ਦੋ ਦਿਨ ਤੋਂ ਯੂਕਰੇਨ ਦੇ ਖਾਰਕੀਵ ਦੇ ਮੈਟਰੋ ਸਟੇਸ਼ਨ ਦੀ ਫਸੇ ਭਾਰਤੀ
ਸੰਗਰੂਰ: ਪਿੰਡ ਮੰਡਵੀ ਦੀ ਲੜਕੀ ਮਹਿਕ ਪੁੱਤਰੀ ਤਜਿੰਦਰ ਸਿੰਘ ਡਾਕਟਰ ਬਣਨ ਦੀ ਇੱਛਾ ਨੂੰ ਪੂਰਾ ਕਰਨ ਦੇ ਲਈ ਕਰੀਬ ਚਾਰ ਸਾਲ ਪਹਿਲਾਂ ਸਤੰਬਰ 2017 ਨੂੰ ਐੱਮਬੀਬੀਐੱਸ ਦੀ ਪੜ੍ਹਾਈ ਕਰਨ ਦੇ ਲਈ ਯੂਕਰੇਨ ਚਲੀ ਗਈ ਪਰ ਬਦਕਿਸਮਤੀ ਨਾਲ ਯੂਕਰੇਨ ਤੇ ਰੂਸ ਨੇ ਹਮਲਾ ਬੋਲ ਦਿੱਤਾ, ਜਿਸ ਦੇ ਕਾਰਨ ਮਹਿਕ ਨੂੰ ਆਪਣੀ ਡਾਕਟਰ ਦੀ ਪੜ੍ਹਾਈ ਵਿੱਚ ਛੱਡ ਕੇ ਭਾਰਤ ਆਉਣਾ ਹੈ।
ਇਸ ਮੌਕੇ ਮਹਿਕ ਦੇ ਪਿਤਾ ਤੇਜਿੰਦਰ ਸਿੰਘ ਮੰਡਵੀ ਨੇ ਦੱਸਿਆ ਕਿ ਉਸ ਦੀ ਬੇਟੀ ਯੂਕਰੇਨ ਦੇ ਖਾਰਕੀਵ ਨੈਸ਼ਨਲ ਮੈਡੀਕਲ ਯੂਨੀਵਰਸਿਟੀ ਦੇ ਵਿਚ ਐੱਮਬੀਬੀਐੱਸ ਦੀ ਪੜ੍ਹਾਈ ਕਰਨ ਲਈ ਗਿਆ ਸੀ ਜੋ ਕਿ ਖਾਰਕੀਵ ਦੇ ਮੈਟਰੋ ਸਟੇਸ਼ਨ ਵਿੱਚ ਫਸੀ ਹੋਈ ਹੈ। ਪਰਿਵਾਰ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਕੋਈ ਪੁਖਤਾ ਪ੍ਰਬੰਧ ਕਰਕੇ ਯੂਕਰੇਨ ਦੇ ਵਿਚ ਫਸੇ ਬੱਚਿਆਂ ਨੁੰ ਭਾਰਤ ਲਿਆਉਣ ਦਾ ਪ੍ਰਬੰਧ ਕਰੇ।
ਪਰਿਵਾਰ ਦੀ ਜਦੋਂ ਆਪਣੀ ਬੱਚੀ ਮਹਿਕ ਨਾਲ ਗੱਲਬਾਤ ਹੋਈ ਤਾਂ ਉਸ ਨੇ ਕਿਹਾ ਕਿ ਇੱਥੋਂ ਦੇ ਹਾਲਾਤ ਬਹੁਤ ਖਰਾਬ ਹਨ ਅਤੇ ਦੋ ਦਿਨ ਤੋਂ ਮੈਟਰੋ ਸਟੇਸ਼ਨ ਦੇ ਅੰਦਰ ਹੀ ਰਹੇ ਹਨ। ਪਰਿਵਾਰ ਨੇ ਸਰਕਾਰ ਤੋ ਗੁਹਾਰ ਲਗਾਈ ਹੈ।
ਇਹ ਵੀ ਪੜ੍ਹੋ:ਪਰਗਟ ਸਿੰਘ ਵੱਲੋਂ ਕਿਤਾਬ ਬਾਰੇ ਉੱਠੇ ਇਤਰਾਜ਼ਾਂ ਦੇ ਮਾਮਲੇ 'ਚ ਸਖ਼ਤ ਦਿਸ਼ਾ ਨਿਰਦੇਸ਼ ਜਾਰੀ
-PTC News