ਗਰਮੀ ਦੇ ਕਹਿਰ 'ਚ ਨਿੰਬੂ ਦੇ ਭਾਅ ਚੜੇ ਅਸਮਾਨੀ, ਜਾਣੋ ਕਿਉਂ ਵਧੀਆ ਕੀਮਤਾਂ
ਚੰਡੀਗੜ੍ਹ: ਦੇਸ਼ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧਣ ਦੇ ਨਾਲ ਨਾਲ ਹੁਣ ਸਬਜ਼ੀਆਂ ਤੇ ਫਲਾਂ ਤੋਂ ਬਾਅਦ ਨਿੰਬੂ ਦੇ ਭਾਅ ਲਗਾਤਾਰ ਵੱਧ ਰਹੇ ਹਨ। ਨਿੰਬੂਆਂ ਨੂੰ ਆਮ ਤੌਰ 'ਤੇ ਸਦੀਵੀ ਪਦਾਰਥਾਂ ਵਜੋਂ ਵਰਤਿਆ ਜਾਂਦਾ ਹੈ ਪਰ ਗਰਮੀਆਂ ਵਿੱਚ ਇਸ ਦੀ ਖਪਤ ਵਧ ਜਾਂਦੀ ਹੈ। ਜੇਕਰ ਇਸ ਸੀਜ਼ਨ ਦੀ ਗੱਲ ਕਰੀਏ ਤਾਂ ਸਬਜ਼ੀ ਮੰਡੀਆਂ ਵਿਚ ਨਿੰਬੂ ਬਹੁਤ ਮਾਤਰਾ ਵਿਚ ਖਰੀਦਿਆ ਜਾਂਦਾ ਹੈ ਪਰ ਇਸ ਵਾਰ ਲੋਕ ਇਸ ਨੂੰ ਖਰੀਦਣ ਤੋਂ ਗੁਰੇਜ਼ ਕਰ ਰਹੇ ਹਨ। ਇਸ ਵਾਰ 'ਤੇ ਨਿੰਬੂ ਨੂੰ ਗਾਹਕ 10 ਰੁਪਏ 'ਚ ਤਿੰਨ ਜਾਂ ਚਾਰ ਪੀਸ ਖਰੀਦਦੇ ਸਨ, ਉਹੀ ਨਿੰਬੂ 10 ਜਾਂ 15 ਰੁਪਏ 'ਚ ਸਿਰਫ ਇਕ ਹੀ ਮਿਲ ਰਿਹਾ ਹੈ। ਥੋਕ ਵਿੱਚ ਨਿੰਬੂ ਦੀ ਕੀਮਤ 300 ਤੋਂ 350 ਰੁਪਏ ਪ੍ਰਤੀ ਕਿਲੋ ਹੈ। ਹੁਣ ਦੂਜਾ ਸਵਾਲ ਇਹ ਹੈ ਕਿ ਨਿੰਬੂ ਦੀਆਂ ਵਧੀਆਂ ਕੀਮਤਾਂ ਪਿੱਛੇ ਕੀ ਕਾਰਨ ਹੈ। ਇਸ ਨੂੰ ਸਮਝਣ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ ਭਾਰਤ ਵਿੱਚ ਕਿੰਨੇ ਲੱਖ ਹੈਕਟੇਅਰ ਵਿੱਚ ਇਸ ਦੀ ਖੇਤੀ ਹੁੰਦੀ ਹੈ। ਭਾਰਤ ਵਿੱਚ ਨਿੰਬੂ ਦੀ ਖੇਤੀ ਲਗਪਗ 3.16 ਲੱਖ ਹੈਕਟੇਅਰ ਰਕਬੇ ਵਿੱਚ ਕੀਤੀ ਜਾਂਦੀ ਹੈ। ਸ਼ਹਿਰ ਵਿੱਚ ਨਿੰਬੂ ਦਾ ਰੇਟ 300 ਰੁਪਏ ਪ੍ਰਤੀ ਕਿਲੋ ਤੋਂ ਉਪਰ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਘਿਓ ਸਮੇਤ ਕੁਝ ਹੋਰ ਸਬਜ਼ੀਆਂ ਦੇ ਰੇਟ ਵੀ ਵਧ ਗਏ ਹਨ। ਸ਼ਹਿਰ ਵਿੱਚ ਨਿੰਬੂ ਦਾ ਰੇਟ ਸੇਬ ਅਤੇ ਅਨਾਰ ਨਾਲੋਂ ਵੱਧ ਹੈ। ਸੈਕਟਰ 26 ਦੀ ਮੰਡੀ ਵਿੱਚ ਨਿੰਬੂ 320 ਤੋਂ 