Advertisment

ਭਾਰਤੀ ਮੰਜੇ ਦੀ ਆਸਟ੍ਰੇਲੀਆ ਵਿੱਚ ਹੋ ਰਹੀ ਹੈ ਵਾਹ-ਵਾਹ

author-image
Ragini Joshi
New Update
ਭਾਰਤੀ ਮੰਜੇ ਦੀ ਆਸਟ੍ਰੇਲੀਆ ਵਿੱਚ ਹੋ ਰਹੀ ਹੈ ਵਾਹ-ਵਾਹ
Advertisment
Indian charpoy manja ad is going viral in Australia, twitter goes crazy: ਭਾਰਤੀ ਮੰਜੇ ਦੀ ਆਸਟ੍ਰੇਲੀਆ ਵਿੱਚ ਹੋ ਰਹੀ ਹੈ ਵਾਹ-ਵਾਹ, ਵਿਕ ਰਿਹਾ ਹੈ ਇੰਨ੍ਹੀ ਕੀਮਤ 'ਚ ਅੱਜਕਲ ਦਾ ਦੌਰ ਅਤਿ ਆਧੁਨਿਕ ਚੀਜ਼ਾਂ ਨਾਲ ਲੈਸ ਹੋ ਕੇ ਰਹਿਣ ਦਾ ਹੈ, ਜਿਵੇਂ ਕਿ ਮੋਬਾਈਲ, ਮਾਡਰਨ ਫਰਨੀਚਰ, ਰਸੋਈਘਰ ਦਾ ਸਮਾਨ, ਸਭ ਆਧੁਨਿਕ ਹੋ ਗਿਆ ਹੈ। ਪਰ ਸਮੇਂ ਦੇ ਗੇੜ ਨਾਲ ਕਈ ਵਾਰ ਪੁਰਾਣੀਆਂ ਅਤੇ ਪਾਰੰਪਰਿਕ ਚੀਜ਼ਾਂ ਇੱਕ ਵਾਰ ਫਿਰ ਫੈਸ਼ਨ ਟ੍ਰੈਂਡ ਬਣ ਕੇ ਸਾਹਮਣੇ ਆ ਜਾਂਦੀਆਂ ਹਨ।
Advertisment
ਕੁਝ ਇਸ ਤਰ੍ਹਾਂ ਹੀ ਹੋਇਆ ਹੈ, ਆਸਟ੍ਰੇਲੀਆ 'ਚ ਵੀ। ਇੱਥੇ ਭਾਰਤੀ ਮੰਜਾ ਜਾਂ ਜਿਸਨੂੰ ਖਟੀਆ ਵੀ ਕਿਹਾ ਜਾਂਦਾ ਹੈ, ਮੁੜ ਫੈਸ਼ਨ ਟ੍ਰੈਂਡ ਬਣ ਚੁੱਕਿਆ ਹੈ। ਇਹ ਮੰਜਾ ਲੱਕੜ ਦੇ ਫ੍ਰੇਮ ਅਤੇ ਜੂਟ ਦੀਆਂ ਰੱਸੀਆਂ ਨਾਮ ਬਣਿਆ ਹੈ ਅਤੇ ਇਸਨੂੰ ਵੇਚਣ ਵਾਲਾ ਐਡ ਵੀ ਲੋਕਾਂ ਨੂੰ ਬਹੁਤ ਪਸੰਦ ਆ ਰਿਹਾ ਹੈ।
Advertisment
ਇਸ ਐਡ ਦੀ ਇੱਕ ਹੋਰ ਗੱਲ ਹੈ ਜਿਸਨੇ ਸਭ ਨੂੰ ਹੈਰਾਨ ਕੀਤਾ ਹੋਇਆ ਹੈ, ਉਹ ਹੈ, ਇਸਦੀ ਕੀਮਤ। ਇਸ ਮੰਜੇ ਦੀ ਕੀਮਤ ਤਕਰੀਬਨ ੯੯੦ ਡਾਲਰ ਰੱਖੀ ਗਈ ਹੈ, ਭਾਵ 50,000 ਰੁਪਏ। ਇਸ਼ਤਿਹਾਰ ਵਿੱਚ ਇਸ ਬੈਡ ਭਾਵ ਮੰਜੇ ਬਾਰੇ ਲਿਖਿਆ ਗਿਆ ਹੈ ਕਿ ਇਹ ਭਾਰਤੀ ਪਾਰੰਪਰਿਕ ਭਾਰਤੀ ਡੇ-ਬੈਡ ਅਤੇ ਬਹੁਤ ਆਰਾਮਦਾਇਕ ਹੈ। ਇਸ ਇਸ਼ਤਿਹਾਰ 'ਚ ਲਿਖਿਆ ਹੈ ਕਿ ਇਹ ਮਨੀਲਾ ਰੱਸੀ ਅਤੇ ਮਜਬੂਤ ਲੱਕੜੀ ਨਾਲ ਬਣਾਇਆ ਗਿਆ ਹੈ ਅਤੇ ਆਸਟਰੇਲੀਆ ਵਿਚ ਬਣਾਇਆ ਗਿਆ ਹੈ। —PTC News-
punjabi-news australia latest-news-in-punjabi news-in-punjabi news-from-punjab news-punjabi happening-news-from-punjab indian-charpoy-manja indian-charpoy charpoy
Advertisment

Stay updated with the latest news headlines.

Follow us:
Advertisment