Fri, Oct 23, 2026
Whatsapp

Chandigarh Student Murder : ਚੰਡੀਗੜ੍ਹ 'ਚ 17 ਸਾਲਾ ਵਿਦਿਆਰਥੀ ਦਾ ਗੋਲੀਆਂ ਮਾਰ ਕੇ ਕਤਲ

Chandigarh Student Murder : ਸੈਕਟਰ 22 'ਚ ਇੱਕ 17 ਸਾਲਾ ਨਾਬਾਲਿਗ ਵਿਦਿਆਰਥੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਗੋਲੀ ਮਾਰਨ ਵਾਲਾ ਮੁਲਜ਼ਮ ਵੀ ਨਾਬਾਲਿਗ ਹੈ, ਜਿਸ ਨੇ ਪੁਰਾਣੀ ਰੰਜਿਸ਼ ਨੂੰ ਲੈ ਕੇ ਨੈਤਿਕ ਦਾ ਕਤਲ ਕੀਤਾ। (Naetik Murder Case)

Reported by:  PTC News Desk  Edited by:  KRISHAN KUMAR SHARMA -- October 23rd 2026 09:30 AM -- Updated: October 23rd 2026 09:42 AM
Chandigarh Student Murder : ਚੰਡੀਗੜ੍ਹ 'ਚ 17 ਸਾਲਾ ਵਿਦਿਆਰਥੀ ਦਾ ਗੋਲੀਆਂ ਮਾਰ ਕੇ ਕਤਲ

Chandigarh Student Murder : ਚੰਡੀਗੜ੍ਹ 'ਚ 17 ਸਾਲਾ ਵਿਦਿਆਰਥੀ ਦਾ ਗੋਲੀਆਂ ਮਾਰ ਕੇ ਕਤਲ

Chandigarh Student Murder : ਚੰਡੀਗੜ੍ਹ 'ਚ ਰੂਹ ਕੰਬਾਊ ਵਾਰਦਾਤ ਵਾਪਰੀ ਹੈ। ਸੈਕਟਰ 22 'ਚ ਇੱਕ 17 ਸਾਲਾ ਨਾਬਾਲਿਗ ਵਿਦਿਆਰਥੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਗੋਲੀ ਮਾਰਨ ਵਾਲਾ ਮੁਲਜ਼ਮ ਵੀ ਨਾਬਾਲਿਗ ਹੈ, ਜਿਸ ਨੇ ਪੁਰਾਣੀ ਰੰਜਿਸ਼ ਨੂੰ ਲੈ ਕੇ ਨੈਤਿਕ ਦਾ ਕਤਲ ਕੀਤਾ। ਹਮਲੇ 'ਚ ਆਟੋ ਡਰਾਈਵਰ ਸਿਕੰਦਰ ਪਾਸਵਾਨ ਵੀ ਜ਼ਖ਼ਮੀ ਗਿਆ, ਜਿਸ ਦਾ GMSH-16 ਵਿੱਚ ਇਲਾਜ ਚੱਲ ਰਿਹਾ ਹੈ, ਜਦੋਂ ਕਿ ਨੈਤਿਕ ਦੀ ਲਾਸ਼ ਨੂੰ ਹਸਪਤਾਲ ਦੇ ਮੁਰਦਾਘਰ ਵਿੱਚ ਰੱਖਿਆ ਗਿਆ ਹੈ।

ਨਾਬਾਲਿਗ ਨੇ ਆਟੋ ਦਾ ਪਿੱਛਾ ਕੀਤਾ ਤੇ ਤਿੰਨ ਗੋਲੀਆਂ ਚਲਾਈਆਂ (Naetik Murder Case)

ਜਾਣਕਾਰੀ ਮੁਤਾਬਕ, ਇੱਕ ਨਾਬਾਲਗ ਨੇ ਬਾਈਕ ’ਤੇ ਆ ਕੇ ਨੈਤਿਕ ਦੇ ਆਟੋ ਦਾ ਪਿੱਛਾ ਕੀਤਾ ਅਤੇ ਤਿੰਨ ਗੋਲੀਆਂ ਚਲਾਈਆਂ। ਇੱਕ ਗੋਲੀ ਆਟੋ ਚਾਲਕ ਦੇ ਮੋਢੇ ਵਿੱਚ ਲੱਗੀ, ਜਦਕਿ ਦੂਜੀ ਨੈਤਿਕ ਦੀ ਛਾਤੀ ਵਿੱਚ ਲੱਗੀ। ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਪੁਲਿਸ ਮੁਤਾਬਕ, ਇਸ ਵਾਰਦਾਤ ਪਿੱਛੇ ਪੁਰਾਣੀ ਰੰਜਿਸ਼ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਸੈਕਟਰ-34 ਵਿੱਚ ਹੋਈ ਕੁੱਟਮਾਰ ਅਤੇ ਉਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਕਰਨ ਨੂੰ ਲੈ ਕੇ ਵਿਵਾਦ ਸੀ।

