Sat, May 30, 2026
Whatsapp

20,000 ਤੋਂ ਵੱਧ ਭਾਰਤੀ ਨਾਗਰਿਕ ਯੂਕਰੇਨ ਤੋਂ ਵਾਪਸ ਆ ਚੁੱਕੇ : ਅਰਿੰਦਮ ਬਾਗਚੀ

Reported by:  PTC News Desk  Edited by:  Ravinder Singh -- March 04th 2022 10:03 PM
20,000 ਤੋਂ ਵੱਧ ਭਾਰਤੀ ਨਾਗਰਿਕ ਯੂਕਰੇਨ ਤੋਂ ਵਾਪਸ ਆ ਚੁੱਕੇ : ਅਰਿੰਦਮ ਬਾਗਚੀ

20,000 ਤੋਂ ਵੱਧ ਭਾਰਤੀ ਨਾਗਰਿਕ ਯੂਕਰੇਨ ਤੋਂ ਵਾਪਸ ਆ ਚੁੱਕੇ : ਅਰਿੰਦਮ ਬਾਗਚੀ

ਨਵੀਂ ਦਿੱਲੀ : ਯੂਕਰੇਨ 'ਤੇ ਹੋਏ ਰੂਸੀ ਹਮਲੇ ਪਿਛੋਂ ਭਾਰਤ ਸਰਕਾਰ ਵੱਲੋਂ ਲਗਾਤਾਰ ਉਥੇ ਫਸੇ ਭਾਰਤੀਆਂ ਨੂੰ ਸੁਰੱਖਿਅਤ ਦੇਸ਼ ਵਾਪਸ ਲਿਆਉਣ ਲਈ ਚਾਰਾਜ਼ੋਈ ਕੀਤੀ ਜਾ ਰਹੀ। 20,000 ਤੋਂ ਵੱਧ ਭਾਰਤੀ ਨਾਗਰਿਕ ਯੂਕਰੇਨ ਤੋਂ ਵਾਪਸ ਆ ਚੁੱਕੇ : ਅਰਿੰਦਮ ਬਾਗਚੀਭਾਰਤ ਸਰਕਾਰ ਵੱਲ਼ੋਂ ਵਿੱਢੀ ਮੁਹਿੰਮ ਵਿਚ ਭਾਰਤੀ ਹਵਾਈ ਫੌਜ ਨੇ ਵੀ ਆਪਣੀ ਜ਼ਿੰਮੇਵਾਰੀ ਨਿਭਾਈ ਅਤੇ ਵੱਡੀ ਗਿਣਤੀ ਵਿਚ ਭਾਰਤੀ ਵਾਪਸ ਆਏ ਹਨ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਲੋਂ ਅੱਜ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਹੁਣ ਤੱਕ 20,000 ਤੋਂ ਵੱਧ ਭਾਰਤੀ ਨਾਗਰਿਕ ਵਾਪਸ ਭਾਰਤ ਪਹੁੰਚ ਚੁੱਕੇ ਹਨ। 20,000 ਤੋਂ ਵੱਧ ਭਾਰਤੀ ਨਾਗਰਿਕ ਯੂਕਰੇਨ ਤੋਂ ਵਾਪਸ ਆ ਚੁੱਕੇ : ਅਰਿੰਦਮ ਬਾਗਚੀਅਰਿੰਦਮ ਬਾਗਚੀ ਨੇ ਕਿਹਾ ਕਿ ਐਡਵਾਈਜ਼ਰੀ ਜਾਰੀ ਹੋਣ ਤੋਂ ਬਾਅਦ 20,000 ਤੋਂ ਵੱਧ ਭਾਰਤੀ ਨਾਗਰਿਕ ਯੂਕਰੇਨ ਤੋਂ ਭਾਰਤ ਵਾਪਸ ਆ ਚੁੱਕੇ ਹਨ। ਆਪ੍ਰੇਸ਼ਨ ਗੰਗਾ ਤਹਿਤ ਯੂਕਰੇਨ ਤੋਂ ਲਗਭਗ 10,348 ਭਾਰਤੀਆਂ ਨੂੰ ਲੈ ਕੇ ਹੁਣ ਤੱਕ 48 ਉਡਾਨਾਂ ਭਾਰਤ ਪਹੁੰਚੀਆਂ ਹਨ ਅਤੇ ਅਗਲੇ 24 ਘੰਟਿਆਂ ਵਿਚ 16 ਹੋਰ ਉਡਾਨਾਂ ਯੂਕਰੇਨ 'ਚ ਫਸੇ ਭਾਰਤੀਆਂ ਨੂੰ ਵਾਪਸ ਭਾਰਤ ਲੈ ਕੇ ਆਉਣਗੀਆਂ ਆਉਣਗੀਆਂ। 20,000 ਤੋਂ ਵੱਧ ਭਾਰਤੀ ਨਾਗਰਿਕ ਯੂਕਰੇਨ ਤੋਂ ਵਾਪਸ ਆ ਚੁੱਕੇ : ਅਰਿੰਦਮ ਬਾਗਚੀਅਸੀਂ ਯੂਕ੍ਰੇਨ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਖਾਰਕੀਵ ਅਤੇ ਆਲੇ-ਦੁਆਲੇ ਦੇ ਇਲਾਕਿਆਂ ਤੋਂ ਵਿਦਿਆਰਥੀਆਂ ਨੂੰ ਬਾਹਰ ਕੱਢ ਕੇ ਦੇਸ਼ ਦੇ ਪੱਛਮੀ ਹਿੱਸਿਆਂ ’ਚ ਲਿਜਾਉਣ ਲਈ ਵਿਸ਼ੇਸ਼ ਰੇਲਗੱਡੀ ਦੀ ਵਿਵਸਥਾ ਕੀਤੀ ਜਾਵੇ। ਇਹ ਵੀ ਪੜ੍ਹੋ :ਰਾਡ ਮਾਰਸ਼ ਦੀ ਮੌਤ ਬਾਰੇ ਟਵੀਟ ਕਰਨ ਤੋਂ ਕੁੱਝ ਘੰਟਿਆਂ ਬਾਅਦ ਹੀ ਹੋਈ ਸ਼ੇਨ ਵਾਰਨ ਦੀ ਮੌਤ


Electrical Saftey authority

Top News view more...

Latest News view more...

PTC NETWORK
PTC NETWORK