ਹੋਰ ਖਬਰਾਂ

ਹਿਮਾਚਲ ਦੇ ਸ਼ਿਮਲਾ 'ਚ ਲੱਗੀ ਭਿਆਨਕ ਅੱਗ, 7 ਪਰਿਵਾਰ ਹੋਏ ਬੇਘਰ

By Jashan A -- December 18, 2018 2:12 pm -- Updated:Feb 15, 2021

ਹਿਮਾਚਲ ਦੇ ਸ਼ਿਮਲਾ 'ਚ ਲੱਗੀ ਭਿਆਨਕ ਅੱਗ, 7 ਪਰਿਵਾਰ ਹੋਏ ਬੇਘਰ ,ਸ਼ਿਮਲਾ: ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਜ਼ਿਲ੍ਹੇ ਦੇ ਚਿੜਗਾਂਵ ਇਲਾਕੇ 'ਚ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਾਦਸੇ ਦੌਰਾਨ ਇੱਕ ਗਊਸ਼ਾਲਾ ਸਮੇਤ ਤਿੰਨ ਮਕਾਨ ਸੜ੍ਹ ਕੇ ਸੁਆਹ ਹੋ ਚੁੱਕੇ ਹਨ। ਮਿਲੀ ਜਾਣਕਾਰੀ ਮੁਤਾਬਕ ਹਾਦਸੇ ਕਾਰਨ 7 ਪਰਿਵਾਰ ਬੇਘਰ ਹੋ ਗਏ ਹਨ।

himachal pardesh ਹਿਮਾਚਲ ਦੇ ਸ਼ਿਮਲਾ 'ਚ ਲੱਗੀ ਭਿਆਨਕ ਅੱਗ, 7 ਪਰਿਵਾਰ ਹੋਏ ਬੇਘਰ

ਅੱਗ ਨਾਲ ਕਰੀਬ ਡੇਢ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਪਰ ਅਜੇ ਤੱਕ ਕੋਈ ਜਾਨੀ ਨੁਕਸਾਨ ਹੋਣ ਦੀ ਖ਼ਬਰ ਨਹੀਂ ਮਿਲੀ। ਹੁਣ ਤੱਕ ਦੀ ਮਿਲੀ ਜਾਣਕਾਰੀ ਮੁਤਾਬਕ ਇਹ ਅੱਗ ਲੱਗਣ ਦੀ ਵਜ੍ਹਾ ਸ਼ਾਰਟ ਸਰਕਿਟ ਦੱਸਿਆ ਜਾ ਰਿਹਾ ਹੈ। ਇਸ ਘਟਨਾ ਦਾ ਪਤਾ ਚੱਲਦਿਆਂ ਹੀ ਸਥਾਨਕ ਲੋਕਾਂ ਨੇ ਜਲਦੀ ਹੀ ਅੱਗ 'ਤੇ ਕਾਬੂ ਪਾ ਲਿਆ।

ਪੁਲਿਸ ਨੇ ਇਸ ਘਟਨਾ ਦੀ ਸੂਚਨਾ ਸਥਾਨਕ ਪੁਲਿਸ ਨੂੰ ਦਿੱਤੀ, ਮੌਕੇ 'ਤੇ ਪਹੁੰਚੀ ਪੁਲਿਸ ਘਟਨਾ ਦਾ ਜਾਇਜਾ ਲੈਂਦੇ ਹੋਏ ਕਾਰਵਾਈ ਸ਼ੁਰੂ ਕਰ ਦਿੱਤੀ।ਪੁਲਿਸ ਦਾ ਇਸ ਮਾਮਲੇ ਸਬੰਧੀ ਕਹਿਣਾ ਹੈ ਕਿ ਹਾਦਸੇ 'ਚ 3 ਘਰ ਅਤੇ 1 ਗਊਸ਼ਾਲਾ ਸੜ੍ਹ ਕੇ ਸੁਆਹ ਹੋ ਚੁੱਕੀ ਹੈ।

-PTC News