350 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ। ਕੁਝ ਦਿਨ ਪਹਿਲਾਂ ਤੱਕ ਨਿੰਬੂ 150 ਰੁਪਏ ਪ੍ਰਤੀ ਕਿਲੋ ਤੱਕ ਵਿਕ ਰਿਹਾ ਸੀ। ਅਜਿਹੇ ਵਿੱਚ ਨਿੰਬੂ ਨੇ ਆਮ ਆਦਮੀ ਦੀ ਜੇਬ ਪੂਰੀ ਤਰ੍ਹਾਂ ਨਾਲ ਨਿਚੋੜ ਦਿੱਤੀ ਹੈ। ਇਹ ਵੀ ਪੜ੍ਹੋ: ਇਸ ਸੂਬੇ 'ਚ 1 ਰੁਪਏ ਲੀਟਰ ਵੇਚਿਆ ਗਿਆ ਪੈਟਰੋਲ, ਜਾਣੋ ਕਿਉਂ ਪਿਛਲੇ ਸਾਲ ਅਗਸਤ-ਸਤੰਬਰ ਦੇ ਮਹੀਨਿਆਂ ਵਿੱਚ ਪਈਆਂ ਬਾਰਸ਼ਾਂ ਤੇ ਇਸ ਸਾਲ ਫਰਵਰੀ ਦੇ ਅਖੀਰ ਤੱਕ ਪਈ ਅਸਾਧਾਰਨ ਗਰਮੀ ਕਾਰਨ ਨਿੰਬੂ ਦੀ ਪੈਦਾਵਾਰ ਵਿੱਚ ਕਮੀ ਆਈ ਹੈ। ਅਗਸਤ-ਸਤੰਬਰ ਦੇ ਮਹੀਨੇ ਵਿੱਚ ਪੈਦਾ ਹੋਏ ਨਿੰਬੂ ਨੂੰ ਕਿਸਾਨਾਂ ਵੱਲੋਂ ਕੋਲਟ ਸਟੋਰੇਜ ਵਿੱਚ ਰੱਖਿਆ ਜਾਂਦਾ ਹੈ ਤੇ ਇਸ ਕਾਰਨ ਕੀਮਤਾਂ ਨੂੰ ਕਾਬੂ ਵਿੱਚ ਰੱਖਿਆ ਜਾਂਦਾ ਹੈ ਪਰ ਮੀਂਹ ਕਾਰਨ ਫ਼ਸਲ ਬਰਬਾਦ ਹੋ ਗਈ। ਬੀਤੇ ਦਿਨੀ ਸੈਕਟਰ 26 ਦੀ ਮੰਡੀ ਵਿੱਚ ਦੁਕਾਨਦਾਰਾਂ ਨੇ ਦੱਸਿਆ ਕਿ ਕੁਝ ਸੂਬਿਆਂ ਵਿੱਚ ਨਿੰਬੂ ਦੀ ਫ਼ਸਲ ਦਾ ਨੁਕਸਾਨ ਹੋਇਆ ਹੈ। ਚੇਨਈ, ਮਹਾਰਾਸ਼ਟਰ ਅਤੇ ਗੁਜਰਾਤ ਵਿੱਚ ਕਾਫੀ ਨੁਕਸਾਨ ਹੋਇਆ ਹੈ। ਜ਼ਿਆਦਾਤਰ ਨਿੰਬੂ ਇੱਥੋਂ ਆਉਂਦੇ ਹਨ। ਮੱਧ ਵਰਗ ਦੇ ਲੋਕ ਪਹਿਲਾਂ ਹੀ ਡੀਜ਼ਲ, ਪੈਟਰੋਲ, ਰਸੋਈ ਗੈਸ ਦੀ ਮਹਿੰਗਾਈ ਦੀ ਮਾਰ ਝੱਲ ਰਹੇ ਹਨ ਅਤੇ ਹੁਣ ਹਰੀਆਂ ਸਬਜ਼ੀਆਂ ਦੇ ਰੇਟ ਵਧਣ ਕਾਰਨ ਲੋਕਾਂ ਲਈ ਘਰ ਚਲਾਉਣਾ ਔਖਾ ਹੋ ਗਿਆ ਹੈ। ਡੀਜ਼ਲ, ਪੈਟਰੋਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਹੋ ਰਹੇ ਵਾਧੇ ਕਾਰਨ ਆਮ ਆਦਮੀ ਪਹਿਲਾਂ ਹੀ ਪ੍ਰੇਸ਼ਾਨ ਹੈ ਅਤੇ ਹੁਣ ਸਬਜ਼ੀਆਂ ਦੀਆਂ ਤਿੰਨ ਗੁਣਾ ਕੀਮਤਾਂ ਨੇ ਲੋਕਾਂ ਦੀਆਂ ਮੁਸ਼ਕਲਾਂ ਹੋਰ ਵਧਾ ਦਿੱਤੀਆਂ ਹਨ। -PTC News