Tue, Oct 13, 2026
Whatsapp

Silver-Gold prices : 2 ਦਿਨਾਂ ਵਿੱਚ ਸੋਨਾ 1,750 ਰੁਪਏ ਹੋਇਆ ਸਸਤਾ, 10 ਗ੍ਰਾਮ ਦੀ ਕੀਮਤ ₹1.48 ਲੱਖ ਤੱਕ ਪਹੁੰਚੀ

ਮਾਹਿਰਾਂ ਅਨੁਸਾਰ ₹1.55 ਲੱਖ ਤੱਕ ਜਾ ਸਕਦੀਆਂ ਨੇ ਕੀਮਤਾਂ

Reported by:  PTC News Desk  Edited by:  Jaswinder Kaur -- October 13th 2026 01:58 PM
Silver-Gold prices : 2 ਦਿਨਾਂ ਵਿੱਚ ਸੋਨਾ 1,750 ਰੁਪਏ ਹੋਇਆ ਸਸਤਾ, 10 ਗ੍ਰਾਮ ਦੀ ਕੀਮਤ ₹1.48 ਲੱਖ ਤੱਕ ਪਹੁੰਚੀ

Silver-Gold prices : 2 ਦਿਨਾਂ ਵਿੱਚ ਸੋਨਾ 1,750 ਰੁਪਏ ਹੋਇਆ ਸਸਤਾ, 10 ਗ੍ਰਾਮ ਦੀ ਕੀਮਤ ₹1.48 ਲੱਖ ਤੱਕ ਪਹੁੰਚੀ

Silver - Gold Prices : ਅੱਜ ਹਫ਼ਤੇ ਦੇ ਦੂਜੇ ਦਿਨ ਬਾਜ਼ਾਰ ਖੁੱਲ੍ਹਦਿਆਂ ਹੀ ਸੋਨੇ-ਚਾਂਦੀ ਦੇ ਭਾਅ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਜੇਕਰ ਗਲੋਬਲ ਬਾਜ਼ਾਰ ਦੀ ਗੱਲ ਕਰੀਏ ਤਾਂ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਸੋਨਾ ਚੜ੍ਹਿਆ ਜਦਕਿ ਚਾਂਦੀ ਵਿੱਚ ਗਿਰਾਵਟ ਦੇਖੀ ਗਈ। ਅੱਜ 13 ਅਕਤੂਬਰ ਨੂੰ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (IBJA) ਦੇ ਅਨੁਸਾਰ 24 ਕੈਰੇਟ ਸੋਨੇ ਦਾ ਰੇਟ 10 ਗ੍ਰਾਮ ₹399 ਡਿੱਗ ਕੇ 1.48 ਲੱਖ ਰੁਪਏ ਰਹਿ ਗਿਆ ਹੈ। ਇੱਕ ਕਿਲੋਗ੍ਰਾਮ ਚਾਂਦੀ ਦੀ ਕੀਮਤ ₹923 ਡਿੱਗ ਕੇ ₹2.20 ਲੱਖ ਰੁਪਏ ਰਹਿ ਗਈ।

ਇਸ ਤੋਂ ਪਹਿਲਾਂ ਬੀਤੇ ਦਿਨ 12 ਅਕਤੂਬਰ ਨੂੰ ਸੋਨਾ 1,369 ਰੁਪਏ ਅਤੇ ਚਾਂਦੀ 814 ਰੁਪਏ ਸਸਤੇ ਹੋਏ ਸੀ। 2 ਦਿਨਾਂ ਵਿੱਚ ਸੋਨਾ ਲਗਭਗ 1,750 ਰੁਪਏ ਅਤੇ ਚਾਂਦੀ 1,700 ਰੁਪਏ ਡਿੱਗ ਗਈ ਹੈ।

ਇਹ ਵੀ ਪੜ੍ਹੋ :  https://www.ptcnews.tv/news-in-punjabi/punjab-weather-news-3-day-alert-for-rain-and-storms-in-punjab-and-chandigarh-4430461

ਭਾਵੇਂ ਅੱਜ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਘਟ ਰਹੀਆਂ ਹਨ, ਪਰ ਆਉਣ ਵਾਲੇ ਦਿਨਾਂ ਵਿੱਚ ਇਹ ਵਧ ਸਕਦੀਆਂ ਹਨ। ਮਾਹਿਰਾਂ ਅਨੁਸਾਰ ਭਾਰਤ ਅਤੇ ਚੀਨ ਵਿੱਚ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ, ਜਿਸ ਕਾਰਨ ਸੋਨੇ ਅਤੇ ਚਾਂਦੀ ਦੀ ਮੰਗ ਵਧੇਗੀ। ਇਸ ਤੋਂ ਇਲਾਵਾ ਚੀਨ ਸਮੇਤ ਹੋਰ ਦੇਸ਼ਾਂ ਦੇ ਕੇਂਦਰੀ ਬੈਂਕ ਵੀ ਸੋਨਾ ਖਰੀਦ ਰਹੇ ਹਨ। ਇਨ੍ਹਾਂ ਕਾਰਨਾਂ ਕਰਕੇ ਦੀਵਾਲੀ ਤੱਕ ਸੋਨਾ ₹1.55 ਲੱਖ ਅਤੇ ਚਾਂਦੀ ₹2.40 ਲੱਖ ਤੱਕ ਪਹੁੰਚ ਸਕਦਾ ਹੈ।

ਦੇਸ਼ 'ਚ ਇਸ ਸਮੇਂ ਨਰਾਤੇ ਚਲ ਰਹੇ ਹਨ ਅਤੇ ਨਰਾਤਿਆਂ ਦੇ ਦਿਨਾਂ 'ਚ ਦੇਸ਼ 'ਚ ਸੋਨੇ ਚਾਂਦੀ ਦੀ ਖਰੀਦਦਾਰੀ ਕਾਫੀ ਵੱਧ ਜਾਂਦੀ ਹੈ, ਜਿਸ ਕਾਰਨ ਸੋਨੇ ਚਾਂਦੀ ਦੀ ਮੰਗ ਵੱਧਣ ਕਾਰਨ ਇਨ੍ਹਾਂ ਦੇ ਭਾਅ ਆਮ ਦਿਨਾਂ ਨਾਲੋਂ ਜਿਆਦਾ ਵੱਧ ਜਾਂਦੇ ਹਨ। ਦੀਵਾਲੀ ਤੋਂ ਕੁਝ ਦਿਨ ਪਹਿਲਾ ਧਨਤੇਰਸ ਮੌਕੇ ਵੀ ਲੋਕ ਸਭ ਤੋਂ ਵੱਧ ਸੋਨਾ ਚਾਂਦੀ ਦੀ ਖਰੀਦਦਾਰੀ ਕਰਦੇ ਹਨ। ਇਸ ਤੋਂ ਇਲਾਵਾ ਇਨ੍ਹਾਂ ਦਿਨਾਂ 'ਚ ਵਿਆਹ ਦਾ ਸੀਜ਼ਨ ਸ਼ੁਰੂ ਹੋਣ ਕਾਰਨ ਲੋਕ ਗਹਿਣਿਆਂ ਦੀ ਖਰੀਦਦਾਰੀ ਕਰਨੀ ਸ਼ੁਰੂ ਕਰ ਦਿੰਦੇ ਹਨ।    

https://www.ptcnews.tv/news-in-punjabi/indian-railways-announces-recruitment-for-3548-posts-under-ntpc-graduate-recruitment-2026-4430477

ਇਸ ਸਾਲ ਸੋਨੇ ਅਤੇ ਚਾਂਦੀ ਦੀ ਕੀਮਤ ਵਿੱਚ ਲਗਾਤਾਰ ਉਤਰਾਅ-ਚੜ੍ਹਾਅ ਆ ਰਿਹਾ ਹੈ। 2026 ਵਿੱਚ ਹੁਣ ਤੱਕ ਸੋਨਾ ਲਗਭਗ 15,000 ਰੁਪਏ ਮਹਿੰਗਾ ਹੋ ਗਿਆ ਹੈ। ਇਸ ਦੌਰਾਨ ਚਾਂਦੀ ਲਗਭਗ 10,000 ਰੁਪਏ ਸਸਤੀ ਹੋ ਗਈ ਹੈ। 31 ਦਸੰਬਰ 2025 ਨੂੰ 10 ਗ੍ਰਾਮ ਸੋਨੇ ਦੀ ਕੀਮਤ 1.33 ਲੱਖ ਰੁਪਏ ਸੀ, ਜੋ ਹੁਣ 1.48 ਲੱਖ ਰੁਪਏ ਤੱਕ ਪਹੁੰਚ ਗਈ ਹੈ।

ਚਾਂਦੀ ਜਿਸਦੀ ਕੀਮਤ 31 ਦਸੰਬਰ 2025 ਨੂੰ ₹2.30 ਲੱਖ ਪ੍ਰਤੀ ਕਿਲੋ ਸੀ, ਹੁਣ ਡਿੱਗ ਕੇ ₹2.20 ਲੱਖ ਹੋ ਗਈ ਹੈ। ਇਸ ਦੌਰਾਨ 29 ਜਨਵਰੀ ਨੂੰ ਸੋਨਾ ₹1.76 ਲੱਖ ਅਤੇ ਚਾਂਦੀ ₹3.86 ਲੱਖ ਦੇ ਸਰਵਕਾਲੀਨ ਉੱਚ ਪੱਧਰ 'ਤੇ ਪਹੁੰਚ ਗਿਆ ਸੀ।


- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK