ਨੋਇਡਾ 'ਚ ਵਾਪਰਿਆ ਵੱਡਾ ਹਾਦਸਾ, ਲਗਜ਼ਰੀ ਕਾਰ ਸਵਾਰ ਨੇ 7 ਲੋਕਾਂ ਨੂੰ ਕੁਚਲਿਆ
ਮਿਲੀ ਜਾਣਕਾਰੀ ਦੇ ਮੁਤਾਬਿਕ ਪਹਿਲਾਂ ਕਾਰ ਸਵਾਰ ਨੇ ਬਾਈਕ ਤੇ ਆਈਸਕ੍ਰੀਮ ਦੀ ਗੱਡੀ ਨੂੰ ਟੱਕਰ ਮਾਰੀ, ਜਦਕਿ ਉਸ ਤੋਂ ਬਾਅਦ ਉਸ ਨੇ ਕਾਰ ਸਵਾਰ ਜੋੜੇ ਨੂੰ ਟੱਕਰ ਮਾਰ ਦਿੱਤੀ। ਅੱਗੇ ਜਾਂਦੇ ਸਮੇਂ ਬੇਕਾਬੂ ਕਾਰ ਸਵਾਰਾਂ ਨੇ ਪੈਦਲ ਜਾ ਰਹੇ ਦੋ ਨੌਜਵਾਨਾਂ ਨੂੰ ਵੀ ਕੁਚਲ ਦਿੱਤਾ। ਇਸ ਦਰਦਨਾਕ ਘਟਨਾ 'ਚ 4 ਲੋਕਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਸਾਰੇ ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਦੱਸ ਦੇਈਏ ਕਿ ਘਟਨਾ ਨੂੰ ਅੰਜਾਮ ਦੇਣ ਵਾਲਾ ਦੋਸ਼ੀ ਡਰਾਈਵਰ ਮੌਕੇ ਤੋਂ ਕਾਰ ਛੱਡ ਕੇ ਫਰਾਰ ਹੋ ਗਿਆ। ਇਸ ਦੇ ਨਾਲ ਹੀ ਪੁਲਿਸ ਕਾਰ ਚਾਲਕ ਦੀ ਸਰਚ 'ਚ ਲੱਗੀ ਹੋਈ ਹੈ।
ਇਹ ਵੀ ਪੜ੍ਹੋ:ਬਲਾਤਕਾਰ ਮਾਮਲੇ 'ਚ ਸਿਮਰਨਜੀਤ ਸਿੰਘ ਬੈਂਸ ਨੂੰ ਵੱਡਾ ਝਟਕਾ, ਇਸ਼ਤਿਹਾਰੀ ਮੁਲਜ਼ਮ ਕਰਾਰ
ਪਰਥਲਾ ਖਰਜਪੁਰ ਨੇੜੇ ਸਬਜ਼ੀ ਮੰਡੀ ਨੇੜੇ ਲਗਜ਼ਰੀ ਕਾਰ ਸਵਾਰ ਨੇ ਲੋਕਾਂ 'ਤੇ ਆਪਣੀ ਕਾਰ ਚਲਾ ਦਿੱਤੀ। ਕਾਰ ਚਾਲਕ ਨੇ ਪਹਿਲਾਂ ਬਾਈਕ ਸਵਾਰ ਨੂੰ ਫੜ ਲਿਆ। ਜਦੋਂ ਉੱਥੇ ਲੋਕਾਂ ਦਾ ਹੰਗਾਮਾ ਵਧ ਗਿਆ ਤਾਂ ਕਾਰ ਚਾਲਕ ਨੇ ਗੱਡੀ ਦੀ ਸਪੀਡ ਵਧਾ ਦਿੱਤੀ। ਆਈਸ ਕਰੀਮ ਦੀ ਗੱਡੀ ਉਸ ਦੀ ਲਪੇਟ ਵਿਚ ਆ ਗਈ। ਇਸ ਤੋਂ ਬਾਅਦ ਬੇਕਾਬੂ ਕਾਰ ਨੇ ਇਕ ਹੋਰ ਕਾਰ ਨੂੰ ਟੱਕਰ ਮਾਰ ਦਿੱਤੀ, ਜਿਸ ਵਿਚ ਪਤੀ-ਪਤਨੀ ਸਵਾਰ ਸਨ।
ਕਾਰ ਸਵਾਰਾਂ ਦੀ ਤੇਜ਼ ਰਫਤਾਰ ਇਸ ਤੋਂ ਬਾਅਦ ਭੱਜਣ ਦੀ ਕੋਸ਼ਿਸ਼ 'ਚ ਸੜਕ 'ਤੇ ਪੈਦਲ ਜਾ ਰਹੇ ਦੋ ਨੌਜਵਾਨਾਂ ਨੂੰ ਆਪਣਾ ਸ਼ਿਕਾਰ ਬਣਾ ਲਿਆ। ਇਸ ਬੇਲਗਾਮ ਕਾਰ ਦੀ ਲਪੇਟ 'ਚ 7 ਲੋਕ ਆ ਗਏ। ਇਨ੍ਹਾਂ 'ਚੋਂ 4 ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਸਾਰੇ ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਆਰਟਿੰਗਾ ਕਾਰ ਦਾ ਨੰਬਰ ਟੈਕਸੀ ਦਾ ਦੱਸਿਆ ਜਾ ਰਿਹਾ ਹੈ। ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਹੈ।
-PTC News