ਪੁਲਿਸ ਅਨੁਸਾਰ, ਨੈਤਿਕ ਸੈਕਟਰ 32 ਦੇ ਐਸਡੀ ਸਕੂਲ ਵਿੱਚ 11ਵੀਂ ਜਮਾਤ ਦਾ ਵਿਦਿਆਰਥੀ ਸੀ। ਉਹ ਪਹਿਲਾਂ ਸੇਂਟ ਜੋਸਫ਼ ਸਕੂਲ ਵਿੱਚ ਪੜ੍ਹਦਾ ਸੀ, ਜਿੱਥੇ ਉਸਦੀ ਮੁਲਜ਼ਮ ਨਾਲ ਵਿਵਾਦ ਹੋ ਗਿਆ ਸੀ। ਦੋਵੇਂ ਅਕਸਰ ਇੱਕ-ਦੂਜੇ ਨਾਲ ਬੁਰਾ ਵਿਵਹਾਰ ਕਰਦੇ ਸਨ ਅਤੇ ਸੋਸ਼ਲ ਮੀਡੀਆ 'ਤੇ ਇੱਕ-ਦੂਜੇ ਦੀਆਂ ਵੀਡੀਓ ਪੋਸਟ ਕਰਦੇ ਸਨ। ਜਦੋਂ ਇਹ ਤਕਰਾਰ ਜ਼ਿਆਦਾ ਵਧ ਗਈ ਤਾਂ ਨੈਤਿਕ ਦੇ ਪਰਿਵਾਰ ਨੇ ਉਸ ਦਾ ਸਕੂਲ ਬਦਲ ਦਿੱਤਾ ਸੀ।

ਸੈਕਟਰ 34 ਵਿੱਚ ਲੜਾਈ, ਵੀਡੀਓ ਇੰਸਟਾਗ੍ਰਾਮ 'ਤੇ ਪੋਸਟ ਕੀਤੀ ਗਈ

ਪੁਲਿਸ ਸੂਤਰਾਂ ਅਨੁਸਾਰ, ਨੈਤਿਕ ਅਤੇ ਉਸਦੇ ਦੋਸਤ ਨੇ ਵੀਰਵਾਰ ਸ਼ਾਮ ਨੂੰ ਸੈਕਟਰ 34 ਵਿੱਚ ਮੁਲਜ਼ਮਾਂ ਦਾ ਸਾਹਮਣਾ ਕੀਤਾ। ਦੋਸ਼ ਹੈ ਕਿ ਉਨ੍ਹਾਂ ਨੇ ਸੌਰਵ ਨੂੰ ਕੁੱਟਿਆ ਅਤੇ ਘਟਨਾ ਦੀ ਵੀਡੀਓ ਇੰਸਟਾਗ੍ਰਾਮ 'ਤੇ ਅਪਲੋਡ ਕੀਤੀ। ਵੀਡੀਓ ਵਾਇਰਲ ਹੋਣ ਤੋਂ ਬਾਅਦ, ਸੌਰਵ ਨੇ ਆਪਣੇ ਦੋਸਤਾਂ ਨੂੰ ਬੁਲਾਇਆ ਅਤੇ ਨੈਤਿਕ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਪੁਲਿਸ ਅਨੁਸਾਰ, ਗੋਲੀਬਾਰੀ ਦੀ ਘਟਨਾ ਸੈਕਟਰ 22 ਵਿੱਚ ਲਗਭਗ ਇੱਕ ਘੰਟੇ ਬਾਅਦ ਵਾਪਰੀ।

ਪੁਲਿਸ ਨੇ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਅਤੇ ਬਾਅਦ ਵਿੱਚ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਉਸ ਕੋਲੋਂ .32 ਬੋਰ ਦਾ ਪਿਸਤੌਲ ਵੀ ਬਰਾਮਦ ਕੀਤਾ ਹੈ। ਫਿਲਹਾਲ, ਪੁਲਿਸ ਮਾਮਲੇ ਦੀ ਅਗਲੀ ਜਾਂਚ ਕਰ ਰਹੀ ਹੈ ਅਤੇ ਵਾਰਦਾਤ ਨਾਲ ਜੁੜੇ ਹੋਰ ਤੱਥਾਂ ਦੀ ਪੜਤਾਲ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ...ਪਰਵਿੰਦਰ ਝੋਟਾ ਦੇ ਕਾਤਲ ਅਸ਼ਵਨੀ ਕੁਮਾਰ ਦੀ ਫਾਰਮਾਸਿਸਟ ਰਜਿਸਟ੍ਰੇਸ਼ਨ ਰੱਦ

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK