Lock Upp 'ਚ ਕੰਗਨਾ ਰਣੌਤ ਨੇ ਕੀਤਾ ਵੱਡਾ ਖੁਲਾਸਾ, ਕਿਹਾ ਮੈਂ ਵੀ ਹੋਈ ਸੀ ਜਿਨਸੀ ਸ਼ੋਸ਼ਣ ਦੀ ਸ਼ਿਕਾਰ
ਮੁੰਬਈ: ਟੀਵੀ ਰਿਐਲਿਟੀ ਸ਼ੋਅ 'ਲਾਕਅੱਪ' ਦੇ ਐਤਵਾਰ ਨੂੰ ਪ੍ਰਸਾਰਿਤ ਹੋਏ ਐਪੀਸੋਡ 'ਚ ਸ਼ੋਅ ਦੀ ਹੋਸਟ ਕੰਗਨਾ ਰਣੌਤ ਨੇ ਬਹੁਤ ਹੀ ਸਨਸਨੀਖੇਜ਼ ਖੁਲਾਸਾ ਕੀਤਾ ਹੈ। ਕੰਗਨਾ ਨੇ ਦੱਸਿਆ ਹੈ ਕਿ ਉਸ ਨੂੰ ਵੀ ਬਚਪਨ 'ਚ ਜਿਨਸੀ ਸ਼ੋਸ਼ਣ ਦਾ ਸਾਹਮਣਾ ਕਰਨਾ ਪਿਆ ਸੀ। ਦਰਅਸਲ, ਸ਼ੋਅ ਦੇ ਇੱਕ ਮੁਕਾਬਲੇਬਾਜ਼ ਮੁਨੱਵਰ ਫਾਰੂਕੀ (Munawar Faruqui) ਨੇ ਇੱਕ ਟਾਸਕ ਦੌਰਾਨ ਦੱਸਿਆ ਸੀ ਕਿ ਉਹ ਬਚਪਨ ਵਿੱਚ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋਏ ਸਨ। ਮੁਨੱਵਰ (Munawar Faruqui) ਨੂੰ ਸੁਣਨ ਤੋਂ ਬਾਅਦ ਕੰਗਨਾ ਨੂੰ ਵੀ ਆਪਣੇ ਨਾਲ ਵਾਪਰੀ ਅਜਿਹੀ ਹੀ ਘਟਨਾ ਯਾਦ ਆ ਗਈ। ਅਸਲ 'ਚ ਰਾਜ਼ ਖੋਲ੍ਹਣ ਦੇ ਕੰਮ ਦੌਰਾਨ ਮੁੰਨਾਵਰ (Munawar Faruqui) ਨੇ ਦੱਸਿਆ ਕਿ ਉਹ ਬਚਪਨ 'ਚ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋਇਆ ਸੀ। ਕਾਮੇਡੀਅਨ ਨੇ ਕਿਹਾ ਕਿ ਬਚਪਨ 'ਚ ਉਸ ਨੂੰ ਸਮਝ ਨਹੀਂ ਸੀ ਆਉਂਦੀ ਕਿ ਕੀ ਹੋ ਰਿਹਾ ਹੈ ਪਰ ਅੱਜ ਵੀ ਉਹ ਚੀਜ਼ ਉਸ ਦੇ ਅੰਦਰ ਹੈ। ਇਹ ਖੁਲਾਸਾ ਸੁਣ ਕੇ ਸਾਰਿਆਂ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ। ਮੁਨੱਵਰ ਫਾਰੂਕੀ ਦੀਆਂ ਗੱਲਾਂ ਸੁਣ ਕੇ ਹੋਸਟ ਕੰਗਨਾ ਰਣੌਤ ਦੀਆਂ ਵੀ ਅੱਖਾਂ 'ਚੋਂ ਹੰਝੂ ਆ ਗਏ ਅਤੇ ਉਹ ਵੀ ਆਪਣੇ ਬਚਪਨ ਦੇ ਖੁਲਾਸੇ ਨਾਲ ਪ੍ਰਤੀਯੋਗੀਆਂ ਅਤੇ ਲੋਕਾਂ ਨੂੰ ਹੈਰਾਨ ਕਰਦੀ ਨਜ਼ਰ ਆਈ। ਇਹ ਵੀ ਪੜ੍ਹੋ: ਬਿਜਲੀ ਸੰਕਟ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਨੇ ਸਰਕਾਰ ਖਿਲਾਫ ਖੋਲ੍ਹਿਆ ਮੋਰਚਾ ਕੰਗਨਾ ਨੇ ਖੁਲਾਸਾ ਕੀਤਾ ਕਿ ਹਰ ਸਾਲ ਕਈ ਬੱਚਿਆਂ ਨੂੰ ਸ਼ੋਸ਼ਣ ਦਾ ਸਾਹਮਣਾ ਕਰਨਾ ਪੈਂਦਾ ਹੈ, ਅਸੀਂ ਸਾਰੇ ਕਿਸੇ ਨਾ ਕਿਸੇ ਸਮੇਂ ਇਸ ਦਾ ਸ਼ਿਕਾਰ ਹੋਏ ਹਾਂ, ਲਗਭਗ ਹਰ ਕਿਸੇ ਨੂੰ ਛੋਟੀ ਉਮਰ ਵਿੱਚ ਅਣਚਾਹੇ ਛੋਹ ਦਾ ਸਾਹਮਣਾ ਕਰਨਾ ਪੈਂਦਾ ਹੈ। ਅਸੀਂ ਇਸ ਸਭ ਲਈ ਆਪਣੇ ਆਪ ਨੂੰ ਜ਼ਿੰਮੇਵਾਰ ਮੰਨਦੇ ਹਾਂ। ਇੰਨਾ ਹੀ ਨਹੀਂ ਕੰਗਨਾ ਨੇ ਅੱਗੇ ਦੱਸਿਆ ਕਿ ਉਸ ਦੇ ਨਾਲ ਵੀ ਅਜਿਹਾ ਹੋਇਆ ਹੈ। ਕੰਗਨਾ ਨੇ ਆਪਣੇ ਬਚਪਨ ਨਾਲ ਜੁੜੇ ਕਾਲੇ ਰਾਜ਼ ਦਾ ਪਰਦਾਫਾਸ਼ ਕਰਦੇ ਹੋਏ ਦੱਸਿਆ ਕਿ ਬਚਪਨ 'ਚ ਉਨ੍ਹਾਂ ਦੇ ਸ਼ਹਿਰ 'ਚ ਇਕ ਨੌਜਵਾਨ ਸੀ ਅਤੇ ਉਸ ਨੇ ਇਹ ਸਭ ਕੁਝ ਝੱਲਿਆ ਹੈ। ਉਸ ਨੇ ਅੱਗੇ ਕਿਹਾ ਕਿ ਉਸ ਸਮੇਂ ਉਸ ਨੂੰ ਕੁਝ ਪਤਾ ਨਹੀਂ ਸੀ ਕਿ ਕੀ ਹੋ ਰਿਹਾ ਹੈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਬਾਲੀਵੁੱਡ ਕੁਈਨ ਦੇ ਇਸ ਖੁਲਾਸੇ ਤੋਂ ਬਾਅਦ ਹਰ ਕੋਈ ਹੈਰਾਨ ਹੈ। ਕੰਗਨਾ ਰਣੌਤ ਆਪਣੇ ਬੇਬਾਕ ਬੋਲਾਂ ਲਈ ਜਾਣੀ ਜਾਂਦੀ ਹੈ, ਇਸ ਅਦਾਕਾਰਾ ਨੇ ਇੰਡਸਟਰੀ ਬਾਰੇ ਕਈ ਖੁਲਾਸੇ ਵੀ ਕੀਤੇ ਹਨ, ਜਿਸ ਨੇ ਪੂਰਾ ਦੇਸ਼ ਹੈਰਾਨ ਕਰ ਦਿੱਤਾ ਹੈ। -PTC News