ਜਲੰਧਰ, 21 ਫਰਵਰੀ: ਅੱਜ ਚੰਡੀਗੜ੍ਹ ਸਥਿਤ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਜਲੰਧਰ ਦੇ ਸਨਾਤਨ ਧਰਮ ਗੀਤਾ ਮੰਦਰ ਦੀਆਂ ਚੋਣਾਂ ਕਰਵਾਉਣ ਸਬੰਧੀ ਜਲੰਧਰ ਦੀ ਅਦਾਲਤ ਵੱਲੋਂ ਦਿੱਤੇ ਹੁਕਮਾਂ 'ਤੇ 28 ਮਾਰਚ ਤੱਕ ਰੋਕ ਲਗਾਉਂਦੇ ਹੋਏ ਦੋਸ਼ੀਆਂ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ। ਇਸ ਮੰਦਰ ਦੀ ਕਮੇਟੀ ਦੇ ਆਪਸੀ ਝਗੜੇ ਸਬੰਧੀ ਇੱਕ ਕੇਸ ਵਿੱਚ ਜਲੰਧਰ ਦੀ ਅਦਾਲਤ ਨੇ 31 ਜਨਵਰੀ ਨੂੰ ਹੁਕਮ ਦਿੱਤਾ ਸੀ ਕਿ ਚੋਣਾਂ 2009 ਦੀ ਵੋਟਰ ਸੂਚੀ ਅਨੁਸਾਰ ਕਰਵਾਈਆਂ ਜਾਣ ਪਰ ਇਸ ਹੁਕਮ ਨੂੰ ਹੁਣ ਹਾਈਕੋਰਟ ਵਿੱਚ ਚੁਣੌਤੀ ਦਿੱਤੀ ਗਈ ਹੈ। ਹਾਈਕੋਰਟ ਨੇ ਪਟੀਸ਼ਨ 'ਤੇ ਸੁਣਵਾਈ ਕੀਤੀ ਤੇ ਜਵਾਬਦੇਹ ਧਿਰਾਂ ਨੂੰ 28 ਮਾਰਚ ਲਈ ਨੋਟਿਸ ਜਾਰੀ ਕੀਤਾ ਗਿਆ। ਉਦੋਂ ਤੱਕ ਇਸ ਚੋਣ 'ਤੇ ਵੀ ਰੋਕ ਲਗਾ ਦਿੱਤੀ ਗਈ ਹੈ।