾ ਨਾਲ ਇਸ ਦੇਸ਼ 'ਚ ਜਨਮਦਿਨ ਮਨਾਉਣਗੇ ਵਿਰਾਟ !,ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦਾ ਕਪਤਾਨ ਵਿਰਾਟ ਕੋਹਲੀ ਅੱਜ ਆਪਣਾ 31ਵਾਂ ਜਨਮ ਦਿਨ ਮਨਾ ਰਿਹਾ ਹੈ। ਵਿਰਾਟ ਦਾ ਜਨਮ 5 ਨਵੰਬਰ 1988 ਨੂੰ ਦਿੱਲੀ 'ਚ ਹੋਇਆ ਸੀ। ਉਹਨਾਂ ਦੇ ਜਨਮਦਿਨ ਮੌਕੇ ਉਹਨਾਂ ਨੂੰ ਚਾਹੁਣ ਵਾਲੇ ਸੋਸ਼ਲ ਮੀਡੀਆ ਜ਼ਰੀਏ ਵਧਾਈਆਂ ਦੇ ਰਹੇ ਹਨ।
https://www.instagram.com/p/B4c2AK4J0lV/?utm_source=ig_web_copy_link
ਤੁਹਾਨੂੰ ਦੱਸ ਦੇਈਏ ਕਿ ਦਸੰਬਰ 2017 'ਚ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਨਾਲ ਵਿਆਹ ਦੇ ਬੰਧਨ 'ਚ ਬੱਝਣ ਤੋਂ ਬਾਅਦ ਵਿਰਾਟ ਦਾ ਇਹ ਦੂਜਾ ਜਨਮਦਿਨ ਹੈ। ਵਿਰਾਟ ਇਸ ਸਮੇਂ ਬ੍ਰੇਕ 'ਤੇ ਹੈ ਤੇ ਉਹ ਭੂਟਾਨ 'ਚ ਅਨੁਸ਼ਕਾ ਨਾਲ ਜਨਮ ਦਿਨ ਮਨਾਉਣਗੇ। ਵਿਰਾਟ ਕੋਹਲੀ ਦੁਨੀਆ ਦੇ ਘਾਤਕ ਬੱਲੇਬਾਜ਼ਾਂ 'ਚੋਂ ਇੱਕ ਹਨ, ਜੋ ਆਪਣੇ ਦਮ 'ਤੇ ਵੱਡੀ ਜਿੱਤ ਦਿਵਾਉਣ ਦੀ ਹਿੰਮਤ ਰੱਖਦੇ ਹਨ।
ਹੋਰ ਪੜ੍ਹੋ:
ਲੋੜਵੰਦਾਂ ਲਈ ਮਸੀਹਾ ਬਣ ਪਹੁੰਚੀ ਇਸ ਕੌਮ ਦੀ ਹਰ ਕੋਈ ਕਰ ਰਿਹਾ ਹੈ ਤਾਰੀਫ
https://www.instagram.com/p/B4UguwypnOX/?utm_source=ig_web_copy_link
ਜੇਕਰ ਵਿਰਾਟ ਕੋਹਲੀ ਦੇ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਕੋਹਲੀ ਨੇ ਹੁਣ ਤੱਕ 82 ਟੈਸਟ ਮੈਚ ਖੇਡੇ ਹਨ, ਜਿਨ੍ਹਾਂ 'ਚ 26 ਸੈਂਕੜੇ ਤੇ 22 ਅਰਧ ਸੈਕੜਿਆਂ ਦੀ ਮਦਦ ਨਾਲ ਕੁੱਲ 7066 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਹਨਾਂ ਦੀ ਔਸਤ 54.77 ਦੀ ਰਹੀ ਅਤੇ ਸਟ੍ਰਾਈਕ ਰੇਟ 57.62 ਦਾ ਰਿਹਾ।
https://twitter.com/ViratParivesh18/status/1191438144173772800?s=20
ਭਾਰਤੀ ਕਪਤਾਨ ਨੇ 239 ਵਨਡੇ ਮੈਚਾਂ ਵਿੱਚ 43 ਸੈਂਕੜੇ ਅਤੇ 54 ਅਰਧ ਸੈਂਕੜਿਆਂ ਦੀ ਮਦਦ ਨਾਲ 11520 ਦੌੜਾਂ ਬਣਾਈਆਂ। ਉਹਨਾਂ ਦਾ ਸਰਬੋਤਮ ਸਕੋਰ 183 ਦੌੜਾਂ ਹੈ। ਟੀ -20 ਕੌਮਾਂਤਰੀ ਕਰੀਅਰ 'ਚ ਕੋਹਲੀ ਨੇ 72 ਮੈਚ ਖੇਡੇ ਹਨ ਅਤੇ 22 ਅਰਧ ਸੈਂਕੜਿਆਂ ਦੀ ਮਦਦ ਨਾਲ 2450 ਦੌੜਾਂ ਬਣਾਈਆਂ ਹਨ।
-PTC News