Fri, Apr 26, 2024
Whatsapp

ਲੈਫਟੀਨੈਂਟ ਜਨਰਲ ਬੀਐਸ ਰਾਜੂ ਥਲ ਸੈਨਾ ਦੇ ਨਵੇਂ ਉਪ ਮੁਖੀ ਨਿਯੁਕਤ

Written by  Ravinder Singh -- April 29th 2022 06:26 PM
ਲੈਫਟੀਨੈਂਟ ਜਨਰਲ ਬੀਐਸ ਰਾਜੂ ਥਲ ਸੈਨਾ ਦੇ ਨਵੇਂ ਉਪ ਮੁਖੀ ਨਿਯੁਕਤ

ਲੈਫਟੀਨੈਂਟ ਜਨਰਲ ਬੀਐਸ ਰਾਜੂ ਥਲ ਸੈਨਾ ਦੇ ਨਵੇਂ ਉਪ ਮੁਖੀ ਨਿਯੁਕਤ

ਨਵੀਂ ਦਿੱਲੀ : ਲੈਫਟੀਨੈਂਟ ਜਨਰਲ ਬੱਗਾਵੱਲੀ ਸੋਮਸ਼ੇਖਰ ਰਾਜੂ 1 ਮਈ ਨੂੰ ਥਲ ਸੈਨਾ ਦੇ ਉਪ ਮੁਖੀ ਵਜੋਂ ਅਹੁਦਾ ਸੰਭਾਲਣਗੇ। ਸੈਨਿਕ ਸਕੂਲ ਬੀਜਾਪੁਰ ਅਤੇ ਨੈਸ਼ਨਲ ਡਿਫੈਂਸ ਅਕੈਡਮੀ ਦੇ ਸਾਬਕਾ ਵਿਦਿਆਰਥੀ 15 ਦਸੰਬਰ, 1984 ਨੂੰ ਜਾਟ ਰੈਜੀਮੈਂਟ ਵਿੱਚ ਭਰਤੀ ਹੋਏ ਸਨ। ਲੈਫਟੀਨੈਂਟ ਜਨਰਲ ਬੀਐਸ ਰਾਜੂ ਥਲ ਸੈਨਾ ਦੇ ਨਵੇਂ ਉਪ ਮੁਖੀ ਨਿਯੁਕਤਲੈਫਟੀਨੈਂਟ ਜਨਰਲ ਬਾਗਾਵਲੀ ਸੋਮਸ਼ੇਖਰ ਰਾਜੂ ਨੂੰ ਸ਼ੁੱਕਰਵਾਰ ਨੂੰ ਲੈਫਟੀਨੈਂਟ ਜਨਰਲ ਮਨੋਜ ਪਾਂਡੇ ਦੀ ਜਗ੍ਹਾ ਲੈਫਟੀਨੈਂਟ ਜਨਰਲ ਬਾਗਾਵੱਲੀ ਸੋਮਸ਼ੇਖਰ ਰਾਜੂ ਨੂੰ ਥਲ ਸੈਨਾ ਮੁਖੀ ਦਾ ਅਗਲਾ ਉਪ ਮੁਖੀ ਨਿਯੁਕਤ ਕੀਤਾ ਗਿਆ ਸੀ ਜੋ ਕਿ ਥਲ ਸੈਨਾ ਮੁਖੀ ਦਾ ਅਹੁਦਾ ਸੰਭਾਲਣ ਵਾਲੇ ਹਨ। ਲੈਫਟੀਨੈਂਟ ਜਨਰਲ ਬੀਐਸ ਰਾਜੂ ਥਲ ਸੈਨਾ ਦੇ ਨਵੇਂ ਉਪ ਮੁਖੀ ਨਿਯੁਕਤਬੀਐਸ ਰਾਜੂ ਨੇ ਪੱਛਮੀ ਥੀਏਟਰ ਅਤੇ ਜੰਮੂ-ਕਸ਼ਮੀਰ ਵਿੱਚ 'ਆਪ੍ਰੇਸ਼ਨ ਪਰਾਕਰਮ' ਦੌਰਾਨ ਆਪਣੀ ਬਟਾਲੀਅਨ ਦੀ ਕਮਾਂਡ ਕੀਤੀ। ਉਨ੍ਹਾਂ ਨੇ ਭੂਟਾਨ ਵਿੱਚ ਭਾਰਤੀ ਫੌਜੀ ਸਿਖਲਾਈ ਟੀਮ ਦੀ ਅਗਵਾਈ ਵੀ ਕੀਤੀ ਸੀ। ਲੈਫਟੀਨੈਂਟ ਜਨਰਲ ਬੀਐਸ ਰਾਜੂ ਥਲ ਸੈਨਾ ਦੇ ਨਵੇਂ ਉਪ ਮੁਖੀ ਨਿਯੁਕਤ38 ਸਾਲਾਂ ਦੇ ਆਪਣੇ ਸ਼ਾਨਦਾਰ ਕਰੀਅਰ ਦੌਰਾਨ ਉਹ ਆਰਮੀ ਹੈਡ ਕੁਆਰਟਰਾਂ ਅਤੇ ਫੀਲਡ ਫਾਰਮੇਸ਼ਨਾਂ ਵਿੱਚ ਕਈ ਮਹੱਤਵਪੂਰਨ ਰੈਜੀਮੈਂਟਲ ਅਤੇ ਹੋਰ ਅਹੁਦਿਆਂ ਉਤੇ ਤਾਇਨਾਤ ਰਹੇ। ਲੈਫਟੀਨੈਂਟ ਜਨਰਲ ਰਾਜੂ ਹੈਲੀਕਾਪਟਰ ਪਾਇਲਟ ਵੀ ਹਨ ਅਤੇ ਉਨ੍ਹਾਂ ਨੇ UNOSOM-II ਵਜੋਂ ਸੋਮਾਲੀਆ ਵਿੱਚ ਹੈਲੀਕਾਪਟਰ ਉਡਾਇਆ ਸੀ। ਇਹ ਵੀ ਪੜ੍ਹੋ : ਪਟਿਆਲਾ ਟਕਰਾਅ ਨੂੰ ਲੈ ਕੇ ਸਰਕਾਰ ਦਾ ਵੱਡਾ ਫ਼ੈਸਲਾ, ਨਾਈਟ ਕਰਫਿਊ ਲਾਗੂ


Top News view more...

Latest News view more...